ਅਮਨਦੀਪ ਮੈਡੀਸਿਟੀ ਵਲੋਂ ਕਰਵਾਏ ‘ਆਈ.ਐੱਲ.ਡੀ. ਕਨਕਲੇਵ 2026’ ਦੌਰਾਨ ਡਾਕਟਰਾਂ ਵਲੋਂ ਗੰਭੀਰ ਬਿਮਾਰੀਆਂ ਬਾਰੇ ਚਰਚਾ
ਅੰਮ੍ਰਿਤਸਰ, 24 ਅਗਸਤ (ਜਸਵੰਤ ਸਿੰਘ ਜੱਸ)-ਅਮਨਦੀਪ ਹੈਲਥਕੇਅਰ ਪ੍ਰਾ: ਲਿਮ. ਨਾਲ ਸੰਬੰਧਿਤ ਅਮਨਦੀਪ ਮੈਡੀਸਿਟੀ ਦੇ ਪਲਮਨਰੀ, ਕ੍ਰਿਟੀਕਲਕੇਅਰ ਅਤੇ ਸਲੀਪ ਮੈਡੀਸਨ ਵਿਭਾਗ ਵਲੋਂ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਵਿਚ ਸਥਾਨਕ ਨਿੱਜੀ ਹੋਟਲ ਵਿਖੇ ‘ਆਈ.
ਅੰਮ੍ਰਿਤਸਰ, 24 ਅਗਸਤ (ਜਸਵੰਤ ਸਿੰਘ ਜੱਸ)-ਅਮਨਦੀਪ ਹੈਲਥਕੇਅਰ ਪ੍ਰਾ: ਲਿਮ. ਨਾਲ ਸੰਬੰਧਿਤ ਅਮਨਦੀਪ ਮੈਡੀਸਿਟੀ ਦੇ ਪਲਮਨਰੀ, ਕ੍ਰਿਟੀਕਲਕੇਅਰ ਅਤੇ ਸਲੀਪ ਮੈਡੀਸਨ ਵਿਭਾਗ ਵਲੋਂ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਵਿਚ ਸਥਾਨਕ ਨਿੱਜੀ ਹੋਟਲ ਵਿਖੇ ‘ਆਈ.ਐੱਲ.ਡੀ. ਕਨਕਲੇਵ 2026’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਲਮਨਰੀ, ਰੇਡੀਓਲੋਜੀ, ਰਾਇਮੈਟੋਲੋਜੀ ਅਤੇ ਪੈਥੋਲੋਜੀ ਇੰਟਰਸਟੀਸ਼ੀਅਲ ਲੰਗਜ਼ ਡਿਸੀਜ਼ (ਆਈਐੱਲਡੀ) ’ਤੇ ਪ੍ਰਸਿੱਧ ਰਾਸ਼ਟਰੀ ਬੁਲਾਰਿਆਂ ਡਾ. ਰਾਜ ਕੁਮਾਰ, ਡਾ. ਸੁਧੀਰ ਜੈਨ, ਡਾ. ਅਰਜੁਨ ਖੰਨਾ, ਡਾ. ਨਿਤੇਸ਼ ਗੁਪਤਾ, ਡਾ. ਖੁਸ਼ਬੂ ਪਿਲਾਨੀਆ ਅਤੇ ਡਾ. ਪ੍ਰਸ਼ਾਂਤ ਅਗਰਵਾਲ ਆਦਿ ਵਲੋਂ ਵਿਆਪਕ ਅਕਾਦਮਿਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸੰਮੇਲਨ ਦੌਰਾਨ ਮਾਹਿਰਾਂ ਨੇ ਐੱਚਆਰਸੀਟੀ ਅਤੇ ਆਈ.ਐੱਲ.ਡੀ. ਨੂੰ ਪੈਟਰਨਾਂ ਨਾਲ ਡੀਕੋਡ ਕਰਨ ਤੋਂ ਲੈ ਕੇ ਅਤਿ-ਆਧੁਨਿਕ ਵਿਸ਼ਿਆਂ ਤੋਂ ਇਲਾਵਾ ਏ.ਆਈ. ਦੇ ਨੁਕਸਾਨ ਅਤੇ ਉੱਭਰ ਰਹੀ ਭੂਮਿਕਾ, ਆਈ.ਐੱਲ.ਡੀ. ਵਿਚ ਰਾਇਮੈਟੋਲੋਜੀ ਪਹੇਲੀ, ਸਰਕੋਇਡੋਸਿਸ ਦਾ ਪਲਮਨਰੀ ਦ੍ਰਿਸ਼ਟੀਕੋਣ, 2026 ਵਿਚ ਅਤਿ ਸੰਵੇਦਨਸ਼ੀਲਤਾ ਨਿਊਮੋਨਾਈਟਿਸ, ਪੀਪੀਐੱਫਈ ਅਤੇ ਯੂਆਈਪੀ ਪਲਮਨਰੀ ਫਾਈਬਰੋਸਿਸ ਦੇ ਦੋ ਚਿਹਰਿਆਂ ਵਜੋਂ, ਆਈ.ਐੱਲ.ਡੀ. ਵਿਚ ਫੇਫੜਿਆਂ ਦੇ ਬਾਇਓਪਸੀ ਦੀ ਭਾਸ਼ਾ ਤੱਕ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਪ੍ਰੋਗਰਾਮ ਆਰਗੇਨਾਈਜ਼ਿੰਗ ਚੇਅਰਮੈਨ ਡਾ. ਮਨਦੀਪ ਸਿੰਘ ਅਤੇ ਆਰਗੇਨਾਈਜਿੰਗ ਸਕੱਤਰ ਡਾ. ਦਿਲਬਾਗ ਸਿੰਘ ਰੰਧਾਵਾ, ਕੰਸਲਟੈਂਟ ਪਲਮੋਨੋਲੋਜਿਸਟ, ਕ੍ਰਿਟੀਕਲ ਕੇਅਰ ਐਂਡ ਸਲੀਪ ਮੈਡੀਸਨ ਅਮਨਦੀਪ ਮੈਡੀਸਿਟੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਅਮਨਦੀਪ ਮੈਡੀਸਿਟੀ ਦੇ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਆਈਐੱਲਡੀ ਕਨਕਲੇਵ 2026 ਅਮਨਦੀਪ ਮੈਡੀਸਿਟੀ, ਪੰਜਾਬ ਵ ਿਚ ਰਾਸ਼ਟਰੀ ਮੁਹਾਰਤ ਲਿਆਉਣ ਅਤੇ ਗੁੰਝਲਦਾਰ ਫੇਫੜਿਆਂ ਦੀਆਂ ਬਿਮਾਰੀਆਂ ਦੇ ਸ਼ੁਰੂਆਤੀ ਹੱਲ ਅਤੇ ਵਿਆਪਕ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਬਹੁ-ਅਨੁਸ਼ਾਸਨੀ ਸਿਖਲਾਈ ਨੂੰ ਉਤਸ਼ਾਹਿਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਇਸ ਵਿਗਿਆਨਕ ਕਨਕਲੇਵ ਦੌਰਾਨ ਡਾ. ਬੀ.ਸੀ. ਸਰੀਨ ਨੇ ਵੀ ਵਿਚਾਰ ਰੱਖੇ। ਇਸ ਮੌਕੇ ਮਾਹਿਰ ਵਿਦਵਾਨ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ।