ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗੈਂਗ ਦਾ ਪਰਦਾਫਾਸ਼, ਤਿੰਨ ਕਾਬੂ
ਤਿੰਨ ਔਰਤਾਂ ਸਮੇਤ 7 ਲੋਕ ਸ਼ਾਮਿਲ ਸਨ ਗੈਂਗ ’ਚ
ਅੰਮ੍ਰਿਤਸਰ, 13 ਸਤੰਬਰ (ਹਰਮਿੰਦਰ ਸਿੰਘ)-ਘਰ ਸੱਦ ਕੇ ਕੁੱਟ ਮਾਰ ਕਰਨ ਅਤੇ ਨੰਗਨ ਹਾਲਤ ਵਿਚ ਤਸਵੀਰਾਂ ਖਿੱਚ ਕੇ ਇਕ ਵਿਅਕਤੀ ਨੂੰ ਬਲੈਕਮੇਲ ਕਰਨ ਵਾਲੇ ਇਕ ਗਰੋਹ ਦੇ ਖਿਲਾਫ਼ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪੁਲਿਸ ਨੇ ਪੁਲਿਸ ਨੂੰ ਬੀਮਾ ਏਜੰਟ ਸੰਜੀਵ ਲੁੱਥਰ ਸਪੁੱਤਰ ਸੁਰਿੰਦਰ ਲੁਥਰਾ ਦੇ ਬਿਆਨਾਂ ਦੇ ਆਧਾਰ ’ਤੇ 7 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ।
ਅੰਮ੍ਰਿਤਸਰ, 13 ਸਤੰਬਰ (ਹਰਮਿੰਦਰ ਸਿੰਘ)-ਘਰ ਸੱਦ ਕੇ ਕੁੱਟ ਮਾਰ ਕਰਨ ਅਤੇ ਨੰਗਨ ਹਾਲਤ ਵਿਚ ਤਸਵੀਰਾਂ ਖਿੱਚ ਕੇ ਇਕ ਵਿਅਕਤੀ ਨੂੰ ਬਲੈਕਮੇਲ ਕਰਨ ਵਾਲੇ ਇਕ ਗਰੋਹ ਦੇ ਖਿਲਾਫ਼ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪੁਲਿਸ ਨੇ ਪੁਲਿਸ ਨੂੰ ਬੀਮਾ ਏਜੰਟ ਸੰਜੀਵ ਲੁੱਥਰ ਸਪੁੱਤਰ ਸੁਰਿੰਦਰ ਲੁਥਰਾ ਦੇ ਬਿਆਨਾਂ ਦੇ ਆਧਾਰ ’ਤੇ 7 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ । ਜਿਨ੍ਹਾਂ ਵਿਚੋਂ ਤਿੰਨ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਸੰਬੰਧ ਵਿਚ ਸੰਜੀਵ ਲੁਥਰਾ ਵਾਸੀ 86 ਏ ਨਿਊ ਗੋਲਡਨ ਐਵੀਨਿਉ ਨੇ ਦੱਸਿਆ ਕਿ ਉਹ ਮਾਲ ਰੋਡ ਵਿਖੇ ਬੀਮਾ ਕਰਨ ਦਾ ਕੰਮ ਕਰਦਾ ਹਾਂ ਅਤੇ ਬੈਂਕ ਦੇ ਆਧਾਰ ’ਤੇ ਬੀਮੇ ਲਈ ਆਮ ਤੌਰ ’ਤੇ ਹੀ ਲੋਕਾਂ ਦੇ ਘਰਾਂ ਵਿਚ ਬੀਮੇ ਲਈ ਜਾਂਦਾ ਰਹਿੰਦਾ ਹੈ। ਉਸ ਨੂੰ ਬੀਤੇ ਦਿਨੀਂ ਦੀਆ ਨਾਮ ਦੀ ਲੜਕੀ ਦਾ ਬੀਮਾ ਕਰਨ ਸੰਬੰਧੀ ਫੋਨ ਆਇਆ ਜਿਸ ਉਪਰੰਤ ਉਹ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਦੱਸੇ ਹੋਏ ਪਤੇ ’ਤੇ ਪਹੁੰਚ ਗਿਆ। ਜਿਥੇ ਦੀਆਂ ਸਮੇਤ ਪਹਿਲਾਂ ਹੀ ਘਰ ਵਿਚ 2 ਹੋਰ ਅੌਰਤਾਂ ਅਤੇ 4 ਪੁਰਸ਼ ਮੌਜੂਦ ਸਨ। ਜ਼ਿਨ੍ਹਾਂ ਨੇ ਪਹਿਲਾਂ ਬਣਾਈ ਯੋਜਨਾ ਅਨੁਸਾਰ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਨੰਗਾ ਕਰ ਦਿੱਤਾ। ਇਸ ਤੋਂ ਇਲਾਵਾ ਉਸ ਦੀ ਵੀਡੀਓ ਬਣਾ ਕੇ ਉਸ ਤੋਂ ਪੈਸੇ ਮੰਗਣ ਲੱਗ ਪਏ । ਉਨ੍ਹਾਂ ਨੇ ਉਸ ਨੂੰ ਸਵਿੱਫਟ ਡਿਜਾਇਰ ਕਾਰ ’ਚ ਬੈਠਾ ਕੇ ਉਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਜਾ ਤਾਂ ਪੈਸੇ ਦੇ ਨਹੀ ਤਾਂ ਤੈਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ । ਉਹ ਕਾਰ ’ਚ ਬੈਠਾ ਕੇ ਉਸ ਨੂੰ ਘੁਮਾਉਂਦੇ ਰਹੇ। ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਅਕਸ਼ੈ ਕੁਮਾਰ ਉਰਫ ਆਸ਼ੂ ਵਾਸੀ ਅਦਰਸ਼ ਨਗਰ ਕੋਟ ਖਾਲਸਾ ਅੰਮ੍ਰਿਤਸਰ, ਬਾਦਲਪ੍ਰੀਤ ਉਰਫ ਬਾਦਲ ਪੰਡੋਰਾ ਸੁਲਤਾਨਿਵੰਡ ਰੋਡ , ਲੜਕੀ ਦੀਆ ਵਾਸੀ ਨੇੜੇ ਤੂਤ ਸਾਹਿਬ ਗੁਰਦੁਆਰਾ ਸੁਲਤਾਨਿਵੰਡ ਰੋਡ, ਬਿੱਟੂ ਭਾਬੀ ਵਾਸੀ ਸੁਲਤਾਨਿਵੰਡ ਰੋਡ, ਰਮਨ ਭਾਬੀ ਵਾਸੀ ਸੁਲਤਾਨਿਵੰਡ ਰੋਡ ਅੰਮ੍ਰਿਤਸਰ,ਇੰਦਰਜੀਤ ਸਿੰਘ ਉਰਫ ਕਾਕੂ ਅਤੇ ਵਿਕਰਮ ਠਾਕੁਰ ਟੈਕਸੀ ਡਰਾਇਵਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜ਼ਿਨ੍ਹਾਂ ਵਲੋਂ ਇਕ ਗੈੱਗ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਬਲੈਕ ਮੇਲ ਕੀਤਾ ਜਾਂਦਾ ਸੀ। ਇਸ ਸੰਬੰਧ ਵਿਚ ਪੁਲਿਸ ਨੇ ਅਕਸ਼ੈ ਕੁਮਾਰ, ਬਾਲਦਪ੍ਰੀਤ, ਵਿਕਰਮ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋ ਸਵਿੱਟ ਡਿਜਾਇਰ ਕਾਰ ਵੀ ਬਰਾਮਦ ਕੀਤੀ ਹੈ।