08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਜ਼ਿਲ੍ਹਾ ਫ਼ਾਜ਼ਿਲਕਾ ਦੇ 2 ਸਕਾਊਟ ਮਾਸਟਰਾਂ ਨੇ ਰਾਸ਼ਟਰੀ ਐਡਵੈਂਚਰ ਪ੍ਰੋਗਰਾਮ ’ਚ ਪੰਜਾਬ ਦਾ ਮਾਣ ਵਧਾਇਆ

ਅਬੋਹਰ, 7 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਨੈਸ਼ਨਲ ਹੈੱਡ ਕੁਆਰਟਰ ਭਾਰਤ ਸਕਾਊਟਸ ਐਂਡ ਗਾਈਡਜ਼ ਨਵੀਂ ਦਿੱਲੀ ਵਲੋਂ ਸੱਤ ਦਿਨਾਂ ਯੂਥ ਐਡਵੈਂਚਰ ਪ੍ਰੋਗਰਾਮ ਕਰਵਾਇਆ ਗਿਆ। ਇਸ ਰਾਸ਼ਟਰੀ ਪੱਧਰੀ ਪ੍ਰੋਗਰਾਮ ਵਿਚ ਦੇਸ਼ ਦੇ 13 ਰਾਜਾਂ ਤੋਂ ਸਕਾਊਟਸ ਅਤੇ ਗਾਈਡਜ਼ ਨੇ ਉਤਸ਼ਾਹ ਨਾਲ ਭਾਗ ਲਿਆ।

ਸੱਤ ਦਿਨਾਂ ਯੂਥ ਐਡਵੈਂਚਰ ਪ੍ਰੋਗਰਾਮ ’ਚ ਸ਼ਾਮਲ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕਾਊਟ ਮਾਸਟਰ ਮਿਲੇ ਸਨਮਾਨ ਪੱਤਰ ਅਤੇ ਮੈਡਲ ਸਣੇ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 08-09-2026
ਅਬੋਹਰ, 7 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਨੈਸ਼ਨਲ ਹੈੱਡ ਕੁਆਰਟਰ ਭਾਰਤ ਸਕਾਊਟਸ ਐਂਡ ਗਾਈਡਜ਼ ਨਵੀਂ ਦਿੱਲੀ ਵਲੋਂ ਸੱਤ ਦਿਨਾਂ ਯੂਥ ਐਡਵੈਂਚਰ ਪ੍ਰੋਗਰਾਮ ਕਰਵਾਇਆ ਗਿਆ। ਇਸ ਰਾਸ਼ਟਰੀ ਪੱਧਰੀ ਪ੍ਰੋਗਰਾਮ ਵਿਚ ਦੇਸ਼ ਦੇ 13 ਰਾਜਾਂ ਤੋਂ ਸਕਾਊਟਸ ਅਤੇ ਗਾਈਡਜ਼ ਨੇ ਉਤਸ਼ਾਹ ਨਾਲ ਭਾਗ ਲਿਆ। ਸਟੇਟ ਆਰਗੇਨਾਈਜ਼ਰ ਕਮਿਸ਼ਨਰ ਓਂਕਾਰ ਸਿੰਘ ਤੇ ਜ਼ਿਲ੍ਹਾ ਚੀਫ਼ ਕਮਿਸ਼ਨਰ ਅਜੈ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਆਰਗੇਨਾਈਜ਼ਰ ਕਮਿਸ਼ਨਰ ਫ਼ਾਜ਼ਿਲਕਾ ਸੁਮੇਸ਼ ਕੁਮਾਰ ਦੇ ਮਾਰਗਦਰਸ਼ਨ ਵਿਚ ਇਸ ਰਾਸ਼ਟਰੀ ਪ੍ਰੋਗਰਾਮ ਵਿਚ ਸਰਕਾਰੀ ਹਾਈ ਸਕੂਲ ਹਰੀਪੁਰਾ ਦੇ ਪੰਜਾਬੀ ਮਾਸਟਰ ਚਮਕੌਰ ਸਿੰਘ ਔਲਖ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾ ਦੇ ਅਧਿਆਪਕ ਪ੍ਰਿੰਸ ਕੁਮਾਰ ਨੇ ਪੰਜਾਬ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਐਡਵੈਂਚਰ ਪ੍ਰੋਗਰਾਮ ਵਿਚ ਭਾਗ ਲੈ ਕੇ ਪੰਜਾਬ ਦਾ ਮਾਣ ਦੇਸ਼ ਭਰ ਵਿਚ ਵਧਾਇਆ। ਪ੍ਰੋਗਰਾਮ ਦੀ ਸ਼ੁਰੂਆਤ ਉੱਤਰ ਰੇਲਵੇ ਸਕਾਊਟ ਟਰੇਨਿੰਗ ਸੈਂਟਰ ਰਾਇਵਾਲਾ (ਉੱਤਰਾਖੰਡ) ਤੋਂ ਹੋਈ। ਇਸ ਤੋਂ ਬਾਅਦ ਸਾਰੇ ਭਾਗੀਦਾਰਾਂ ਨੇ ਗੋਵਿੰਦ ਘਾਟ, ਗੋਵਿੰਦ ਧਾਮ ਹੁੰਦੇ ਹੋਏ ਹਿਮਾਲਿਆ ਪਰਬਤ ’ਤੇ ਲਗਭਗ 4700 ਮੀਟਰ ਦੀ ਉਚਾਈ ’ਤੇ ਸਥਿਤ ਪਵਿੱਤਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ। ਇਸ ਦੇ ਨਾਲ ਹੀ ਭਾਗੀਦਾਰਾਂ ਨੇ ਪ੍ਰਸਿੱਧ ਰਾਸ਼ਟਰੀ ਉਦਿਆਨ ਵੈਲੀ ਆਫ਼ ਫ਼ਲਾਵਰਜ਼ ਦੀ ਰੋਮਾਂਚਕ ਯਾਤਰਾ ਵੀ ਕੀਤੀ। ਇਸ ਸੱਤ ਦਿਨਾਂ ਐਡਵੈਂਚਰ ਪ੍ਰੋਗਰਾਮ ਦੌਰਾਨ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ’ਤੇ ਲਗਭਗ 45 ਕਿੱਲੋਮੀਟਰ ਦੀ ਪੈਦਲ ਯਾਤਰਾ ਵੀ ਕਰਵਾਈ ਗਈ। ਸਾਰੇ ਭਾਗੀਦਾਰਾਂ ਨੇ ਮੁਸ਼ਕਿਲ ਹਾਲਾਤ ਦੇ ਬਾਵਜੂਦ ਭਾਰੀ ਜੋਸ਼, ਉਤਸ਼ਾਹ ਤੇ ਹਿੰਮਤ ਨਾਲ ਇਸ ਚੁਣੌਤੀ ਪੂਰਨ ਯਾਤਰਾ ਨੂੰ ਸਫਲਤਾਪੂਰਵਕ ਪੂਰਾ ਕੀਤਾ। ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਮੌਕੇ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਸਫਲ ਭਾਗੀਦਾਰੀ ਲਈ ਸਰਟੀਫਿਕੇਟ ਅਤੇ ਮੈਡਲ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕਾਊਟ ਅਧਿਕਾਰੀਆਂ ਤੇ ਅਹੁਦੇਦਾਰਾਂ ਨੇ ਦੋਵੇਂ ਸਕਾਊਟ ਮਾਸਟਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਨਵੀਂ ਆਬਾਦੀ ਖੇਤਰ ’ਚ ਪਾਈਪਲਾਈਨ ਪੈਣ ਨਾਲ ਪਾਣੀ ਦੀ ਸਮੱਸਿਆ ਤੋਂ ਮਿਲੇਗੀ ਰਾਹਤ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਫ਼ਿਰੋਜ਼ਪੁਰ ਵਿਚ ਬਲਾਕ ਪੱਧਰੀ ਮੁਕਾਬਲੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।