ਹਲਕਾ ਇੰਚਾਰਜ ਸੁਹਾਨੀ ਡੋਡਾ ਨੇ ਸੜਕ ਨਿਰਮਾਣ ਦਾ ਨੀਂਹ ਪੱਥਰ ਰੱਖਿਆ
ਅਬੋਹਰ, 18 ਸਤੰਬਰ (ਸੁਖਜੀਤ ਸਿੰਘ ਬਰਾੜ)- ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਹਾਨੀ ਡੋਡਾ ਵਲੋਂ ਕੈਲਾਸ਼ ਨਗਰ ਦੀ ਢਾਣੀ ਬਾਬੂ ਰਾਮ ਅਤੇ ਢਾਣੀ ਹਰੀ ਰਾਮ ਨੂੰ ਜਾਂਦੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੌਰਾਨ ਹਲਕਾ ਇੰਚਾਰਜ ਸੁਹਾਨੀ ਡੋਡਾ ਨੇ ਕਿਹਾ ਕਿ ਇਨ੍ਹਾਂ ਢਾਣੀਆਂ ਨੂੰ ਜਾਂਦੇ ਕੱਚੇ ਰਸਤਿਆਂ ’ਤੇ ਪੱਕੀ ਸੜਕ ਬਣ ਜਾਣ ਨਾਲ ਢਾਣੀਆਂ ਦੇ ਵਸਨੀਕਾਂ ਨੂੰ ਆਵਾਜਾਈ ਪੱਖੋਂ ਕਾਫ਼ੀ ਰਾਹਤ ਮਿਲੇਗੀ।
ਅਜੀਤ ਡੈਸਕ
19-09-2026