ਪਿੰਡ ਲਹਿਰਾ ਰੋਹੀ ਦੀ ਸੰਗਤ ਵਲੋਂ ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ’ਤੇ ਤਿੰਨ ਰੋਜ਼ਾ ਵਿਸ਼ਾਲ ਲੰਗਰ ਸ਼ੁਰੂ
ਜ਼ੀਰਾ, 8 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਇਤਿਹਾਸਕ ਅਸਥਾਨ ਬੀੜ ਬਾਬਾ ਬੁੱਢਾ ਜੀ ਵਿਖੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ’ਤੇ ਨਤਮਸਤਕ ਹੋਣ ਲਈ ਜਾ ਰਹੀਆਂ ਸੰਗਤਾਂ ਦੀ ਸਹੂਲਤ ਲਈ ਜ਼ੀਰਾ ਨੇੜਲੇ ਪਿੰਡ ਲਹਿਰਾ ਰੋਹੀ ਦੀ ਸਮੂਹ ਸੰਗਤ ਵਲੋਂ ਨੈਸ਼ਨਲ ਹਾਈਵੇ ਨੰਬਰ 54 ’ਤੇ ਤਿੰਨ ਰੋਜ਼ਾ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਦੌਰਾਨ ਪਿੰਡ ਦੇ ਸਮੂਹ ਸੇਵਾਦਾਰਾਂ ਤੇ ਬੀਬੀਆਂ ਵਲੋਂ ਪੂਰੀ ਸ਼ਰਧਾ ਤੇ ਤਨਦੇਹੀ ਨਾਲ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ।
ਅਜੀਤ ਡੈਸਕ
09-10-2026