ਗੁਰੂ ਨਗਰੀ ਨੂੰ ਕਦੋਂ ਮਿਲੇਗਾ ਪੱਕਾ ਪੁਲਿਸ ਕਮਿਸ਼ਨਰ
ਪਿਛਲੇ ਤਿੰਨ ਹਫਤਿਆਂ ਤੋਂ ਡੀ . ਆਈ . ਜੀ . ਸਰਹੱਦੀ ਰੇਂਜ ਕੋਲ ਹੈ ਵਾਧੂ ਚਾਰਜ
ਅੰਮ੍ਰਿਤਸਰ, 25 ਅਗਸਤ (ਰੇਸ਼ਮ ਸਿੰਘ)- ਰਾਜ ਦੇ ਤਿੰਨ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ ਪੁਲਿਸ ਕਮਿਸ਼ਨਰੇਟ ਪ੍ਰਣਾਲੀ ਹੈ ਜਿਸ ਤਹਿਤ ਕਮਿਸ਼ਨਰੇਟਾਂ ਦੀ ਅਗਵਾਈ ਵੱਡੇ ਸ਼ਹਿਰੀ ਕੇਂਦਰਾਂ ਵਿਚ ਅਮਨ- ਕਾਨੂੰਨ ਵਿਵਸਥਾ ਦੀ ਹੁੰਦੀ ਹੈ, ਜਿਸ ਲਈ ਉਚ ਅਧਿਕਾਰੀ ਜਿਵੇਂ ਡੀ. ਆਈ.
ਡ
ਡੀ.ਆਈ.ਜੀ. ਸਰਹੱਦੀ ਰੇਂਜ ਹਰਮਨਬੀਰ ਸਿੰਘ ਗਿੱਲ ਜਿਨ੍ਹਾਂ ਕੋਲ ਪੁਲਿਸ ਕਮਿਸ਼ਨਰ ਦਾ ਵਾਧੂ ਕਾਰਜਭਾਰ ਹੈ ਅਤੇ ਤਬਦੀਲ ਕੀਤੇ ਗਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ
26-08-2026
ਅੰਮ੍ਰਿਤਸਰ, 25 ਅਗਸਤ (ਰੇਸ਼ਮ ਸਿੰਘ)- ਰਾਜ ਦੇ ਤਿੰਨ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ ਪੁਲਿਸ ਕਮਿਸ਼ਨਰੇਟ ਪ੍ਰਣਾਲੀ ਹੈ ਜਿਸ ਤਹਿਤ ਕਮਿਸ਼ਨਰੇਟਾਂ ਦੀ ਅਗਵਾਈ ਵੱਡੇ ਸ਼ਹਿਰੀ ਕੇਂਦਰਾਂ ਵਿਚ ਅਮਨ- ਕਾਨੂੰਨ ਵਿਵਸਥਾ ਦੀ ਹੁੰਦੀ ਹੈ, ਜਿਸ ਲਈ ਉਚ ਅਧਿਕਾਰੀ ਜਿਵੇਂ ਡੀ.ਆਈ.ਜੀ ਤੇ ਆਈ. ਜੀ. ਪੱਧਰ ਦੇ ਅਧਿਕਾਰੀ ਨੂੰ ਪੁਲਿਸ ਕਮਿਸ਼ਨਰ ਲਗਾਇਆ ਜਾਂਦਾ ਹੈ । ਇਸ ਵੇਲੇ ਰਾਜ ਦਾ ਪ੍ਰਮੁੱਖ ਸ਼ਹਿਰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਤੋਂ ਵਿਰਵਾ ਹੈ ਜਿੱਥੇ ਬੀਤੇ ਤਿੰਨ ਹਫਤਿਆਂ ਤੋਂ ਵੀ ਵੱਧ ਸਮੇਂ ਤੱਕ ਪੱਕੇ ਤੌਰ ’ਤੇ ਕਿਸੇ ਵੀ ਅਧਿਕਾਰੀ ਦੀ ਬਤੌਰ ਪੁਲਿਸ ਕਮਿਸ਼ਨਰ ਨਿਯੁਕਤੀ ਨਹੀਂ ਕੀਤੀ ਜਾ ਸਕੀ ਤੇ ਇੱਥੇ ਇਸ ਵੇਲੇ ਡੀ.ਆਈ. ਜੀ. ਸਰਹੱਦੀ ਰੇਂਜ ਕੋਲ ਪੁਲਿਸ ਕਮਿਸ਼ਨਰ ਦਾ ਵਾਧੂ ਕਾਰਜਭਾਰ ਹੈ । ਅੰਮ੍ਰਿਤਸਰ ਦੇ ਤਤਕਾਲੀ ਪੁਲਿਸ ਕਮਿਸ਼ਨਰ ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਨੂੰ ਸਰਕਾਰ ਵਲੋਂ 7 ਅਗਸਤ ਨੂੰ ਅਹੁਦੇ ਤੋਂ ਤਬਦੀਲ ਕਰ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਉਹ ਅਗਲੇ ਨਿਯੁਕਤੀ ਹੁਕਮਾਂ ਤੱਕ ਡੀ.ਜੀ.ਪੀ. ਨੂੰ ਰਿਪੋਰਟ ਕਰਨਗੇ। ਜਿਨ੍ਹਾਂ ਦੀ ਥਾਂ ’ਤੇ ਤੁਰੰਤ ਪ੍ਰਭਾਵ ਨਾਲ ਹਰਮਨਬੀਰ ਸਿੰਘ ਗਿੱਲ ਡੀ.ਆਈ.ਜੀ. ਸਰਹੱਦੀ ਰੇਂਜ ਨੂੰ ਬਤੌਰ ਪੁਲਿਸ ਕਮਿਸ਼ਨਰ ਵਾਧੂ ਚਾਰਜ ਦਿੱਤਾ ਗਿਆ ਹੈ। ਉਸ ਤੋਂ ਬਾਅਦ ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਕੀਤੀਆਂ ਗਈਆਂ ਬਦਲੀਆਂ ਤਹਿਤ ਭਾਵੇਂ ਪੁਲਿਸ ਕਮਿਸ਼ਨਰੇਟ ’ਚ 5 ਡੀ.ਸੀ.ਪੀ. ਪੱਧਰ ਦੇ 5 ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਗਈ ਜਿਸ ’ਚ ਰਵਿੰਦਰਪਾਲ ਸਿੰਘ ਸੰਧੂ (ਅਮਨ ਕਾਨੂੰਨ ਵਿਵਸਥਾ), ਪ੍ਰਭਜੋਤ ਸਿੰਘ ਵਿਰਕ (ਡਿਡੈਕਟਿਵ), ਅਕਾਰਸ਼ੀ ਜੈਨ (ਸਥਾਨਿਕ), ਜਸਕਰਨ ਸਿੰਘ ਤੇਜਾ (ਸਿਟੀ), ਜੁਗਰਾਜ ਸਿੰਘ (ਅਪਰੇਸ਼ਨ) ਸ਼ਾਮਿਲ ਹਨ। ਇਸ ਤੋਂ ਬਾਅਦ ਹੋਰ ਉਚ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਵੀ ਸੂਬੇ ਭਰ ’ਚ ਹੋਈਆਂ । ਦੂਜੇ ਪਾਸੇ ਇਨ੍ਹਾਂ ਆਈ.ਪੀ. ਐੱਸ ਤੇ ਪੀ.ਪੀ. ਐੱਸ. ਪੱਧਰ ਦੇ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਦੇ ਬਾਵਜੂਦ ਅੰਮ੍ਰਿਤਸਰ ’ਚ ਸਥਾਈ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਨਾ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਦੋਂ ਕਿ ਵੱਡੇ ਪ੍ਰਮੁਖ ਸ਼ਹਿਰਾਂ ’ਚ ਸ਼ੁਮਾਰ ਗੁਰੂ ਨਗਰੀ ਜੋ ਇਤਿਹਾਸਿਕ ਨਜ਼ਰੀਏ ਤੋਂ ਵੀ ਵਿਸ਼ਵ ਪੱਧਰ ’ਤੇ ਜਾਣੀ ਜਾਂਦੀ ਹੈ ’ਚ ਪੱਕੇ ਤੌਰ ’ਤੇ ਪੁਲਿਸ ਕਮਿਸ਼ਨਰ ਦਾ ਨਾ ਹੋਣਾ ਵੀ ਆਪਣੇ ਆਪ ’ਚ ਇਕ ਸਵਾਲ ਹੈ ਅਤੇ ਦੇਖਣਾ ਹੋਵੇਗਾ ਕਿ ਸਰਕਾਰ ਨੂੰ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ’ਚ ਹੋਰ ਕਿੰਨਾਂ ਸਮਾਂ ਲਗਦਾ ਹੈ।