ਗੰਡਾਸੀ ਨਾਲ ਵਾਰ ਕਰ ਕੇ ਸੱਟਾਂ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਅਬੋਹਰ ਦੇ ਗੈਰੀ ਥਿੰਦ ਨੇ ਕੈਨੇਡਾ ’ਚ ਗੱਡੇ ਕਾਮਯਾਬੀ ਦੇ ਝੰਡੇ, ਬ੍ਰਿਟਿਸ਼ ਕੋਲੰਬੀਆ ਤੋਂ ਬਣੇ ਵਿਧਾਇਕ
ਅਬੋਹਰ, 25 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਦੀ ਸੁੰਦਰ ਨਗਰੀ ਦੇ ਰਹਿਣ ਵਾਲੇ ਅਤੇ ਪੰਜਾਬ ਦੇ ਪਿਛੋਕੜ ਨਾਲ ਸਬੰਧਿਤ ਭਾਰਤੀ ਮੂਲ ਦੇ ਰਾਜਨੇਤਾ ਗੈਰੀ ਥਿੰਦ ਨੇ ਕੈਨੇਡਾ ਦੀ ਰਾਜਨੀਤੀ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਗੈਰੀ ਥਿੰਦ ਨੇ ਸਰੀ-ਗਿਲਡਫੋਰਡ ਸੀਟ ਤੋਂ ‘ਕੰਜ਼ਰਵੇਟਿਵ ਪਾਰਟੀ’ ਦੇ ਉਮੀਦਵਾਰ ਵਜੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਅਬੋਹਰ, 25 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਦੀ ਸੁੰਦਰ ਨਗਰੀ ਦੇ ਰਹਿਣ ਵਾਲੇ ਅਤੇ ਪੰਜਾਬ ਦੇ ਪਿਛੋਕੜ ਨਾਲ ਸਬੰਧਿਤ ਭਾਰਤੀ ਮੂਲ ਦੇ ਰਾਜਨੇਤਾ ਗੈਰੀ ਥਿੰਦ ਨੇ ਕੈਨੇਡਾ ਦੀ ਰਾਜਨੀਤੀ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਗੈਰੀ ਥਿੰਦ ਨੇ ਸਰੀ-ਗਿਲਡਫੋਰਡ ਸੀਟ ਤੋਂ ‘ਕੰਜ਼ਰਵੇਟਿਵ ਪਾਰਟੀ’ ਦੇ ਉਮੀਦਵਾਰ ਵਜੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਕੁੱਲ 50.7 ਫ਼ੀਸਦੀ ਵੋਟਾਂ ਹਾਸਲ ਕਰਕੇ ‘ਐਨ.ਡੀ.ਪੀ.’ ਦੇ ਮੌਜੂਦਾ ਵਿਧਾਇਕ ਗੈਰੀ ਬੇਗ਼ ਨੂੰ ਕਰਾਰੀ ਹਾਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਵਾਰ ਬ੍ਰਿਟਿਸ਼ ਕੋਲੰਬੀਆ ਵਿਚ ਕੰਜ਼ਰਵੇਟਿਵ ਪਾਰਟੀ ਨੇ ਹੀ ਪੂਰਨ ਬਹੁਮਤ ਹਾਸਲ ਕੀਤਾ ਹੈ। ਗੈਰੀ ਥਿੰਦ ਅਬੋਹਰ ਦੇ ਸਾਬਕਾ ਕਾਂਗਰਸੀ ਕੌਂਸਲਰ ਅਮਰੀਕ ਸਿੰਘ ਥਿੰਦ ਦੇ ਸਪੁੱਤਰ ਹਨ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਕੂਲੀ ਪੜ੍ਹਾਈ ਅਬੋਹਰ ਤੋਂ ਹੀ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕੀਤੀ। ਸਾਲ 1999 ਵਿਚ ਉਹ ਬਿਹਤਰ ਭਵਿੱਖ ਦੀ ਭਾਲ ’ ਚ ਕੈਨੇਡਾ ਚਲੇ ਗਏ ਸਨ। ਪੇਸ਼ੇ ਤੋਂ ਗੈਰੀ ਥਿੰਦ ਇੱਕ ਸਫਲ ਰੀਅਲ ਅਸਟੇਟ ਕਾਰੋਬਾਰੀ ਹਨ ਤੇ ਪਿਛਲੇ ਲਗਭਗ 14 ਸਾਲਾਂ ਤੋਂ ਪ੍ਰਬੰਧਨ ਤੇ ਸੇਲਜ਼-ਮਾਰਕੀਟਿੰਗ ਦੇ ਖੇਤਰ ਵਿਚ ਵੀ ਸਰਗਰਮ ਹਨ। ਵਿਧਾਨ ਸਭਾ ਚੋਣਾਂ ਤੋਂ ਠੀਕ ਇਕ ਹਫ਼ਤਾ ਪਹਿਲਾਂ ਹੋਈਆਂ ਸਥਾਨਕ ਨਗਰ ਨਿਗਮ/ਬੋਰਡ ਚੋਣਾਂ ਵਿਚ ਉਹ ਸਰੀ ਸਕੂਲ ਬੋਰਡ ਦੇ ਟਰੱਸਟੀ ਵੀ ਚੁਣੇ ਗਏ ਸਨ। ਗੈਰੀ ਥਿੰਦ ਦੀ ਇਸ ਇਤਿਹਾਸਕ ਜਿੱਤ ਦੀ ਖ਼ਬਰ ਮਿਲਦਿਆਂ ਹੀ ਅਬੋਹਰ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਨੇਹੀਆਂ ਤੇ ਸ਼ੁੱਭਚਿੰਤਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਅਬੋਹਰ ਤੋਂ ਲੈ ਕੇ ਕੈਨੇਡਾ ਤੱਕ ਜੁੜੇ ਉਨ੍ਹਾਂ ਦੇ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦੇ ਲਿਹਾਜ਼ ਨਾਲ ਇਸ ਕਾਮਯਾਬੀ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।