30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਜ਼ਿਲ੍ਹੇ ਭਰ ਦੇ ਮੰਦਰਾਂ ਵਿਚ ਸੁਹਾਗਣ ਮਹਿਲਾਵਾਂ ਨੇ ਰੰਗ ਬਿਰੰਗੇ ਪਹਿਰਾਵਿਆਂ ਨਾਲ ਮਨਾਇਆ ਕਰਵਾ ਚੌਥ

ਫ਼ਿਰੋਜ਼ਪੁਰ, 29 ਅਕਤੂਬਰ (ਸੁਖਵਿੰਦਰ ਸਿੰਘ)-ਜ਼ਿਲ੍ਹੇ ਭਰ ਦੇ ਮੰਦਰਾਂ ਵਿਚ ਸੁਹਾਗਣਾਂ ਵਲੋਂ ਕਰਵਾ ਚੌਥ ਦਾ ਵਰਤ ਰੰਗ ਬਿਰੰਗੇ ਪਹਿਰਾਵੇ ਪਾ ਕੇ ਮਨਾਇਆ। ਨਵ ਦੁਰਗਾ ਸ਼ਕਤੀ ਪੀਠ ਮੰਦਰ ਵਿਖੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਨੂੰ ਲੈ ਕੇ ਸੁਹਾਗਣਾਂ ਵਲੋਂ ਕਰਵਾ ਚੌਥ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ।

ਅਜੀਤ ਡੈਸਕ 30-10-2026
ਫ਼ਿਰੋਜ਼ਪੁਰ, 29 ਅਕਤੂਬਰ (ਸੁਖਵਿੰਦਰ ਸਿੰਘ)-ਜ਼ਿਲ੍ਹੇ ਭਰ ਦੇ ਮੰਦਰਾਂ ਵਿਚ ਸੁਹਾਗਣਾਂ ਵਲੋਂ ਕਰਵਾ ਚੌਥ ਦਾ ਵਰਤ ਰੰਗ ਬਿਰੰਗੇ ਪਹਿਰਾਵੇ ਪਾ ਕੇ ਮਨਾਇਆ। ਨਵ ਦੁਰਗਾ ਸ਼ਕਤੀ ਪੀਠ ਮੰਦਰ ਵਿਖੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਨੂੰ ਲੈ ਕੇ ਸੁਹਾਗਣਾਂ ਵਲੋਂ ਕਰਵਾ ਚੌਥ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ। ਇਸ ਮੌਕੇ ਡਾ. ਰਿਚਾ ਤਿਆਗੀ ਨੇ ਦੱਸਿਆ ਕਿ ਇਸ ਦਿਨ ਸੁਹਾਗਣ ਮਹਿਲਾਵਾਂ ਨੇ ਸਾਰਾ ਦਿਨ ਵਰਤ ਰੱਖਿਆ ਤੇ ਸ਼ਾਮ ਸਮੇਂ ਸਜ-ਧਜ ਕੇ ਮੰਦਰਾਂ ਵਿਚ ਪਹੁੰਚ ਕੇ ਪੂਜਾ-ਅਰਚਨਾ ਕੀਤੀ। ਮੰਦਰਾਂ ਵਿਚ ਮਹਿਲਾਵਾਂ ਦੀ ਚਹਿਲ-ਪਹਿਲ ਦੇਖਣ ਨੂੰ ਮਿਲੀ ਅਤੇ ਧਾਰਮਿਕ ਮਾਹੌਲ ਬਣਿਆ ਰਿਹਾ। ਕਰਵਾ ਚੌਥ ਮੌਕੇ ਮਹਿਲਾਵਾਂ ਨੇ ਰਵਾਇਤੀ ਢੰਗ ਨਾਲ ਪੂਜਾ ਦੀਆਂ ਥਾਲ਼ੀਆਂ ਸਜਾਈਆਂ ਅਤੇ ਇਕੱਠੀਆਂ ਹੋ ਕੇ ਕਰਵਾ ਮਾਤਾ ਦੀ ਕਥਾ ਸੁਣੀ। ਇਸ ਦੌਰਾਨ ਮਹਿਲਾਵਾਂ ਨੇ ਥਾਲ਼ੀਆਂ ਵਟਾਉਣ ਦੀ ਰਸਮ ਅਦਾ ਕਰਦਿਆਂ ਇਕ-ਦੂਜੀ ਨੂੰ ਕਰਵਾ ਚੌਥ ਦੀ ਵਧਾਈ ਦਿੱਤੀ ਅਤੇ ਆਪਣੇ ਪਤੀ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਇਸ ਤਿਉਹਾਰ ਨੂੰ ਲੈ ਕੇ ਮਹਿਲਾਵਾਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਰੰਗ-ਬਿਰੰਗੇ ਪਹਿਰਾਵਿਆਂ ਅਤੇ ਰਵਾਇਤੀ ਸ਼ਿੰਗਾਰ ਨਾਲ ਸਜੀਆਂ ਮਹਿਲਾਵਾਂ ਨੇ ਪੂਰੀ ਸ਼ਰਧਾ ਨਾਲ ਪੂਜਾ ਦੀਆਂ ਰਸਮਾਂ ਨਿਭਾਈਆਂ। ਕਰਵਾ ਚੌਥ ਦਾ ਇਹ ਤਿਉਹਾਰ ਭਾਰਤੀ ਸੱਭਿਆਚਾਰ ਅਤੇ ਵਿਆਹੁਤਾ ਜੀਵਨ ਨਾਲ ਜੁੜੀਆਂ ਪਰੰਪਰਾਵਾਂ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ।
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਰਾਜ਼ ਪਾਰਟੀ ਵਰਕਰਾਂ ਨਾਲ ਵਰਦੇਵ ਸਿੰਘ ਮਾਨ ਤੇ ਸੁਰਿੰਦਰ ਸਿੰਘ ਬੱਬੂ ਨੇ ਕੀਤੀ ਮੁਲਾਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।