24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਵਾਲੀਬਾਲ ਦੇ ਮਿਡਲ ਬਲਾਕਰ ਵਜੋਂ ਪੀ.ਆਈ.ਐਸ. ਲੁਧਿਆਣਾ ਦਾ ਉੱਭਰਦਾ ਖਿਡਾਰੀ ਗੁਰਸ਼ਰਨ ਸਿੰਘ ਖੇਡਾਂ ’ਚ ਮਾਰ ਰਿਹਾ ਮੱਲਾਂ

ਕਲਾਨੌਰ, 23 ਨਵੰਬਰ (ਪੁਰੇਵਾਲ)- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬੀਤੇ ਦਿਨ ਪਟਿਆਲਾ ’ਚ 17 ਸਾਲ ਉਮਰ ਵਰਗ ਦੇ ਹੋਏ ਵਾਲੀਬਾਲ ਖੇਡ ਦੇ ਮੁਕਾਬਲਿਆਂ ’ਚ ਪੀ. ਆਈ.

ਵਾਲੀਬਾਲ ਦਾ ਮਿਡਲ ਬਲਾਕਰ ਗੁਰਸ਼ਰਨ ਸਿੰਘ 24-11-2026
ਕਲਾਨੌਰ, 23 ਨਵੰਬਰ (ਪੁਰੇਵਾਲ)- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬੀਤੇ ਦਿਨ ਪਟਿਆਲਾ ’ਚ 17 ਸਾਲ ਉਮਰ ਵਰਗ ਦੇ ਹੋਏ ਵਾਲੀਬਾਲ ਖੇਡ ਦੇ ਮੁਕਾਬਲਿਆਂ ’ਚ ਪੀ.ਆਈ.ਐਸ. ਲੁਧਿਆਣਾ ਦੀ ਟੀਮ ਵਲੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਸ ਟੀਮ ’ਚ ਜ਼ਿਲ੍ਹੇ ਗੁਰਦਾਸਪੁਰ ਦਾ ਇਕ ਖਿਡਾਰੀ ਬਤੌਰ ਮਿਡਲ ਬਲਾਕਰ ਵਜੋਂ ਖੇਡ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰ ਰਿਹਾ ਹੈ। ਸਰਹੱਦੀ ਬਲਾਕ ਕਲਾਨੌਰ ਦੇ ਪਿੰਡ ਸ਼ਹੂਰ ਦੇ ਰਹਿਣ ਵਾਲੇ ਮਿਡਲ ਬਲਾਕਰ ਗੁਰਸ਼ਰਨ ਸਿੰਘ ਦੇ ਪਿਤਾ ਸ: ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਸਪੁੱਤਰ ਵਾਲੀਬਾਲ ਦੀ ਖੇਡ ’ਚ ਮੱਲਾਂ ਮਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਚ ਸ੍ਰੀ ਸੁਨੀਲ ਚੋਟਾਲਾ ਅਤੇ ਪ੍ਰਭਜੋਤ ਸਿੰਘ ਵਲੋਂ ਕਰਵਾਈ ਜਾ ਰਹੀ ਮਿਹਨਤ ਦੀ ਬਦੌਲਤ ਗੁਰਸ਼ਰਨ ਸਿੰਘ ਪੀ.ਆਈ.ਐਸ. ਲੁਧਿਆਣਾ ਟੀਮ ’ਚ ਮਿਡਲ ਬਲਾਕਰ ਵਜੋਂ ਖੇਡ ਰਿਹਾ ਹੈ। ਜਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਜੂਨੀਅਰ ਸਟੇਟ ਅੰਡਰ 18 ਦੇ ਲੁਧਿਆਣਾ ਵਿਖੇ ਟਰਾਇਲ ਹੋਏ ਸਨ ਤੇ ਇਸ ਟਰਾਈਲ ’ਚ ਵੀ ਗੁਰਸ਼ਰਨ ਸਿੰਘ ਬਤੌਰ ਮਿਡਲ ਬਲਾਕਰ ਵਜੋਂ ਚੁਣਿਆ ਗਿਆ ਹੈ, ਜਿਸ ਲਈ ਸੋਮਵਾਰ ਤੋਂ ਐਸ.ਸੀ.ਡੀ. ਕਾਲਜ ਲੁਧਿਆਣਾ ’ਚ ਕੈਂਪ ਲੱਗਣ ਜਾ ਰਿਹਾ ਹੈ।
ਪਿਛਲੀ ਖ਼ਬਰ ਸਰਬਜੀਤ ਸਿੰਘ, ਅਵਿੰਦਰ ਸਿੰਘ, ਜਤਿੰਦਰ ਸਿੰਘ ਸਰਬਜੀਤ ਸਿੰਘ ਜਾਗੋਵਾਲ, ਅਵਿੰਦਰ ਸਿੰਘ ਕਾਲਾ ਲਾਧੂਪੁਰ ਤੇ ਜਤਿੰਦਰ ਸਿੰਘ... ਅਗਲੀ ਖ਼ਬਰ ਸ਼ਰਨਜੀਤ ਸਿੰਘ, ਬਲਰਾਜ ਸਿੰਘ, ਹਰਪਾਲ ਸਿੰਘ, ਗੁਰਸਿਮਰਨ ਸਿੰਘ ਐਨ.ਆਰ.ਆਈ. ਵੀਰਾਂ ਵਲੋਂ ਪ੍ਰਕਾਸ਼ ਪੁਰਬ ਦੀਆਂ ਸਮੁੱਚੀਆਂ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।