ਸਾਹਿਲ ਸਿੰਘ ਸਾਬੀ ਜਵਾਹਰ ਬਾਲ ਮੰਚ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਨਿਯੁਕਤ
ਨਰੋਟ ਜੈਮਲ ਸਿੰਘ, 21 ਨਵੰਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਪਿੰਡ ਭੋਪਾਲਪੁਰ ਦੇ ਵਸਨੀਕ ਸਾਹਿਲ ਸਿੰਘ ਸਾਬੀ ਨੂੰ ਜਵਾਹਰ ਬਾਲ ਮੰਚ ਦਾ ਜ਼ਿਲ੍ਹਾ ਪਠਾਨਕੋਟ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਇਸ ਨਿਯੁਕਤੀ ਸਮੇਂ ਜਵਾਹਰ ਬਾਲ ਮੰਚ ਦੇ ਜ਼ਿਲ੍ਹਾ ਚੇਅਰਮੈਨ ਸਤੀਸ਼ ਕੁਮਾਰ ਜੱਟ ਪੰਮਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਜਿਸ ਵਿਚ ਕੁਲਜੀਤ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਅਜੀਤ ਡੈਸਕ
22-11-2026