07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਫ਼ਾਜ਼ਿਲਕਾ ਸੈਸ਼ਨ ਕੋਰਟ ਵਲੋਂ ਨਾਬਾਲਗ ਬੱਚੇ ਦੇ ਅਗਵਾ ਅਤੇ ਕਤਲ ਮਾਮਲੇ ’ਚ ਦੋ ਦੋਸ਼ੀਆਂ ਨੂੰ ਉਮਰ ਕੈਦ

ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਮਾਨਯੋਗ ਅਦਾਲਤ ਅਜੀਤ ਪਾਲ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਾਜ਼ਿਲਕਾ ਵਲੋਂ ਨਾਬਾਲਗ ਬੱਚੇ ਅਰਮਾਨ ਸੰਧੂ ਦੇ ਫਿਰੌਤੀ ਲਈ ਅਗਵਾ ਅਤੇ ਕਤਲ ਦੇ ਸਨਸਨੀਖ਼ੇਜ਼ ਮਾਮਲੇ ਵਿਚ ਦੋਸ਼ੀ ਸੁਨੀਲ ਕੁਮਾਰ ਅਤੇ ਪਵਨ ਕੁਮਾਰ ਨੂੰ 5-5 ਲੱਖ ਰੁਪਏ ਜੁਰਮਾਨੇ ਸਮੇਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਹ ਮਾਮਲਾ ਥਾਣਾ ਸਿਟੀ-2, ਅਬੋਹਰ ਵਿਖੇ ਐਫ.

ਅਜੀਤ ਡੈਸਕ 07-11-2026
ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਮਾਨਯੋਗ ਅਦਾਲਤ ਅਜੀਤ ਪਾਲ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਾਜ਼ਿਲਕਾ ਵਲੋਂ ਨਾਬਾਲਗ ਬੱਚੇ ਅਰਮਾਨ ਸੰਧੂ ਦੇ ਫਿਰੌਤੀ ਲਈ ਅਗਵਾ ਅਤੇ ਕਤਲ ਦੇ ਸਨਸਨੀਖ਼ੇਜ਼ ਮਾਮਲੇ ਵਿਚ ਦੋਸ਼ੀ ਸੁਨੀਲ ਕੁਮਾਰ ਅਤੇ ਪਵਨ ਕੁਮਾਰ ਨੂੰ 5-5 ਲੱਖ ਰੁਪਏ ਜੁਰਮਾਨੇ ਸਮੇਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਹ ਮਾਮਲਾ ਥਾਣਾ ਸਿਟੀ-2, ਅਬੋਹਰ ਵਿਖੇ ਐਫ.ਆਈ.ਆਰ.ਨੰ. 129 ਮਿਤੀ 18.10.2019 ਤਹਿਤ ਦਰਜ ਸੀ। ਦੋਸ਼ੀ ਪਰਿਵਾਰ ਦੇ ਜਾਣ-ਪਛਾਣ ਵਾਲੇ ਸਨ, ਜਿਨ੍ਹਾਂ ਨੇ ਸ਼ਾਮ ਨੂੰ ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਅਗਵਾ ਕਰਕੇ ਪਰਿਵਾਰ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਫਿਰੌਤੀ ਨਾ ਮਿਲਣ ’ਤੇ ਪਛਾਣ ਹੋ ਜਾਣ ਦੇ ਡਰੋਂ ਦੋਸ਼ੀਆਂ ਨੇ ਬੱਚੇ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਦੱਬ ਦਿੱਤਾ ਸੀ। ਲੋਕਾਂ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਦੱਸਣ ’ਤੇ ਦੱਬੀ ਹੋਈ ਲਾਸ਼ ਨੂੰ ਬਰਾਮਦ ਕੀਤਾ ਸੀ। ਅਭਿਯੋਜਨ ਪੱਖ ਨੇ ਦੋਸ਼ੀਆਂ ਦਾ ਦੋਸ਼ ਸਫਲਤਾਪੂਰਵਕ ਸਾਬਤ ਕਰ ਦਿੱਤਾ ਅਤੇ ਇਸ ਅਨੁਸਾਰ ਮਾਨਯੋਗ ਅਦਾਲਤ ਨੇ ਦੋਵੇਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਜੁਰਮਾਨਾ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ ਅਤੇ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ ਵਿਚ, ਦੋਸ਼ੀਆਂ ਨੂੰ ਹੋਰ ਕੈਦ ਭੁਗਤਣੀ ਪਵੇਗੀ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਪ੍ਰਯਾਗਰਾਜ ’ਚ ਧਨਤੇਰਸ ਦੇ ਤਿਉਹਾਰ ਦੌਰਾਨ ਸੋਨੇ ਦੇ ਗਹਿਣਿਆਂ ਦੀ ਖਰੀਦਦਾਰੀ ਕਰਦੀ ਇਕ ਔਰਤ।

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।