16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਰਾਸ਼ਟਰੀ ਮੁਸਲਿਮ ਮੰਚ ਦੀ ਹੋਈ ਮੀਟਿੰਗ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੰਬੰਧੀ ਕੀਤੀ ਚਰਚਾ

ਪਠਾਨਕੋਟ, 16 ਨਵੰਬਰ (ਵਿਨੋਦ)- ਰਾਸ਼ਟਰੀ ਮੁਸਲਿਮ ਮੰਚ ਦੇ ਸਰਗਰਮ ਵਰਕਰ ਮੁਹੰਮਦ ਸਫੀ ਚੀਚੀ ਦੇ ਨਿਵਾਸ ਸਥਾਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ’ਚ ਵਿਸ਼ੇਸ਼ ਤੌਰ ‘ਤੇ ਰਾਜਸਥਾਨ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਸੈਯਦ ਅਬੂ ਬਕਰ ਨਕਵੀ, ਰਾਸ਼ਟਰੀ ਮੁਸਲਿਮ ਮੰਚ ਦੇ ਰਾਸ਼ਟਰੀ ਜਨਰਲ ਸਕੱਤਰ ਡਾ: ਰਮੇਸ਼ ਖਜੂਰੀਆ, ਜੰਮੂ-ਕਸ਼ਮੀਰ ਦੇ ਸਹਿ-ਸੰਯੋਜਕ ਮੰਜੂਰ ਬਦਾਨਾ, ਪਠਾਨਕੋਟ ਦੇ ਪਹਿਲੇ ਮੇਅਰ ਅਨਿਲ ਵਾਸੂਦੇਵਾ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮਹਾਂਮੰਤਰੀ ਰਾਜ ਕੁਮਾਰ ਗੁਪਤਾ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 17-11-2026
ਪਠਾਨਕੋਟ, 16 ਨਵੰਬਰ (ਵਿਨੋਦ)- ਰਾਸ਼ਟਰੀ ਮੁਸਲਿਮ ਮੰਚ ਦੇ ਸਰਗਰਮ ਵਰਕਰ ਮੁਹੰਮਦ ਸਫੀ ਚੀਚੀ ਦੇ ਨਿਵਾਸ ਸਥਾਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ’ਚ ਵਿਸ਼ੇਸ਼ ਤੌਰ ‘ਤੇ ਰਾਜਸਥਾਨ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਸੈਯਦ ਅਬੂ ਬਕਰ ਨਕਵੀ, ਰਾਸ਼ਟਰੀ ਮੁਸਲਿਮ ਮੰਚ ਦੇ ਰਾਸ਼ਟਰੀ ਜਨਰਲ ਸਕੱਤਰ ਡਾ: ਰਮੇਸ਼ ਖਜੂਰੀਆ, ਜੰਮੂ-ਕਸ਼ਮੀਰ ਦੇ ਸਹਿ-ਸੰਯੋਜਕ ਮੰਜੂਰ ਬਦਾਨਾ, ਪਠਾਨਕੋਟ ਦੇ ਪਹਿਲੇ ਮੇਅਰ ਅਨਿਲ ਵਾਸੂਦੇਵਾ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮਹਾਂਮੰਤਰੀ ਰਾਜ ਕੁਮਾਰ ਗੁਪਤਾ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਰਾਜੇਸ਼ ਭਾਰਤੀ ਮੰਡਲ ਮਹਾਂਮੰਤਰੀ, ਸ਼ਕਤੀ ਭਾਰਤੀ, ਰਾਜਿੰਦਰ ਕੁਮਾਰ, ਮੁਰਾਦ ਅਲੀ ਤੇ ਭਾਜਪਾ ਘੱਟ ਗਿਣਤੀ ਮੋਰਚਾ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਬਰਕਤ ਅਲੀ ਸਮੇਤ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੈਯਦ ਅਬੂ ਬਕਰ ਨਕਵੀ ਨੇ ਕਿਹਾ ਕਿ ਪੰਜਾਬ ਵਿਚ ਸਾਲ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਮੁਸਲਿਮ ਭਾਈਚਾਰੇ ਨੂੰ ਆਪਸੀ ਏਕਤਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਇਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਤੇ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਆਪਣਾ ਪੂਰਨ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦੇ ਮਕਸਦ ਨਾਲ ਮੁਸਲਿਮ ਭਾਈਚਾਰਾ ਆਪਣੀ ਅਹਿਮ ਭੂਮਿਕਾ ਨਿਭਾਵੇਗਾ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਸਮਾਜਿਕ ਏਕਤਾ, ਆਪਸੀ ਸਦਭਾਵਨਾ ਤੇ ਭਾਈਚਾਰੇ ਨੂੰ ਮਜ਼ਬੂਤ ਬਣਾਉਣ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਪਿਛਲੀ ਖ਼ਬਰ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ, ਦੌੜ ਤੇ ਰਨਿੰਗ ਲੌਂਗ ਜੰਪ ’ਚ ਜਿੱਤੇ ਕਈ ਤਗਮੇ ਸ਼ੌਕਤ ਅਲੀ... ਅਗਲੀ ਖ਼ਬਰ ਬਾਬਾ ਸ਼ਾਹ ਮੁਰਾਦ ਸਾਲਾਨਾ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।