07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸ੍ਰੀ ਰਾਮ ਸ਼ਰਣਮ ਆਸ਼ਰਮ ਤੇ ਹਸਪਤਾਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਅੰਮ੍ਰਿਤਸਰ, 6 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਤੇ ਹਸਪਤਾਲ ਰਣਜੀਤ ਐਵੀਨਿਊ ਵਿਖੇ ਭਗਤ ਹੰਸਰਾਜ ਜੀ ਮਹਾਰਾਜ ਦੀ ਕਿਰਪਾ ਨਾਲ ਮੁੱਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਸੈਂਕੜੇ ਸ਼ਰਧਾਲੂਆਂ ਦੀ ਮੌਜੂਦਗੀ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਆਈਆਂ ਸ਼ਖ਼ਸੀਅਤਾਂ ਵਲੋਂ ਪਵਿੱਤਰ ਜੋਤ ਜਗਾ ਕੀਤੀ ਗਈ।

ਅਜੀਤ ਡੈਸਕ 07-09-2026
ਅੰਮ੍ਰਿਤਸਰ, 6 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਤੇ ਹਸਪਤਾਲ ਰਣਜੀਤ ਐਵੀਨਿਊ ਵਿਖੇ ਭਗਤ ਹੰਸਰਾਜ ਜੀ ਮਹਾਰਾਜ ਦੀ ਕਿਰਪਾ ਨਾਲ ਮੁੱਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਸੈਂਕੜੇ ਸ਼ਰਧਾਲੂਆਂ ਦੀ ਮੌਜੂਦਗੀ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਆਈਆਂ ਸ਼ਖ਼ਸੀਅਤਾਂ ਵਲੋਂ ਪਵਿੱਤਰ ਜੋਤ ਜਗਾ ਕੀਤੀ ਗਈ। ਇਸ ਦੌਰਾਨ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਤਿਲਕ ਵਾਲੀਆ ਨੇ ਭਗਵਾਨ ਸ੍ਰੀ ਕ੍ਰਿਸ਼ਨ ਵਲੋਂ ਅਰਜੁਨ ਰਾਹੀਂ ਸਾਰੀ ਮਨੁੱਖਤਾ ਨੂੰ ਦਿੱਤੇ ਭਗਵਤ ਗੀਤਾ ਦੇ ਉਪਦੇਸ਼ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਅਤੇ ਬਲੀਦਾਨ ਮਨੁੱਖ ਬਿਨਾਂ ਕਿਸੇ ਫਲ ਜਾਂ ਲਾਭ ਦੀ ਇੱਛਾ ਦੇ, ਸਮਾਨਤਾ ਅਤੇ ਕਰਤੱਵ ਪ੍ਰਤੀ ਸ਼ਰਧਾ ਨਾਲ ਕਰਦਾ ਹੈ, ਉਹ ਕਰਮ ਯੋਗ ਦੀ ਸ਼੍ਰੇਣੀ ’ਚ ਆਉਂਦਾ ਹੈ ਅਤੇ ਉਹ ਕਰਮ ਯੋਗੀ ਪਵਿੱਤਰ ਅਤੇ ਪਰਮ ਧਾਮ ਨੂੰ ਪ੍ਰਾਪਤ ਕਰਦਾ ਹੈ। ਇਸ ਦੌਰਾਨ ਉਨ੍ਹਾਂ ਆਈਆਂ ਸ਼ਖ਼ਸੀਅਤਾਂ ਨੂੰ ਭਗਵਤ ਗੀਤਾ ਨੂੰ ਆਸ਼ੀਰਵਾਦ ਵਜੋਂ ਭੇਟ ਕੀਤਾ। ਵਿਧਾਇਕ ਡਾ. ਕੁੰਵਰ ਸਾਹਿਬ ਦੀ ਬੇਟੀ ਸੀਆ ਨੇ ਗੀਤਾ ਦੇ ਸ਼ਬਦ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਮੌਕੇ ਸਾਬਕਾ ਰੋਟਰੀ ਡੀ. ਗਵਰਨਰ ਐਮ.ਐਮ. ਜੈਰਥ, ਸ਼ੰਮੀ ਸਰੀਨ, ਕੁਲਦੀਪ ਮਹਾਜਨ, ਵਿਮਲ ਗੁਪਤਾ, ਸੰਜੀਵ ਧਵਨ, ਸੰਦੀਪ ਸਰੀਨ, ਸੁਨੀਲ ਗੁਪਤਾ, ਸੰਜੇ ਮਲਿਕ, ਮਨੀਸ਼ ਕਪੂਰ, ਅਮਿਤ ਵਿਆਸ (ਈ.ਟੀ.ਓ.), ਸ਼ਾਮ ਸੁੰਦਰ ਅਰੋੜਾ, ਸੁਭਾਸ਼ ਖੰਨਾ, ਸੀਆ, ਵਿੰਮੀ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਦੀ ਪ੍ਰਿੰਸੀਪਲ ਡਾ. ਰੀਨਾ ਤਲਵਾੜ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।