08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਬਾਜ਼ਾਰ ਤੋਂ ਘਰ ਪਰਤ ਰਹੇ ਵਿਅਕਤੀ ਦਾ ਪਰਸ ਖੋਹਿਆ

ਤਲਵੰਡੀ ਭਾਈ, 7 ਅਕਤੂਬਰ (ਰਵਿੰਦਰ ਸਿੰਘ ਬਜਾਜ)- ਤਲਵੰਡੀ ਭਾਈ ਦੇ ਪੋਸ਼ ਇਲਾਕੇ ਵਿਚ ਲੁਟੇਰਿਆਂ ਵਲ਼ੋਂ ਸ਼ਰੇਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਥਾਣਾ ਤਲਵੰਡੀ ਭਾਈ ਵਿਖੇ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਵਾਰਡ ਨੰਬਰ 1 ਵਾਸੀ ਜਸਵਿੰਦਰ ਕੁਮਾਰ ਪੁੱਤਰ ਖ਼ਰੈਤੀ ਲਾਲ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਬਾਜ਼ਾਰ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ।

ਅਜੀਤ ਡੈਸਕ 08-10-2026
ਤਲਵੰਡੀ ਭਾਈ, 7 ਅਕਤੂਬਰ (ਰਵਿੰਦਰ ਸਿੰਘ ਬਜਾਜ)- ਤਲਵੰਡੀ ਭਾਈ ਦੇ ਪੋਸ਼ ਇਲਾਕੇ ਵਿਚ ਲੁਟੇਰਿਆਂ ਵਲ਼ੋਂ ਸ਼ਰੇਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਥਾਣਾ ਤਲਵੰਡੀ ਭਾਈ ਵਿਖੇ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਵਾਰਡ ਨੰਬਰ 1 ਵਾਸੀ ਜਸਵਿੰਦਰ ਕੁਮਾਰ ਪੁੱਤਰ ਖ਼ਰੈਤੀ ਲਾਲ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਬਾਜ਼ਾਰ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਗਊ ਮਾਤਾ ਸਮਾਧੀ ਮੰਦਰ ਨੇੜੇ ਪਹੁੰਚਿਆ ਤਾਂ ਪਿੱਛੋਂ ਆਏ ਮੂੰਹ ਬੰਨ੍ਹੇ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਕੁੜਤੇ ਦੀ ਸਾਈਡ ਜੇਬ ਖਿੱਚ ਕੇ ਪਰਸ ਖੋਹ ਲਿਆ ਤੇ ਫ਼ਰਾਰ ਹੋ ਗਏ। ਜਸਵਿੰਦਰ ਕੁਮਾਰ ਅਨੁਸਾਰ ਲੁਟੇਰੇ ਜਾਂਦੇ ਸਮੇਂ ਇਹ ਵੀ ਕਹਿ ਰਹੇ ਸਨ ਕਿ ‘ਇਸ ਵਿਚ ਕੁੱਝ ਹੈ ਜਾਂ ਖਾਲੀ?’ ਜਦਕਿ ਉਸ ਦੇ ਪਰਸ ’ਚ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੰਸ, ਏ.ਟੀ.ਐਮ. ਤੇ ਕਰੈਡਿਟ ਕਾਰਡ ਤੇ 2 ਹਜ਼ਾਰ ਰੁਪਏ ਨਕਦ ਸਨ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੋਸ਼ ਇਲਾਕਿਆਂ ਸਮੇਤ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਗਸ਼ਤ ਵਧਾਈ ਜਾਵੇ।
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਸਕਾਲਰਸ਼ਿਪ ਪੋਰਟਲ ਬੰਦ ਹੋਣ ’ਤੇ ਏ.ਆਈ.ਐੱਸ.ਐਫ. ਵਲੋਂ ਫ਼ਾਜ਼ਿਲਕਾ ’ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਫ਼ਿਰੋਜ਼ਪੁਰ ਲੋਕ ਲਹਿਰ’ ਵਲ਼ੋਂ ਚੁੰਗੀ ਨੰਬਰ 7 ’ਤੇ ਵਿਸ਼ਾਲ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।