ਬ੍ਰਾਹਮਣ ਸਭਾ ਅਬੋਹਰ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਅੰਨਕੂਟ ਦਾ ਤਿਉਹਾਰ
ਅਬੋਹਰ, 11 ਨਵੰਬਰ (ਵਿਵੇਕ ਹੂੜੀਆ)-ਬ੍ਰਾਹਮਣ ਸਭਾ ਰਜਿ: ਅਬੋਹਰ ਵਲੋਂ ਅੰਨਕੂਟ ਦੇ ਪਵਿੱਤਰ ਤਿਉਹਾਰ ਮੌਕੇ ਸਥਾਨਕ ਸ੍ਰੀ ਰਾਮ ਮੰਦਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਅੰਨਕੂਟ ਦਾ ਪ੍ਰਸ਼ਾਦ ਗ੍ਰਹਿਣ ਕੀਤਾ।
ਅਜੀਤ ਡੈਸਕ
12-11-2026