ਖੁੰਡਾ ਰੋਡ ਨੇੜੇ ਬਾਈਪਾਸ ਪੁਲ ਦੇ ਕੰਢੇ ਨਾ ਹੋਣ ਕਾਰਨ ਵਾਪਰ ਰਹੇ ਹਾਦਸੇ, ਲੋਕਾਂ ’ਚ ਭਾਰੀ ਰੋਸ
ਧਾਰੀਵਾਲ, 23 ਨਵੰਬਰ (ਸਵਰਨ ਸਿੰਘ)-ਸੜਕ ਖੁੰਡਾ ਰੋਡ ਨੇੜੇ ਬਾਈਪਾਸ ਪੁਲ ਖੁੰਡਾ ਦੇ ਕੰਢੇ ਨਾ ਹੋਣ ਕਰਕੇ ਆਏ ਦਿਨ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਸਮਾਜ ਸੇਵੀ ਦਲਬੀਰ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ ਸਵਾਰੀਆਂ ਨਾਲ ਭਰਿਆ ਆਟੋ ਸੜਕ ਦੇ ਕੰਢੇ ਨਾ ਹੋਣ ਕਰਕੇ ਗੰਦੇ ਪਾਣੀ ਦੇ ਟੋਏ ਵਿਚ ਡਿੱਗ ਪਿਆ।
ਧਾਰੀਵਾਲ, 23 ਨਵੰਬਰ (ਸਵਰਨ ਸਿੰਘ)-ਸੜਕ ਖੁੰਡਾ ਰੋਡ ਨੇੜੇ ਬਾਈਪਾਸ ਪੁਲ ਖੁੰਡਾ ਦੇ ਕੰਢੇ ਨਾ ਹੋਣ ਕਰਕੇ ਆਏ ਦਿਨ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਸਮਾਜ ਸੇਵੀ ਦਲਬੀਰ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ ਸਵਾਰੀਆਂ ਨਾਲ ਭਰਿਆ ਆਟੋ ਸੜਕ ਦੇ ਕੰਢੇ ਨਾ ਹੋਣ ਕਰਕੇ ਗੰਦੇ ਪਾਣੀ ਦੇ ਟੋਏ ਵਿਚ ਡਿੱਗ ਪਿਆ। ਆਟੋ ਵਿਚ ਔਰਤਾਂ ਅਤੇ ਛੋਟੇ ਬੱਚੇ ਸਵਾਰ ਸਨ। ਹਾਦਸੇ ਤੋਂ ਬਾਅਦ ਨੇੜੇ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਬੜੀ ਹਿੰਮਤ ਨਾਲ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਮੁੱਢਲੀ ਸਹਾਇਤਾ ਲਈ ਡਾਕਟਰ ਕੋਲੋਂ ਦਵਾਈ ਦਿਵਾਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲ ਦੇ ਦੋਵੇਂ ਪਾਸੇ ਨਾ ਤਾਂ ਕੰਢੇ ਹਨ ਅਤੇ ਨਾ ਹੀ ਗਰਿੱਲ ਲੱਗੀ ਹੋਈ ਹੈ, ਜਿਸ ਕਾਰਨ ਰਾਤ ਸਮੇਂ ਅਤੇ ਮੀਂਹ ਦੌਰਾਨ ਇਹ ਥਾਂ ਹੋਰ ਵੀ ਖਤਰਨਾਕ ਬਣ ਜਾਂਦੀ ਹੈ। ਕਈ ਵਾਰ ਵਾਹਨ ਚਾਲਕਾਂ ਨੂੰ ਪੁਲ ਦਾ ਅੰਦਾਜ਼ਾ ਨਹੀਂ ਲੱਗਦਾ ਅਤੇ ਹਾਦਸਾ ਹੋ ਜਾਂਦਾ ਹੈ। ਇਸ ਮੌਕੇ ਹਾਜ਼ਰ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸ਼ਨ, ਡੀ.ਸੀ. ਅਤੇ ਹਲਕਾ ਇੰਚਾਰਜ ਕਾਦੀਆਂ ਗੁਰਇਕਬਾਲ ਸਿੰਘ ਮਾਹਲ ਕੋਲੋਂ ਮੰਗ ਕੀਤੀ ਕਿ ਇਸ ਪੁਲ ਨੂੰ ਛੇਤੀ ਤੋਂ ਛੇਤੀ ਠੀਕ ਕਰਕੇ ਦੋਵੇਂ ਸਾਇਡਾਂ ’ਤੇ ਗਰਿੱਲ ਲਗਵਾਈ ਜਾਵੇ। ਇਸ ਮੌਕੇ ਹਾਜ਼ਰ ਦਲਬੀਰ ਸਿੰਘ ਚਾਹਲ ਸਮਾਜ ਸੇਵਕ, ਪ੍ਰੇਮ ਸਿੰਘ ਰੰਧਾਵਾ ਯੂਥ ਪ੍ਰਧਾਨ, ਰਜੇਸ਼ ਮਸੀਹ ਮੇਂਬਰ ਐਂਟੀ ਕ੍ਰਾਈਮ ਇੰਟੈਲੀਜੈਂਸ ਸੰਗਠਨ ਪੰਜਾਬ, ਨਰੇਸ਼ਪਾਲ, ਦਲਜੀਤ ਸਿੰਘ, ਸਤਨਾਮ ਸਿੰਘ, ਲੱਕੀ ਰੰਧਾਵਾ, ਗੁਰਦੀਪ ਸਿੰਘ ਪਸਨਾਵਾਲ, ਨਿਸ਼ਾਨ ਸਿੰਘ ਆਦਿ ਨੇ ਚੇਤਾਵਨੀ ਦਿੱਤੀ ਕਿ ਜੇਕਰ ਛੇਤੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।