24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਡਾ. ਪਵਨ ਕੁਮਾਰ ਤ੍ਰਿਪਾਠੀ ਸਰਬਸੰਮਤੀ ਨਾਲ ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਦੇ ਪ੍ਰਧਾਨ ਚੁਣੇ

ਅੰਮ੍ਰਿਤਸਰ, 23 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਵਿਖੇ ਹਫਤਾਵਾਰੀ ਸਤਿਸੰਗ ਸ਼ਰਾਵਣੀ ਤਿਉਹਾਰ ਦੇ ਸ਼ੁਭ ਮੌਕੇ ‘ਤੇ ਮੀਟਿੰਗ ਹੋਈ, ਜਿਸ ’ਚ ਆਰੀਆ ਸਮਾਜ ਮੈਂਬਰ ਅਤੇ ਪ੍ਰਸਿੱਧ ਸਮਾਜ ਸੇਵਕ ਬਾਲ ਕ੍ਰਿਸ਼ਨ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਹੋਏ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਅੰਮ੍ਰਿਤਸਰ ਦੇ ਪ੍ਰਧਾਨ ਦੀ ਚੋਣ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਆਰੀਆ ਸਮਾਜ ਦੇ ਸਾਬਕਾ ਪ੍ਰਧਾਨ ਸ਼ਸ਼ੀ ਕੋਮਲ ਦੇ ਪ੍ਰਧਾਨ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਕਾਰਨ ਡਾ.

ਅਜੀਤ ਡੈਸਕ 24-08-2026
ਅੰਮ੍ਰਿਤਸਰ, 23 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਵਿਖੇ ਹਫਤਾਵਾਰੀ ਸਤਿਸੰਗ ਸ਼ਰਾਵਣੀ ਤਿਉਹਾਰ ਦੇ ਸ਼ੁਭ ਮੌਕੇ ‘ਤੇ ਮੀਟਿੰਗ ਹੋਈ, ਜਿਸ ’ਚ ਆਰੀਆ ਸਮਾਜ ਮੈਂਬਰ ਅਤੇ ਪ੍ਰਸਿੱਧ ਸਮਾਜ ਸੇਵਕ ਬਾਲ ਕ੍ਰਿਸ਼ਨ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਹੋਏ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਅੰਮ੍ਰਿਤਸਰ ਦੇ ਪ੍ਰਧਾਨ ਦੀ ਚੋਣ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਆਰੀਆ ਸਮਾਜ ਦੇ ਸਾਬਕਾ ਪ੍ਰਧਾਨ ਸ਼ਸ਼ੀ ਕੋਮਲ ਦੇ ਪ੍ਰਧਾਨ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਕਾਰਨ ਡਾ. ਪਵਨ ਕੁਮਾਰ ਤ੍ਰਿਪਾਠੀ ਦਾ ਨਾਮ ਪ੍ਰਧਾਨ ਦੇ ਅਹੁਦੇ ਲਈ ਪ੍ਰਸਤਾਵਿਤ ਕੀਤਾ ਗਿਆ, ਜਿਸ ਨੂੰ ਜਨਰਲ ਸਕੱਤਰ ਪਵਨ ਟੰਡਨ, ਬਲਰਾਜ ਕੁਮਾਰ ਜੂਲੀ ਅਤੇ ਸਤੀਸ਼ ਮਦਾਨ ਨੇ ਮਨਜ਼ੂਰੀ ਅਤੇ ਸਮਰਥਨ ਦਿੱਤਾ । ਮੀਟਿੰਗ ’ਚ ਮੌਜੂਦ ਸਾਰੇ ਆਰੀਆ ਭਰਾਵਾਂ ਨੇ ਵੀ ਜ਼ੋਰਦਾਰ ਆਵਾਜ਼ ’ਚ ਡਾ. ਪਵਨ ਕੁਮਾਰ ਤ੍ਰਿਪਾਠੀ ਦਾ ਸਮਰਥਨ ਕੀਤਾ । ਚੋਣ ਸੁਪਰਵਾਈਜ਼ਰ ਬਾਲ ਕਿਸ਼ਨ ਸ਼ਰਮਾ ਨੇ ਸਰਬਸੰਮਤੀ ਨਾਲ ਡਾ: ਪਵਨ ਕੁਮਾਰ ਤ੍ਰਿਪਾਠੀ ਨੂੰ ਆਰੀਆ ਸਮਾਜ ਬਜ਼ਾਰ ਸ਼ਰਧਾਨੰਦ ਅੰਮ੍ਰਿਤਸਰ ਦਾ ਨਵਾਂ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਅਤੇ ਸੰਬੰਧਿਤ ਵਿੱਦਿਅਕ ਸੰਸਥਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਗਠਨ ਕਰਨ ਲਈ ਵੀ ਸਰਬਸੰਮਤੀ ਨਾਲ ਅਧਿਕਾਰਤ ਕੀਤਾ ਗਿਆ । ਇਸ ਮੌਕੇ ਪਵਨ ਟੰਡਨ, ਸਤੀਸ਼ ਮਦਾਨ, ਬਲਰਾਜ ਕੁਮਾਰ ਜੂਲੀ, ਵਿਦਿਆਸਾਗਰ ਸ਼ਰਮਾ, ਰਾਜੇਸ਼ ਸ਼ਰਮਾ, ਮੁਕੇਸ਼ ਵੈਦ, ਸੁਮਨ ਸ਼ਰਮਾ, ਸੁਦਰਸ਼ਨ ਕੁਮਾਰ, ਸਤਵਿੰਦਰ ਸਿੰਘ, ਰੁਪਾਲੀ, ਪਵਨ ਕੁਮਾਰ, ਰੇਵੰਤ ਸ਼ਰਮਾ, ਹਰੀਸ਼ ਓਬਰਾਏ, ਅਨਿਲ ਵਿਨਾਇਕ, ਅੰਕੁਰ, ਰਾਜਨ ਗਾਂਧੀ, ਮਨੋਜ ਜੈਨ, ਪ੍ਰਵੀਨ ਸ਼ਰਮਾ, ਆਰਵੀ ਸ਼ਰਮਾ, ਰਵੀਸ਼ ਜੈਨ, ਪੰਡਤ ਹੇਮਰਾਜ ਸ਼ਾਸਤਰੀ, ਅਚਾਰੀਆ ਪਵਨ, ਯੋਗਾਚਾਰੀਆ ਸੰਤੋਸ਼, ਓਮ ਪ੍ਰਕਾਸ਼ ਸ਼ਾਸਤਰੀ, ਬਲਵਿੰਦਰ ਸਿੰਘ ਲਾਂਬਾ, ਗੁਰਚਰਨ ਸਿੰਘ, ਤੇਜ ਨਰਾਇਣ ਸ਼ਾਸਤਰੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਖੰਡ ਦੀ ਮਿਠਾਸ ਕੌੜੀ ਹੋਣ ਤੋਂ ਬਾਅਦ ਹੁਣ ਪਿਆਜ ਵੀ ਕਢਾਉਣ ਲੱਗੇ ਅੱਥਰੂ * ਰਸੋਈ ਦਾ ਬਜਟ ਹਿੱਲਿਆ ਅਗਲੀ ਖ਼ਬਰ ਬੰਦ ਅਤੇ ਹੜਤਾਲਾਂ ਕਾਰਨ ਵਪਾਰੀਆਂ ਨੂੰ ਹੋ ਰਿਹਾ ਭਾਰੀ ਆਰਥਿਕ ਨੁਕਸਾਨ ਨਿਰਦੋਸ਼ ਵਪਾਰੀਆਂ ਨੂੰ ‘ਸਾਫ਼ਟ ਟਾਰਗੈਟ’ ਬਣਾਉਣਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।