ਸ਼ਵੇਤ ਮਲਿਕ ਵਲੋਂ ਡਾ: ਪੂਨੀਆ ਅਤੇ ਢਿੱਲੋਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 3 ਸਤੰਬਰ (ਹਰਮਿੰਦਰ ਸਿੰਘ)-ਪੰਜਾਬ ਭਾਜਪਾ ਦੇ ਇੰਚਾਰਜ ਸ੍ਰੀ ਸਤੀਸ਼ ਪੂਨੀਆ, ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅਤੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਵਲੋਂ ਸਨਮਾਨਿਤ ਕੀਤਾ ਗਿਆ। ਉਪਰੋਕਤ ਆਗੂ ਅੰਮ੍ਰਿਤਸਰ ਫੇਰੀ ਦੌਰਾਨ ਸ੍ਰੀ ਮਲਿਕ ਦੇ ਸੱਦੇ ’ਤੇ ਰਾਤ ਦੇ ਭੋਜਨ ’ਤੇ ਪਹੁੰਚੇ ਸਨ।
ਅੰਮ੍ਰਿਤਸਰ, 3 ਸਤੰਬਰ (ਹਰਮਿੰਦਰ ਸਿੰਘ)-ਪੰਜਾਬ ਭਾਜਪਾ ਦੇ ਇੰਚਾਰਜ ਸ੍ਰੀ ਸਤੀਸ਼ ਪੂਨੀਆ, ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅਤੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਵਲੋਂ ਸਨਮਾਨਿਤ ਕੀਤਾ ਗਿਆ। ਉਪਰੋਕਤ ਆਗੂ ਅੰਮ੍ਰਿਤਸਰ ਫੇਰੀ ਦੌਰਾਨ ਸ੍ਰੀ ਮਲਿਕ ਦੇ ਸੱਦੇ ’ਤੇ ਰਾਤ ਦੇ ਭੋਜਨ ’ਤੇ ਪਹੁੰਚੇ ਸਨ। ਇਸ ਮੌਕੇ ਤੇ ਸ੍ਰੀ ਪੂਨੀਆ ਨੇ ਕਿਹਾ ਕਿ ਸ਼ਵੇਤ ਮਲਿਕ ਦੇ ਇਸ ਸੱਦੇ ਨਾਲ ਉਨ੍ਹਾਂ ਦਾ ਪਾਰਟੀ ਵਰਕਰਾਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਹੈ। ਸ੍ਰੀ ਪੂਨੀਆ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਨਿਸ਼ਾਨਾ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨਾ ਹੈ। ਉਨ੍ਹਾਂ ਸੂਬੇ ਵਿਚ ਨਸ਼ਾ, ਅਪਰਾਧ ਅਤੇ ਵਿਗੜੀ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹੋਏ ਇਸ ਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਜੋ ਕਾਨੂੰਨ ਵਿਵਸਥਾ ’ਤੇ ਕਾਬੂ ਪਾਉਣ ’ਚ ਅਸਫਲ ਸਿੱਧ ਹੋਈ ਹੈ। ਇਸ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਆਈਏਐੱਸ, ਆਈਪੀਐੱਸ ਅਧਿਕਾਰੀਆਂ ਦੇ ਬਾਰ ਬਾਰ ਤਬਾਦਲਿਆਂ, ਅਹਿਮ ਦਸਤਾਵੇਜ਼ ਲੀਕ ਹੋਣ ਅਤੇ ਟੈਂਡਰ ਹੇਰਾਫੇਰੀ ਦੇ ਪੰਜਾਬ ਸਰਕਾਰ ’ਤੇ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ। ਇਸ ਮੌਕੇ ’ਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਰਵੀਕਰਨ ਸਿੰਘ ਕਾਹਲੋਂ, ਸਕੱਤਰ ਸੂਰਜ ਭਾਰਦਵਾਜ, ਬਖ਼ਸ਼ੀ ਰਾਮ ਅਰੋੜਾ, ਰਾਜਿੰਦਰ ਮੋਹਨ ਸਿੰਘ ਛੀਨਾ, ਅਨੰਦ ਸ਼ਰਮਾ, ਰੀਨਾ ਜੇਤਲੀ, ਰਾਜੇਸ਼ ਹਨੀ, ਸਰਵਨ ਨਈਅਰ, ਬਲਦੇਵ ਰਾਜ ਬੱਗਾ, ਰਾਹੁਲ ਮਹੇਸ਼ਵਰੀ, ਗੌਤਮ ਅਰੋੜਾ, ਹਰਜਿੰਦਰ ਸਿੰਘ ਠੇਕੇਦਾਰ, ਸੁਖਮਿੰਦਰ ਸਿੰਘ ਪਿੰਟੂ, ਅਜੈਬੀਰਪਾਲ ਸਿੰਘ ਰੰਧਾਵਾ, ਡਾ: ਰਾਮ ਚਾਵਲਾ, ਕੁਮਾਰ ਅਮਿਤ, ਚੰਦਰ ਸ਼ੇਖਰ, ਮੀਨੂੰ ਸਹਿਗਲ, ਮੋਨੂੰ ਚੱਢਾ, ਕਪਿਲ ਸ਼ਰਮਾ, ਸ਼ੇਰ ਸਿੰਘ ਸੋਢੀ, ਪ੍ਰਤੀਕ ਕਪੂਰ, ਗੌਰਵ ਗਿੱਲ, ਅਮਨ ਐਰੀ, ਕਬੀਰ ਸ਼ਰਮਾ, ਅਰਜਨ ਮਲਿਕ, ਅਲਕਾ ਸ਼ਰਮਾ, ਪਰਮਜੀਤ ਬੱਤਰਾ, ਧਰਮ ਪਾਲ ਸ਼ਰਮਾ, ਮਨਜੀਤ ਥਿੰਦ, ਸ਼ਰੂਤੀ ਵਿੱਜ, ਕੀਰਤੀ ਅਰੋੜਾ, ਰਾਜੇਸ਼ ਮਹਿਤਾ, ਅਨੁਜ ਭੰਡਾਰੀ, ਰਾਜੀਵ ਅਨੇਜਾ , ਰਾਜੀਵ ਡਿੰਪੀ, ਸ਼ੁਭਮ ਦੇਵਗਨ, ਸੰਦੀਪ ਧਵਨ ਆਦਿ ਮੌਜੂਦ ਸਨ।