11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸਵਰਗੀ ਜਥੇਦਾਰ ਸੂਬਾ ਸਿੰਘ ਮੈਂਬਰ ਐੱਸ.ਜੀ.ਪੀ.ਸੀ. ਦੀ ਪਤਨੀ ਦਾ ਦਿਹਾਂਤ

ਮੰਡੀ ਅਰਨੀਵਾਲਾ, 11 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਸਵਰਗੀ ਜਥੇਦਾਰ ਸੂਬਾ ਸਿੰਘ (ਮੈਂਬਰ ਐੱਸ. ਜੀ.

ਸਰਦਾਰਨੀ ਮਨਜੀਤ ਕੌਰ 12-11-2026
ਮੰਡੀ ਅਰਨੀਵਾਲਾ, 11 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਸਵਰਗੀ ਜਥੇਦਾਰ ਸੂਬਾ ਸਿੰਘ (ਮੈਂਬਰ ਐੱਸ.ਜੀ.ਪੀ.ਸੀ) ਦੀ ਪਤਨੀ ਮਨਜੀਤ ਕੌਰ ਦਾ ਦਿਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਉਨ੍ਹਾਂ ਦਾ ਬਠਿੰਡਾ ਦੇ ਅਰੋਨਾ ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀ। ਦੱਸ ਦੇਈਏ ਕਿ ਜਥੇਦਾਰ ਸੂਬਾ ਸਿੰਘ ਡੱਬਵਾਲਾ ਕਲਾਂ ਦਾ ਦਿਹਾਂਤ ਕਰੀਬ ਇਕ ਮਹੀਨਾ ਪਹਿਲਾਂ 6 ਅਕਤੂਬਰ ਨੂੰ ਹੋਇਆ ਹੈ। ਮਨਜੀਤ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਵੱਡੀ ਗਿਣਤੀ ਵਿਚ ਰਾਜਸੀ ਆਗੂਆਂ, ਇਲਾਕਾ ਭਰ ਦੇ ਮੁਹਤਵਰਾਂ ਅਤੇ ਪੰਚ ਸਰਪੰਚਾਂ ਦੀ ਹਾਜ਼ਰੀ ’ਚ ਪਿੰਡ ਡੱਬਵਾਲਾ ਕਲਾਂ ਵਿਖੇ ਕੀਤਾ ਗਿਆ। ਇਸ ਮੌਕੇ ਜਥੇਦਾਰ ਚਰਨ ਸਿੰਘ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਜਥੇਦਾਰ ਰਸ਼ਪਾਲ ਸਿੰਘ, ਸਵਰਨ ਸਿੰਘ ਭੁੱਲਰ, ਜਗਮੇਲ ਸਿੰਘ ਘੁੜਿਆਣਾ ਸਰਕਲ ਪ੍ਰਧਾਨ, ਲਖਵਿੰਦਰ ਸਿੰਘ ਰੋਹੀਵਾਲਾ, ਲੱਪੀ ਈਨਾ ਖੇੜਾ ਇੰਚਾਰਜ ਯੂਥ ਅਕਾਲੀ ਦਲ ਲੋਕ ਸਭਾ ਹਲਕਾ ਫ਼ਿਰੋਜ਼ਪੁਰ, ਓਮ ਪ੍ਰਕਾਸ਼ ਸਾਬਕਾ ਚੇਅਰਮੈਨ ਬੈਂਕਫੀਕੋ, ਗੁਰਪ੍ਰੀਤ ਸਿੰਘ ਮੈਨੇਜਰ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ, ਚਾਨਣ ਸਿੰਘ ਅਕਾਊਂਟੈਂਟ ਕਲਰਕ ਐੱਸ.ਜੀ.ਪੀ.ਸੀ, ਜਤਿਨ ਆਵਲਾ ਸਪੁੱਤਰ ਰਮਿੰਦਰ ਆਵਲਾ ਸਾਬਕਾ ਵਿਧਾਇਕ, ਹਰਜਿੰਦਰ ਪੱਪੂ ਪੀ.ਏ ਸਾਬਕਾ ਵਿਧਾਇਕ ਰਮਿੰਦਰ ਆਵਲਾ, ਜਸਵੰਤ ਸਿੰਘ ਸਾਬਕਾ ਸਰਪੰਚ, ਬਾਬਾ ਸੋਹਣ ਸਿੰਘ, ਮਾਸਟਰ ਸੁਬੇਗ ਸਿੰਘ, ਹੰਸ ਰਾਜ ਨੰਬਰਦਾਰ , ਰਾਜਕੁਮਾਰ ਸਾਬਕਾ ਸਰਪੰਚ ਧਰਮਿੰਦਰ ਸਿੰਘ ਗਰੇਵਾਲ ਅਤੇ ਹੋਰ ਵੀ ਇਸ ਮੌਕੇ ਹਾਜ਼ਰ ਸਨ। ਸਰਦਾਰਨੀ ਮਨਜੀਤ ਕੌਰ ਦੇ ਦਿਹਾਂਤ ’ਤੇ ਸਮੂਹ ਸੰਧੂ ਪਰਿਵਾਰ ਨਾਲ ਵੱਖ ਵੱਖ ਸ਼ਖ਼ਸੀਅਤਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਪਿਛਲੀ ਖ਼ਬਰ ਅਰੋੜਾ ਵਿਕਾਸ ਮੰਚ ਦੇ ਸਹਿਯੋਗ ਨਾਲ ਗਾਂਧੀ ਪਰਿਵਾਰ ਨੇ ਸਰਕਾਰੀ ਹਸਪਤਾਲ ਨੂੰ ਭੇਟ ਕੀਤਾ ਡਬਲ ਬਾਡੀ ਫਰੀਜ਼ਰ ਅਗਲੀ ਖ਼ਬਰ ਲਾਵਾਰਸ ਹਾਲਤ ’ਚ ਘੁੰਮ ਰਹੀ ਗਰਭਵਤੀ ਮਹਿਲਾ ਨੂੰ ਸਮਾਜ ਸੇਵੀ ਸੰਸਥਾ ਨੇ ਤਪੋਵਨ ਮਹਿਲਾ ਆਸ਼ਰਮ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।