ਨਗਰ ਕੀਰਤਨ ਦਾ ਗਿਰਜਾਘਰ ਤੇ ਮਲਿਕ ਪਰਿਵਾਰ ਵਲੋਂ ਨਿੱਘਾ ਸਵਾਗਤ
ਤਿੱਬੜ, 25 ਨਵੰਬਰ (ਸੋਹਨ ਮਲਿਕ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਮੁਸਤਫਾਬਾਦ ਜੱਟਾਂ ਵਿਖੇ ਸਮੂਹ ਧਰਮਾਂ ਦੇ ਲੋਕਾਂ ਵਲੋਂ ਆਪਸੀ ਪਿਆਰ, ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਗਿਰਜਾਘਰ ਦੇ ਮੁੱਖ ਸੇਵਾਦਾਰ ਸੁਲੇਮਾਨ ਮਲਿਕ ਨੇ ਦੱਸਿਆ ਕਿ ਸਾਲ 2010 ਤੋਂ ਪਿੰਡ ਵਿਚ ਧਾਰਮਿਕ ਸਾਂਝ ਅਤੇ ਭਾਈਚਾਰਕ ਏਕਤਾ ਦੀ ਇਹ ਸੁੰਦਰ ਪਰੰਪਰਾ ਨਿਰੰਤਰ ਚੱਲ ਰਹੀ ਹ ।
ਅਜੀਤ ਡੈਸਕ
26-11-2026