ਗੰਦਾ ਪਾਣੀ ਪੀਣ ਲਈ ਮਜ਼ਬੂਰ ਹੋਏ ਵਾਰਡ ਨੰਬਰ 69 ਦੇ ਲੋਕ- ਕੌਂਸਲਰ ਵਿਕਾਸ ਸੋਨੀ
ਅੰਮ੍ਰਿਤਸਰ, 29 ਅਗਸਤ (ਰੇਸ਼ਮ ਸਿੰਘ)- ਵਾਰਡ ਨੰਬਰ 69 ਦੇ ਗੁਰਬਖ਼ਸ਼ ਨਗਰ ਇਲਾਕੇ ਵਿਚ ਸੀਵਰੇਜ਼ ਬਲਾਕ ਹੋਣ ਕਾਰਨ ਲੋਕਾਂ ਨੂੰ ਗੰਦਾ ਅਤੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਿਵੇਂ ਲੋਕਾਂ ਦੀ ਇਸ ਗੰਭੀਰ ਸਮੱਸਿਆ ਨਾਲ ਕੋਈ ਸਰੋਕਾਰ ਹੀ ਨਹੀਂ। ਇਹ ਦੋਸ਼ ਕਾਂਗਰਸ ਦੇ ਕੌਂਸਲਰ ਤੇ ਕੌਂਸਲਰ ਦਲ ਦੇ ਨੇਤਾ ਵਿਕਾਸ ਸੋਨੀ ਤੇ ਕੌਂਸਲਰ ਗੁਰਪ੍ਰੀਤ ਕੌਰ ਦੇ ਪਤੀ ਸਰਬਜੀਤ ਸਿੰਘ ਲਾਟੀ ਨੇ ਨਿਗਮ ਪ੍ਰਸ਼ਾਸਨ ’ਤੇ ਲਾਏ ।
ਵਾਰਡ ਨੰਬਰ 69 ’ਚ ਦੂਸ਼ਿਤ ਪਾਣੀ ਸਬੰਧੀ ਕੋਂਸਲਰ ਵਿਕਾਸ ਸੋਨੀ ਤੇ ਸਰਬਜੀਤ ਸਿੰਘ ਲਾਟੀ ਨਿਗਮ ਅਧਿਕਾਰੀਆਂ ‘ਤੇ ਦੋਸ਼ ਲਾਉਂਦੇ ਹੋਏ : ਤਸਵੀਰ: ਹਰਜੀਤ ਸਿੰਘ
30-08-2026