ਵੀਲ੍ਹਾ ਤੇਜਾ ਵਿਚ ਸਰਬੱਤ ਦਾ ਭਲਾ ਸਮਾਜ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮ
ਫ਼ਤਹਿਗੜ੍ਹ ਚੂੜੀਆਂ, 29 ਨਵੰਬਰ (ਅਵਤਾਰ ਸਿੰਘ ਰੰਧਾਵਾ)- ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਵੀਲਾ ਤੇਜਾ ਵਿਖੇ ਸਰਬੱਤ ਦਾ ਭਲਾ ਸਮਾਜ ਸੇਵੀ ਸੋਸਾਇਟੀ ਦੇ ਠੇਕੇਦਾਰ, ਮਿਸਤਰੀ, ਮਜ਼ਦੂਰ, ਕਿਰਤੀ ਕਾਮੇ ਭਰਾਵਾਂ ਵਲੋਂ ਸਾਂਝੇ ਉਪਰਾਲੇ ਨਾਲ ਗੁਰਮਤਿ ਸਮਾਗਮ ਗੁਰਦੁਆਰਾ ਭਾਈ ਬਿੱਲੂਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ਪਹੁੰਚੇ ਜਥਿਆਂ ਵਿਚ ਰਾਗੀ ਭਾਈ ਬਲਜਿੰਦਰ ਸਿੰਘ ਬੱਬੂ ਰੰਧਾਵਾ, ਰਾਗੀ ਭਾਈ ਓਂਕਾਰ ਸਿੰਘ ਵਡਾਲਾ, ਕਥਾਵਾਚਕ ਭਾਈ ਗੁਰਪਿੰਦਰ ਸਿੰਘ ਵੀਲਾ ਤੇਜਾ ਆਦਿ ਨੇ ਸੰਗਤਾਂ ਦੇ ਸਨਮੁੱਖ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਕੀਰਤਨ ਰਾਹੀਂ ਹਾਜ਼ਰੀ ਲਵਾਈ।
ਫ਼ਤਹਿਗੜ੍ਹ ਚੂੜੀਆਂ, 29 ਨਵੰਬਰ (ਅਵਤਾਰ ਸਿੰਘ ਰੰਧਾਵਾ)- ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਵੀਲਾ ਤੇਜਾ ਵਿਖੇ ਸਰਬੱਤ ਦਾ ਭਲਾ ਸਮਾਜ ਸੇਵੀ ਸੋਸਾਇਟੀ ਦੇ ਠੇਕੇਦਾਰ, ਮਿਸਤਰੀ, ਮਜ਼ਦੂਰ, ਕਿਰਤੀ ਕਾਮੇ ਭਰਾਵਾਂ ਵਲੋਂ ਸਾਂਝੇ ਉਪਰਾਲੇ ਨਾਲ ਗੁਰਮਤਿ ਸਮਾਗਮ ਗੁਰਦੁਆਰਾ ਭਾਈ ਬਿੱਲੂਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ਪਹੁੰਚੇ ਜਥਿਆਂ ਵਿਚ ਰਾਗੀ ਭਾਈ ਬਲਜਿੰਦਰ ਸਿੰਘ ਬੱਬੂ ਰੰਧਾਵਾ, ਰਾਗੀ ਭਾਈ ਓਂਕਾਰ ਸਿੰਘ ਵਡਾਲਾ, ਕਥਾਵਾਚਕ ਭਾਈ ਗੁਰਪਿੰਦਰ ਸਿੰਘ ਵੀਲਾ ਤੇਜਾ ਆਦਿ ਨੇ ਸੰਗਤਾਂ ਦੇ ਸਨਮੁੱਖ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਕੀਰਤਨ ਰਾਹੀਂ ਹਾਜ਼ਰੀ ਲਵਾਈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਫਲਸਫੇ ਨੂੰ ਅੱਗੇ ਤੋਰਦੇ ਹੋਏ ਸਮਾਜ ਸੇਵੀ ਸੁਸਾਇਟੀ ਵਲੋਂ ਕੀਤੇ ਜਾ ਰਹੇ ਉਪਰਾਲੇ ਇਕ ਸ਼ਲਾਘਾਯੋਗ ਕਦਮ ਹਨ। ਸੁਸਾਇਟੀ ਵਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸ ਨਮਾਨ ਕੀਤਾ ਤੇ ਸਮਾਗਮ ਵਿਚ ਹਾਜ਼ਰੀ ਭਰਨ ਲਈ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੈੱਡ ਗ੍ਰੰਥੀ ਕਾਕਾ ਸਿੰਘ, ਮਨਿੰਦਰ ਸਿੰਘ ਠੇਕੇਦਾਰ, ਕੁਲਵੰਤ ਸਿੰਘ ਠੇਕੇਦਾਰ, ਅਮਰਜੀਤ ਸਿੰਘ ਠੇਕੇਦਾਰ, ਡਾ. ਜਸਵੰਤ ਸਿੰਘ, ਗੁਰਵਿੰਦਰ ਸਿੰਘ ਲਾਡੀ, ਕੁਲਵੰਤ ਸਿੰਘ ਰੰਘਰੇਟਾ, ਸੁਖਵਿੰਦਰ ਸਿੰਘ ਲਾਡੀ, ਰੇਸ਼ਮ ਸਿੰਘ, ਵੀਰੂ ਹਲਵਾਈ, ਮੇਜਰ ਸਿੰਘ, ਹਰਜੀਤ ਸਿੰਘ ਫ਼ੌਜੀ, ਘੁੱਗਾ ਠੇਕੇਦਾਰ, ਲਖਵਿੰਦਰ ਸਿੰਘ, ਡਾ. ਪ੍ਰਕਾਸ਼ ਸਿੰਘ, ਸੰਦੀਪ ਸਿੰਘ, ਝਿਰਮਲ ਸਿੰਘ, ਲਖਬੀਰ ਸਿੰਘ ਆਦਿ ਹਾਜ਼ਰ ਸਨ।