ਰਮਿੰਦਰ ਸਿੰਘ ਆਵਲਾ ਦੇ ਕਾਂਗਰਸ ਛੱਡਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ : ਗੁਰਜੋਤ ਸਿੰਘ ਸੰਧੂ
ਜਲਾਲਾਬਾਦ, 25 ਅਕਤੂਬਰ( ਜਸਕਰਨ ਸਿੰਘ ਤਨੇਜਾ)- ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ’ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਆਵਲਾ ਦੇ ਇਸ ਫ਼ੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਸੰਧੂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਕਿਸੇ ਇੱਕ ਆਗੂ ਦੇ ਪਾਰਟੀ ਛੱਡਣ ਨਾਲ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪਵੇਗਾ, ਕਿਉਂਕਿ ਕਾਂਗਰਸ ਇੱਕ ਵੱਡੀ ਜਥੇਬੰਦੀ ਹੈ ਜਿਸ ਦੀ ਤਾਕਤ ਇਸ ਦੇ ਵਰਕਰਾਂ ਤੇ ਵਿਚਾਰਧਾਰਾ ਵਿਚ ਹੈ।
ਅਜੀਤ ਡੈਸਕ
26-10-2026