29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕੌਮੀ ਮੰਚ ’ਤੇ ਚਮਕਿਆ ਆਧਾਰਸ਼ਿਲਾ ਸਕੂਲ ਦਾ ਨਾਂਅ, ਤਿੰਨ ਅਧਿਆਪਕਾਵਾਂ ਦਾ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡ’ ਨਾਲ ਸਨਮਾਨ

ਅਬੋਹਰ, 28 ਅਕਤੂਬਰ (ਵਿਵੇਕ ਹੂੜੀਆ)- ਸਿੱਖਿਆ ਦੇ ਖੇਤਰ ਵਿਚ ਬੁਲੰਦੀਆਂ ਛੂਹ ਰਹੇ ਸਥਾਨਕ ਆਧਾਰਸ਼ਿਲਾ ਸਕੂਲ ਅਬੋਹਰ ਨੇ ਇਕ ਵਾਰ ਫਿਰ ਵੱਡੀ ਮੱਲ ਮਾਰਦਿਆਂ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਚੰਡੀਗੜ੍ਹ ਦੇ ਹੋਟਲ ਹੌਲੀਡੇਅ ਇਨ (ਜ਼ੀਰਕਪੁਰ) ਵਿਖੇ ‘ਸਿਲਵਰਜ਼ੋਨ ਫਾਊਂਡੇਸ਼ਨ’ ਤੇ ‘ਆਈ.

ਅਜੀਤ ਡੈਸਕ 29-10-2026
ਅਬੋਹਰ, 28 ਅਕਤੂਬਰ (ਵਿਵੇਕ ਹੂੜੀਆ)- ਸਿੱਖਿਆ ਦੇ ਖੇਤਰ ਵਿਚ ਬੁਲੰਦੀਆਂ ਛੂਹ ਰਹੇ ਸਥਾਨਕ ਆਧਾਰਸ਼ਿਲਾ ਸਕੂਲ ਅਬੋਹਰ ਨੇ ਇਕ ਵਾਰ ਫਿਰ ਵੱਡੀ ਮੱਲ ਮਾਰਦਿਆਂ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਚੰਡੀਗੜ੍ਹ ਦੇ ਹੋਟਲ ਹੌਲੀਡੇਅ ਇਨ (ਜ਼ੀਰਕਪੁਰ) ਵਿਖੇ ‘ਸਿਲਵਰਜ਼ੋਨ ਫਾਊਂਡੇਸ਼ਨ’ ਤੇ ‘ਆਈ.ਪੀ. ਸਟੱਡੀ ਪਬਲੀਕੇਸ਼ਨਜ਼’ ਵਲੋਂ ਕਰਵਾਏ ਗਏ ਵੱਕਾਰੀ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡਜ਼–2026’ ਸਮਾਗਮ ਦੌਰਾਨ ਸਕੂਲ ਦੀਆਂ ਤਿੰਨ ਹੋਣਹਾਰ ਅਧਿਆਪਕਾਵਾਂ-ਅਮਿਤਾ ਗੋਇਲ, ਉਜਾਲਾ ਤੇ ਸੋਨਿਕਾ ਨੂੰ ਸਿੱਖਿਆ ਖੇਤਰ ’ਚ ਬਿਹਤਰੀਨ ਯੋਗਦਾਨ ਅਤੇ ਸਮਰਪਣ ਭਾਵਨਾ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਐਜੂਕੇਸ਼ਨ ਡਾਇਰੈਕਟਰ ਅਨਾਮਿਕਾ ਗੁਪਤਾ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਜੇਤੂ ਅਧਿਆਪਕਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਪੂਰੇ ਆਧਾਰਸ਼ਿਲਾ ਪਰਿਵਾਰ ਲਈ ਵੱਡੇ ਮਾਣ ਅਤੇ ਪ੍ਰੇਰਨਾ ਦੀ ਗੱਲ ਹੈ।
ਪਿਛਲੀ ਖ਼ਬਰ ਮੱਛਰਾਂ ਦੇ ਕਹਿਰ ਤੋਂ ਬਚਾਅ ਲਈ ਨਗਰ ਕੌਂਸਲ ਵਲੋਂ ਫੌਗਿੰਗ ਸ਼ੁਰੂ ਅਗਲੀ ਖ਼ਬਰ ਬਿਜ਼ਨਸ ਬਲਾਸਟਰ ਪ੍ਰੋਜੈਕਟ ਤਹਿਤ ਬਿਜ਼ਨਸ ਦੀਆਂ ਸਟਾਲਾਂ ਲਗਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।