26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਕ੍ਰਿਸ਼ਨਾ ਨਗਰ ਤੇ ਪਿੰਡ ਕਰਾਲ ਵਿਖੇ ਮਨਸੋਤਰਾ ਬਰਾਦਰੀ ਦੀ ਸਾਲਾਨਾ ਮੇਲ ਮਨਾਈ

ਗੁਰਦਾਸਪੁਰ, 25 ਨਵੰਬਰ (ਅਸ਼ੋਕ ਸ਼ਰਮਾ)-ਪਿੰਡ ਕ੍ਰਿਸ਼ਨਾ ਨਗਰ ਤੇ ਕਰਾਲ ਵਿਖੇ ਮਨਸੋਤਰਾ ਬਰਾਦਰੀ ਦੀ ਸਲਾਨਾ ਮੇਲ ਮਾਤਾ ਸਜੋਤੀ ਦੇ ਮੰਦਰਾਂ ਵਿਚ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਸ਼ਰਧਾਲੂਆਂ ਨੇ ਸਵੇਰ ਤੋਂ ਹੀ ਮੰਦਰ ਵਿਖੇ ਨਤਮਸਤਕ ਹੋ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਵੱਡੀ ਗਿਣਤੀ ਵਿਚ ਸ਼ਰਧਾਲੂ ਹੋਏ ਨਤਮਸਤਕ 26-11-2026
ਗੁਰਦਾਸਪੁਰ, 25 ਨਵੰਬਰ (ਅਸ਼ੋਕ ਸ਼ਰਮਾ)-ਪਿੰਡ ਕ੍ਰਿਸ਼ਨਾ ਨਗਰ ਤੇ ਕਰਾਲ ਵਿਖੇ ਮਨਸੋਤਰਾ ਬਰਾਦਰੀ ਦੀ ਸਲਾਨਾ ਮੇਲ ਮਾਤਾ ਸਜੋਤੀ ਦੇ ਮੰਦਰਾਂ ਵਿਚ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਸ਼ਰਧਾਲੂਆਂ ਨੇ ਸਵੇਰ ਤੋਂ ਹੀ ਮੰਦਰ ਵਿਖੇ ਨਤਮਸਤਕ ਹੋ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤਾਂ ਪੁੱਜੀਆਂ ਸਨ। ਪਿੰਡ ਕ੍ਰਿਸ਼ਨਾ ਨਗਰ ਦੀ ਕਮੇਟੀ ਦੇ ਆਗੂ ਪ੍ਰਧਾਨ ਰਾਜੇਸ਼ ਸ਼ਰਮਾ, ਸਾਬਕਾ ਸਰਪੰਚ ਰਾਧੇ ਕ੍ਰਿਸ਼ਨ, ਮਾਸਟਰ ਨਰੇਸ਼ ਕੁਮਾਰ ਮਨਸੋਤਰਾ, ਮਾਸਟਰ ਰਮੇਸ਼ ਸ਼ਰਮਾ, ਹਰਨਾਮ ਦਾਸ, ਜੁਗਲ ਕਿਸ਼ੋਰ, ਕੌਸ਼ਲ ਸ਼ਰਮਾ ਚੰਡੀਗੜ੍ਹ, ਰੰਜਨ ਸ਼ਰਮਾ ਸਾਬਕਾ ਚੇਅਰਮੈਨ, ਗਣੇਸ਼ ਦਾਸ ਅਤੇ ਕਰਾਲ ਕਮੇਟੀ ਦੇ ਪ੍ਰਧਾਨ ਬਿਮਲ ਸ਼ਰਮਾ, ਵਿਸ਼ਵਨਾਥ ਸ਼ਰਮਾ, ਨੰਬਰਦਾਰ ਪ੍ਰਸ਼ੋਤਮ ਲਾਲ, ਅਸ਼ਵਨੀ ਮਨਸੋਤਰਾ, ਮਾਸਟਰ ਰਾਜ ਕੁਮਾਰ ਸ਼ਰਮਾ ਗੁਰਦਾਸਪੁਰ ਨੇ ਦੱਸਿਆ ਕਿ ਸਬ ਤੋਂ ਪਹਿਲਾਂ ਦੇਹਰਿਆਂ ਦਾ ਇਸ਼ਨਾਨ ਕਰਵਾਉਣ ਦੇ ਬਾਅਦ ਝੰਡਾ ਪੂਜਣ ਕੀਤਾ ਗਿਆ। ਉਪਰੰਤ ਵੱਖ ਵੱਖ ਸਤਿਸੰਗ ਮੰਡਲੀਆਂ ਨੇ ਦੋ ਘੰਟੇ ਸਤਿਸੰਗ ਕੀਤਾ। ਕਮੇਟੀਆਂ ਵਲੋਂ ਸੰਗਤਾਂ ਲਈ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕਰਨ ਦੇ ਨਾਲ ਨਾਲ ਕਈ ਤਰ੍ਹਾਂ ਦੇ ਭੋਜਨਾਂ ਦੇ ਸਟਾਲ ਲਗਾਏ ਸਨ। ਇਸ ਮੌਕੇ ਜਿਨ੍ਹਾਂ ਸ਼ਰਧਾਲੂਆਂ ਨੇ ਯੋਗਦਾਨ ਪਾਇਆ ਸੀ, ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਚਾਵਾ ਤੋਂ ਕਰਾਲ ਤੇ ਗੁਰਦੁਆਰਾ ਸਾਹਿਬ ਘੱਲੂਘਾਰਾ ਨੂੰ ਜਾਂਦੀ ਸੰਪਰਕ ਸੜਕ ਥਾਂ-ਥਾਂ ਤੋਂ ਟੁੱਟੀ ਅਗਲੀ ਖ਼ਬਰ ਖਾਟੂ ਸ਼ਾਮ ਦਾ ਪੰਜਵਾਂ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।