ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਸਤਨਾਮ ਸਿੰਘ ਸੰਧੂ ਦਾ ਦਿਹਾਂਤ
ਵੱਖ-ਵੱਖ ਸ਼ਖ਼ਸੀਅਤਾਂ ਨੇ ਅੰਤਿਮ ਸੰਸਕਾਰ ਮੌਕੇ ਭਰੀ ਹਾਜ਼ਰੀ
ਮੰਡੀ ਅਰਨੀਵਾਲਾ,18 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਢਿਪਾਵਾਲੀ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਸਤਿਨਾਮ ਸਿੰਘ ਸੰਧੂ ਦਾ ਅੱਜ ਦਿਹਾਂਤ ਹੋ ਗਿਆ। ਸਤਨਾਮ ਸਿੰਘ ਸੰਧੂ 1993 ਵਿਚ ਪਹਿਲੀ ਵਾਰ ਪਿੰਡ ਦੇ ਸਰਪੰਚ ਬਣੇ।
ਪ
ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਵਿਧਾਇਕ ਰਮਿੰਦਰ ਆਵਲਾ। (ਹਾਸ਼ੀਏ ’ਚ) ਸਤਨਾਮ ਸਿੰਘ ਸੰਧੂ ਦੀ ਤਸਵੀਰ। ਤਸਵੀਰ-ਨਿਸ਼ਾਨ ਸਿੰਘ ਮੋਹਲ਼ਾ
19-11-2026
ਮੰਡੀ ਅਰਨੀਵਾਲਾ,18 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਢਿਪਾਵਾਲੀ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਸਤਿਨਾਮ ਸਿੰਘ ਸੰਧੂ ਦਾ ਅੱਜ ਦਿਹਾਂਤ ਹੋ ਗਿਆ। ਸਤਨਾਮ ਸਿੰਘ ਸੰਧੂ 1993 ਵਿਚ ਪਹਿਲੀ ਵਾਰ ਪਿੰਡ ਦੇ ਸਰਪੰਚ ਬਣੇ। ਉਨ੍ਹਾਂ ਨੂੰ ਹੁਣ ਤੱਕ ਲਗਾਤਾਰ ਪਿੰਡ ਦੇ ਸਰਪੰਚ ਬਣਨ ਦਾ ਮਾਣ ਹਾਸਲ ਹੋਇਆ ਹੈ। ਮੌਜੂਦਾ ਸਮੇਂ ਉਨ੍ਹਾਂ ਦੀ ਨੂੰਹ ਪਿੰਡ ਦੇ ਸਰਪੰਚ ਸਨ। ਸਤਨਾਮ ਸਿੰਘ ਸੰਧੂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਸੰਸਦ ਮੈਂਬਰ ਜੋਰਾ ਸਿੰਘ ਮਾਨ ਦੇ ਨਿਕਟਵਰਤੀ ਵਿਚੋਂ ਇਕ ਸਨ। ਉਹ ਕਰੀਬ 75 ਵਰਿ੍ਹਆਂ ਦੇ ਸਨ ਅਤੇ ਪਿਛਲੇ ਇਕ ਮਹੀਨੇ ਤੋ ਬਿਮਾਰ ਚੱਲ ਰਹੇ ਸਨ। ਉਹ ਹੁਣ ਤੰਦਰੁਸਤ ਹੋ ਗਏ ਸਨ। ਪਰ ਬੀਤੇ ਕੱਲ੍ਹ ਸਾਹ ਨਾਲੀ ਵਿਚ ਦਿੱਕਤ ਹੋਣ ਕਰਕੇ ਉਹ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੱਜ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੈਂਕੜੇ ਦੀ ਗਿਣਤੀ ਵਿਚ ਇਲਾਕਾ ਵਾਸੀਆਂ ਅਤੇ ਵੱਖ-ਵੱਖ ਰਾਜਸੀ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਵਲੋਂ ਨਰਦੇਵ ਸਿੰਘ ਬੌਬੀ ਮਾਨ ਜ਼ਿਲ੍ਹਾ ਪ੍ਰਧਾਨ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਾਰਟੀ ਝੰਡੇ ਵਿਚ ਲਪੇਟਿਆ। ਅੰਤਿਮ ਸਸਕਾਰ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ, ਵਿਧਾਇਕ ਜਗਦੀਪ ਕੰਬੋਜ ਗੋਲਡੀ, ਰਮਿੰਦਰ ਆਵਲਾ ਸਾਬਕਾ ਵਿਧਾਇਕ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਮੀਤ ਪ੍ਰਧਾਨ ਜਥੇਦਾਰ ਚਰਨ ਸਿੰਘ ਕੰਧਵਾਲਾ ਹਾਜ਼ਰ ਖਾ, ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਸਾਬਕਾ ਐੱਸ.ਜੀ.ਪੀ.ਸੀ ਮੈਂਬਰ ਜਥੇਦਾਰ ਗੁਰਪਾਲ ਸਿੰਘ ਗਰੇਵਾਲ, ਲਿੰਕ ਮਲਹੋਤਰਾ, ਹਰਜੀਤ ਸਿੰਘ ਹੀਰਾ ਸੰਧੂ ਡੱਬ ਵਾਲਾ ਕਲਾਂ, ਰਸ਼ਪਾਲ ਸਿੰਘ ਭੁੱਲਰ ਡੱਬਵਾਲਾ ਕਲਾ, ਰਸ਼ਪਾਲ ਸਿੰਘ ਬਰਕੰਦੀ, ਇਕਬਾਲ ਸਿੰਘ ਬਰਾੜ, ਬਾਬਾ ਸੋਹਣ ਸਿੰਘ, ਲੱਪੀ ਈਨਾ ਖੇੜਾ, ਕਰਨ ਕੰਬੋਜ ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਕਾਲਾ ਸੰਧੂ, ਸੁਖਜਿੰਦਰ ਸਿੰਘ ਭੁੱਲਰ ਸਾਬਕਾ ਚੇਅਰਮੈਨ,ਅਵਤਾਰ ਸਿੰਘ ਸਾਬਕਾ ਸਰਪੰਚ ਕਮਾਲ ਵਾਲਾ, ਜਗਮੇਲ ਸਿੰਘ ਸਾਬਕਾ ਸਰਪੰਚ ਘੁੜਿਆਣਾ, ਬਲਜਿੰਦਰ ਸਿੰਘ ਸਾਬਕਾ ਸਰਪੰਚ ਚਿਰਾਗ਼ ਢਾਣੀ, ਜਸਵੰਤ ਸਿੰਘ ਸਾਬਕਾ ਸਰਪੰਚ ਕੰਧਵਾਲਾ ਹਾਜ਼ਰ ਖਾ, ਹਰਪ੍ਰੀਤ ਸਿੰਘ ਭੁੱਲਰ, ਇਕਬਾਲ ਸਿੰਘ ਸੰਧੂ, ਐੱਸ.ਪੀ ਬਜਾਜ ਸ਼ਹਿਰੀ ਪ੍ਰਧਾਨ ਅਕਾਲੀ ਦਲ ਅਰਨੀਵਾਲਾ, ਵਿੰਕਲ ਬਤਰਾ, ਕੇਵਲ ਕੰਬੋਜ ਐਮ.ਸੀ, ਰਾਹੁਲ ਬਤਰਾ, ਪਰਗਟ ਸਿੰਘ ਢਿੱਲੋਂ, ਜਸਦੀਪ ਸਿੰਘ ਮੁਰਾਦ ਵਾਲਾ, ਕਮਲ ਭਾਊ ਫ਼ਾਜ਼ਿਲਕਾ, ਪ੍ਰਦੀਪ ਸੰਧੂ, ਮੁੱਖਪਾਲਦੀਪ ਸਿੰਘ ਪਾਕਾ, ਨਛੱਤਰ ਸਿੰਘ ਸਾਬਕਾ ਸਰਪੰਚ ਪਾਕਾ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ, ਸਰਬਜੀਤ ਸਿੰਘ ਗਿੱਲ, ਨਿਹਾਲ ਸਿੰਘ ਗਿੱਲ, ਡਾਕਟਰ ਰਜਿੰਦਰ ਸਿੰਘ ਸਰਾਂ, ਨਰਿੰਦਰਪਾਲ ਸਿੰਘ ਵੈਰੜ ਸਾਬਕਾ ਸਰਪੰਚ , ਹਰਪ੍ਰੀਤ ਸਿੰਘ ਬੰਨਾ ਵਾਲਾ, ਗੁਰਲਾਲ ਸਿੰਘ ਸਾਬਕਾ ਸਰਪੰਚ ਘਟਿਆ ਵਾਲੀ, ਗੁਰਸਾਹਿਬ ਸਿੰਘ ਫ਼ੌਜੀ, ਮਹਿਮਾ ਸਿੰਘ, ਗਗਨ ਬਰਾੜ ਬੰਨਾਵਾਲਾ, ਗੌਰਵ ਮੈਟਰੋ ਅਰਨੀ ਵਾਲਾ , ਜਸ ਵਿਰਕ, ਲਖਬੀਰ ਸਿੰਘ ਭੁੱਲਰ ਸਾਬਕਾ ਸਰਪੰਚ,ਗੁਰਮੀਤ ਸਿੰਘ ਔਲਖ ਮੋਹਲ਼ਾ,ਪ੍ਰੋਫੈਸਰ ਰਾਮ ਸਿੰਘ, ਪ੍ਰੋਫੈਸਰ ਰੁਪਿੰਦਰ ਸਿੰਘ ਸਮੇਤ ਕਈ ਆਗੂ ਅਤੇ ਵਰਕਰ ਹਾਜ਼ਰ ਸਨ। ਵੱਖ ਵੱਖ ਆਗੂਆਂ ਵਲੋਂ ਸਤਨਾਮ ਸਿੰਘ ਸਰਪੰਚ ਦੇ ਸਪੁੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਹਰਪਿੰਦਰ ਸਿੰਘ ਦੇ ਨਾਲ ਉਨ੍ਹਾਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।