14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਟਾਊਨ ਹਾਲ ਵਿਖੇ ਖੁਲ੍ਹਿਆ ਵਿਦੇਸ਼ੀ ਸੁੱਕੇ ਮੇਵਿਆਂ ਦਾ ਸਟੋਰ

ਅੰਮ੍ਰਿਤਸਰ,13 ਸਤੰਬਰ (ਹਰਮਿੰਦਰ ਸਿੰਘ)- ਕਰੇਲ ਮੂਲ ਦੇ ਨਾਗਰਿਕ ਮੁਹੰਮਦ ਕੁੱਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਟਾਊਨ ਹਾਲ ਵਿਖੇ 250ਵਾਂ ਸੁਕੇ ਮੇਵਿਆਂ ਦਾ ਸਟੋਰ ਖੋਲਿਆ। ਜਿਸ ਦਾ ਉਦਘਾਟਨ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ।

ਅਜੀਤ ਡੈਸਕ 14-09-2026
ਅੰਮ੍ਰਿਤਸਰ,13 ਸਤੰਬਰ (ਹਰਮਿੰਦਰ ਸਿੰਘ)- ਕਰੇਲ ਮੂਲ ਦੇ ਨਾਗਰਿਕ ਮੁਹੰਮਦ ਕੁੱਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਟਾਊਨ ਹਾਲ ਵਿਖੇ 250ਵਾਂ ਸੁਕੇ ਮੇਵਿਆਂ ਦਾ ਸਟੋਰ ਖੋਲਿਆ। ਜਿਸ ਦਾ ਉਦਘਾਟਨ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਹਾਸ ਰਸ ਕਲਾਕਾਰ ਸੁਰਿੰਦਰ ਫਰਿਸਤਾ (ਘੁੱਲੇਸ਼ਾਹ), ਸਥਾਨਕ ਉਦਯੋਗਪਤੀ ਅਮਰਜੀਤ ਸਿੰਘ, ਸਤਬੀਰ ਸਿੰਘ, ਰਾਜਿੰਦਰ ਸਿੰਘ ਮਰਵਾਹ, ਏਸੀਪੀ ਜਗਜੀਤ ਸਿੰਘ ਵਾਲੀਆ ਵੀ ਮੌਜੂਦ ਸਨ। ਇਸ ਦੌਰਾਨ ਡਾ: ਨਿੱਜਰ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਇਤਿਹਾਸਕ ਅਤੇ ਧਾਰਮਿਕ ਨਗਰੀ ਹੋਣ ਕਰਕੇ ਇਥੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਅਤੇ ਸੈਲਾਨੀ ਹਰ ਰੋਜ਼ ਇਥੇ ਆਉਂਦੇ ਹਨ । ਜਿਸ ਤਰ੍ਹਾਂ ਇਹ ਨਗਰੀ ਸੈਰ ਸਪਾਟੇ ਵਜੋਂ ਵੀ ਵਿਕਸਤ ਹੋ ਰਹੀ ਹੈ ਉਸ ਨੂੰ ਮੁੱਖ ਰੱਖ ਕੇ ਦੂਸਰੇ ਸੂਬਿਆ ਦੇ ਵੱਡੇ ਵਪਾਰੀ ਇਸ ਨਗਰੀ ਵਿਚ ਨਿਵੇਸ਼ ਕਰ ਰਹੇ ਹਨ। ਇਸੇ ਕੜੀ ਤਹਿਤ ਅੱਜ ਅੰਮ੍ਰਿਤਸਰ ਵਿਦੇਸ਼ੀ ਸੁਕੇ ਮੇਵਿਆਂ ਦਾ ਬਹੁਤ ਅਹਿਮ ਸਟੋਰ ਖੋਲਿਆ ਗਿਆ ਜਿਥੋ ਦੇਸ਼ ਵਿਦੇਸ਼ ਤੋਂ ਲਿਆਂਦੇ ਗਏ ਸੁਕੇ ਪ੍ਰਾਪਤ ਹੋ ਸਕਦੇ ਹਨ। ਇਸ ਮੌਕੇ ’ਤੇ ਕਰਮਜੀਤ ਸਿੰਘ ਰਿੰਟੂ ਵਲੋਂ ਉਪਰੋਕਤ ਖੋਲੇ ਗਏ ਸ਼ੋਅ ਰੂਪ ਦੀ ਸ਼ਲਾਘਾ ਕੀਤੀ। ਇਸ ਮੌਕੇ ’ਤੇ ਮੁਹੰਮਦ ਕੁੱਟੀ ਅਤੇ ਸਤਬੀਰ ਸਿੰਘ, ਅਮਰਜੀਤ ਸਿੰਘ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ’ਤੇ ਫੋਕਰੋਲ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ, ਤਰਨਜੀਤ ਸਿੰਘ, ਰਬਜੀਤ ਸਿੰਘ, ਡਾ: ਜਸਵਿੰਦਰ ਕੌਰ, ਸਾਜਨ ਗਰੇਵਾਲ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਇਆ ਸ਼ਬਦ-ਵਿਚਾਰ ਕੀਰਤਨ ਸਮਾਗਮ ਅਗਲੀ ਖ਼ਬਰ ਅਰੁਣ ਭੱਲਾ ਨੇ ਖ਼ਾਲਸਾ ਕਾਲਜ ਵਲੋਂ ਬਾਹਰੀ ਖਿਡਾਰੀਆਂ ਦੇ ਕੈਂਪਸ ’ਚ ਦਾਖ਼ਲੇ ’ਤੇ ਰੋਕ ਲਗਾਉਣ ਦਾ ਜਤਾਇਆ ਇਤਰਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।