29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਜੀ.ਐਨ.ਡੀ.ਯੂ. ਟੀਚਰਜ਼ ਐਸੋਸੀਏਸ਼ਨ ਚੋਣ ’ਚ ਯੂਨੀਵਰਸਿਟੀ ਫੈਕਲਟੀ ਡਿਵੈਲਪਮੈਂਟ ਐਸੋਸੀਏਸ਼ਨ ਦੀ ਪੂਰੀ ਟੀਮ ਨਿਰਵਿਰੋਧ ਜੇਤੂ

ਪਠਾਨਕੋਟ, 29 ਨਵੰਬਰ (ਵਿਨੋਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ. ਐਨ.

ਅਜੀਤ ਡੈਸਕ 30-11-2026
ਪਠਾਨਕੋਟ, 29 ਨਵੰਬਰ (ਵਿਨੋਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਦੀ ਟੀਚਰਜ਼ ਐਸੋਸੀਏਸ਼ਨ ਦੇ ਸਾਲਾਨਾ ਚੋਣ ਵਿਚ ਯੂਨੀਵਰਸਿਟੀ ਫੈਕਲਟੀ ਡਿਵੈਲਪਮੈਂਟ ਐਸੋਸੀਏਸ਼ਨ ਦੀ ਪੂਰੀ ਟੀਮ ਨੇ ਜਿੱਤ ਦਰਜ ਕਰਦੇ ਹੋਏ ਸਾਰੇ 11 ਅਹੁਦਿਆਂ ’ਤੇ ਨਿਰਵਿਰੋਧ ਚੋਣ ਹਾਸਲ ਕੀਤੀ । ਇਸ ਚੋਣ ’ਚ ਡਾ: ਵਿਕਰਮ ਸੰਧੂ ਨੂੰ ਪ੍ਰਧਾਨ, ਡਾ: ਬਲਜਿੰਦਰ ਸਿੰਘ ਨੂੰ ਉਪ-ਪ੍ਰਧਾਨ, ਡਾ: ਜਤਿੰਦਰ ਵੀਰ ਸਿੰਘ ਨੂੰ ਸਕੱਤਰ, ਡਾ: ਗੁਰਪ੍ਰੀਤ ਸਿੰਘ ਨੂੰ ਸੰਯੁਕਤ ਸਕੱਤਰ ਤੇ ਪ੍ਰਤੀਕ ਭਗਤ ਕੈਸ਼ੀਅਰ ਚੁਣਿਆ ਗਿਆ। ਟੀਮ ਦੇ ਹੋਰ ਚੁਣੇ ਗਏ ਮੈਂਬਰ ਡਾ: ਅਲੀਸ਼ਾ ਚੌਹਾਨ, ਡਾ: ਬਲਰਾਜਜੀਤ ਸਿੰਘ, ਡਾ: ਗੁਰਚਰਨਜੀਤ ਸਿੰਘ, ਡਾ: ਜੈਦੀਪ ਸਿੰਘ, ਡਾ: ਨਿਰਮਲਾ ਦੇਵੀ ਅਤੇ ਡਾ: ਸਤਿੰਦਰ ਕੌਰ ਹਨ । ਪ੍ਰਤੀਕ ਭਗਤ ਖਜ਼ਾਨਚੀ ਨੇ ਦੱਸਿਆ ਕਿ ਨਵ-ਨਿਯੁਕਤ ਟੀਮ ਹੁਣ ਜੀ.ਐਨ.ਡੀ.ਯੂ. ਟੀਚਰਜ਼ ਐਸੋਸੀਏਸ਼ਨ ਦੀ ਨੁਮਾਇੰਦਗੀ ਕਰੇਗੀ ਤੇ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਆਵਾਜ਼, ਹਿੱਤਾਂ ਅਤੇ ਉਮੀਦਾਂ ਨੂੰ ਮੰਚ ਪ੍ਰਦਾਨ ਕਰੇਗੀ । ਸਾਰੇ 11 ਉਮੀਦਵਾਰਾਂ ਦਾ ਨਿਰਵਿਰੋਧ ਚੁਣਿਆ ਜਾਣਾ ਅਧਿਆਪਕਾਂ ਦੇ ਸਮੂਹਿਕ ਵਿਸ਼ਵਾਸ ਤੇ ਏਕਤਾ ਨੂੰ ਦਰਸਾਉਂਦਾ ਹੈ।
ਪਿਛਲੀ ਖ਼ਬਰ ਪਿੰਡ ਗਤੋਰਾ ’ਚ ਕਾਂਗਰਸ ਨੂੰ ਮਿਲੀ ਵੱਡੀ ਮਜ਼ਬੂਤੀ, ਆਮ ਆਦਮੀ ਪਾਰਟੀ ਅਤੇ ਭਾਜਪਾ ਛੱਡ ਕੇ ਲਗਭਗ 20 ਪਰਿਵਾਰ ਪਾਰਟੀ ’ਚ ਸ਼ਾ... ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ਖੇਡ ਮੇਲਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।