14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਹਿਰੂ ਪਾਰਕ ਵਿਚ 2 ਰੋਜ਼ਾ ਵਿਲੱਖਣ ਯੋਗਾ ਕੈਂਪ ਦੀ ਹੋਈ ਸਮਾਪਤੀ

ਅਬੋਹਰ, 13 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਨਹਿਰੂ ਪਾਰਕ ਅਬੋਹਰ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਇੰਚਾਰਜ ਦੀਦੀ ਬਗੀਸ਼ਾ ਭਾਰਤੀ ਦੀ ਅਗਵਾਈ ਹੇਠ ਨਿਸ਼ਕਾਮ ਯੋਗਾ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ ਦੋ ਰੋਜ਼ਾ ਵਿਲੱਖਣ ਯੋਗਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸ਼ਹਿਰ ਦੇ ਬੱਚਿਆਂ, ਔਰਤਾਂ, ਨੌਜਵਾਨਾਂ ਤੇ ਸੀਨੀਅਰ ਸਿਟੀਜ਼ਨਾਂ ਨੇ ਸਵੇਰ ਦੇ ਸੁਹਾਵਣੇ ਸਮੇਂ ਤੇ ਹਰਿਆਵਲੇ ਵਾਤਾਵਰਨ ਵਿਚ ਨਵੇਂ ਯੋਗ ਆਸਣਾਂ ਤੇ ਕਸਰਤਾਂ ਦਾ ਅਭਿਆਸ ਕਰਕੇ ਲਾਭ ਪ੍ਰਾਪਤ ਕੀਤਾ।

ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਸੁਰਿੰਦਰ ਬਿੱਲਾ ਪੱਟੀ, ਐਡਵੋਕੇਟ ਦੇਸਰਾਜ ਅਤੇ ਹੋਰ। ਤਸਵੀਰਾਂ-ਤੇਜਿੰਦਰ ਸਿੰਘ ਖ਼ਾਲਸਾ 14-10-2026
ਅਬੋਹਰ, 13 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਨਹਿਰੂ ਪਾਰਕ ਅਬੋਹਰ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਇੰਚਾਰਜ ਦੀਦੀ ਬਗੀਸ਼ਾ ਭਾਰਤੀ ਦੀ ਅਗਵਾਈ ਹੇਠ ਨਿਸ਼ਕਾਮ ਯੋਗਾ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ ਦੋ ਰੋਜ਼ਾ ਵਿਲੱਖਣ ਯੋਗਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸ਼ਹਿਰ ਦੇ ਬੱਚਿਆਂ, ਔਰਤਾਂ, ਨੌਜਵਾਨਾਂ ਤੇ ਸੀਨੀਅਰ ਸਿਟੀਜ਼ਨਾਂ ਨੇ ਸਵੇਰ ਦੇ ਸੁਹਾਵਣੇ ਸਮੇਂ ਤੇ ਹਰਿਆਵਲੇ ਵਾਤਾਵਰਨ ਵਿਚ ਨਵੇਂ ਯੋਗ ਆਸਣਾਂ ਤੇ ਕਸਰਤਾਂ ਦਾ ਅਭਿਆਸ ਕਰਕੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਨਿਸ਼ਕਾਮ ਯੋਗਾ ਕਲੱਬ ਅਬੋਹਰ ਵਲੋਂ ਕਲੱਬ ਦੇ ਪ੍ਰਧਾਨ ਤੇ ਯੋਗਾ ਇੰਚਾਰਜ ਮਾਸਟਰ ਸੁਰਿੰਦਰ ਬਿੱਲਾ ਪੱਟੀ ਦੀ ਅਗਵਾਈ ਹੇਠ ਨੂਰਮਹਿਲ ਤੋਂ ਪਹੁੰਚੇ ਯੋਗਾਚਾਰੀਆ ਸਵਾਮੀ ਵਿਦਿਆਨੰਦ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮਾਸਟਰ ਸੁਰਿੰਦਰ ਬਿੱਲਾ ਪੱਟੀ ਨੇ ਕਿਹਾ ਕਿ ਯੋਗਾ ਅੱਜ ਸਿਰਫ਼ ਭਾਰਤ ਵਿਚ ਹੀ ਨਹੀਂ, ਸਗੋਂ ਪੂਰੀ ਦੁਨੀਆ ’ਚ ਪ੍ਰਸਿੱਧ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ ਯੋਗ ਆਸਣਾਂ ਤੇ ਪ੍ਰਾਣਾਯਾਮ ਦਾ ਨਿਯਮਿਤ ਅਭਿਆਸ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਵਿਚ ਸਹਾਇਕ ਹੈ। ਯੋਗਾ ਕੈਂਪ ਨੂੰ ਸਫਲ ਬਣਾਉਣ ਵਿਚ ਨਿਸ਼ਕਾਮ ਯੋਗਾ ਕਲੱਬ ਦੇ ਇੰਚਾਰਜ ਮਾਸਟਰ ਸੁਰਿੰਦਰ ਬਿੱਲਾ ਪੱਟੀ, ਐਡਵੋਕੇਟ ਦੇਸਰਾਜ ਕੰਬੋਜ, ਸਹੀ ਰਾਮ ਬੱਬਰ, ਅਸ਼ੋਕ ਗੋਇਲ, ਵਿਕਰਮ ਮੌਰਿਆ, ਰਾਜ ਕੁਮਾਰ ਸੇਤੀਆ, ਗੁਲਸ਼ਨ, ਵਿਸ਼ਨੂੰ ਪੂਨੀਆ, ਪ੍ਰੇਮ ਸਿਡਾਨਾ, ਜਰਨੈਲ ਸਿੰਘ, ਸੋਨੂੰ ਸੋਨੀ, ਚਮਨ ਲਾਲ ਗੁੰਬਰ, ਨਰੇਸ਼ ਕੁੱਕੜ, ਊਸ਼ਾ ਬੱਬਰ, ਵੀਨਾ ਰਾਣੀ, ਅਨੀਤਾ ਚੌਧਰੀ, ਅਨੀਤਾ, ਦੀਪਾ ਸੇਤੀਆ, ਦੀਪਿਕਾ, ਪੂਨਮ, ਦਇਆ, ਅੰਜਨਾ ਮਿੱਤਲ, ਨੀਤੂ, ਰਜਨੀ ਚੁੱਘ, ਗੀਤਾ, ਜੋਤੀ, ਕਿਰਨਦੀਪ, ਮੀਨੂੰ ਖੁੁਰਾਣਾ, ਨਰਿੰਦਰ ਕੌਰ, ਨਾਦੀਆ ਤੇ ਹੋਰ ਯੋਗ ਸਾਧਕਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਧਨ-ਧਾਨਿਆ ਕ੍ਰਿਸ਼ੀ ਯੋਜਨਾ ਦਾ ਇਕ ਸਾਲ ਮੁਕੰਮਲ ਅਗਲੀ ਖ਼ਬਰ ਬਲਦੇਵ ਸਿੰਘ ਨੇ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।