22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਰੀਗ਼ੋ ਪੁਲ ਦੇ ਨਿਰਮਾਣ ਦਾ ਕਾਂਗਰਸ ਦੇ ਲੋਕ ਸਭਾ ਮੈਂਬਰ ਔਜਲਾ ਨੇ ਲਿਆ ਜਾਇਜ਼ਾ ਦਸਬੰਰ ਤੱਕ ਇਕ ਲੇਨ ਚਾਲੂ ਹੋਣ ਦਾ ਕੀਤਾ ਦਾਅਵਾ

ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)- ਸ਼ਹਿਰ ਦੇ ਇਤਿਹਾਸਕ ਅਤੇ ਮਹੱਤਵਪੂਰਨ ਰੀਗ਼ੋ ਪੁੱਲ ਦੇ ਪੁਨਰ-ਨਿਰਮਾਣ ਕਾਰਜ ਦਾ ਅੱਜ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਾਇਜ਼ਾ ਲਿਆ ਤੇ ਇਸ ਦੌਰਾਨ ਉਨ੍ਹਾਂ ਰੇਲਵੇ ਅਤੇ ਤਕਨੀਕੀ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਕੇ ਨਿਰਮਾਣ ਕਾਰਜ ਵਿਚ ਹੋਈ ਦੇਰੀ ਦੇ ਕਾਰਨਾਂ ਬਾਰੇ ਜਾਣਕਾਰੀ ਲਈ। ਇਹ ਜਾਣਕਾਰੀ ਦਿੰਦਿਆਂ ਸ: ਔਜਲਾ ਨੇ ਕਿਹਾ ਕਿ ਹੁਣ ਤਕਨੀਕੀ ਰੁਕਾਵਟਾਂ ਦੂਰ ਕਰ ਲਈਆਂ ਗਈਆਂ ਹਨ ਅਤੇ ਦਸੰਬਰ ਤੱਕ ਬ੍ਰਿਜ ਦੀ ਇਕ ਲੇਨ ਆਵਾਜਾਈ ਲਈ ਖੋਲ੍ਹਣ ਦਾ ਟੀਚਾ ਹੈ।

ਅਜੀਤ ਡੈਸਕ 22-09-2026
ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)- ਸ਼ਹਿਰ ਦੇ ਇਤਿਹਾਸਕ ਅਤੇ ਮਹੱਤਵਪੂਰਨ ਰੀਗ਼ੋ ਪੁੱਲ ਦੇ ਪੁਨਰ-ਨਿਰਮਾਣ ਕਾਰਜ ਦਾ ਅੱਜ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਾਇਜ਼ਾ ਲਿਆ ਤੇ ਇਸ ਦੌਰਾਨ ਉਨ੍ਹਾਂ ਰੇਲਵੇ ਅਤੇ ਤਕਨੀਕੀ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਕੇ ਨਿਰਮਾਣ ਕਾਰਜ ਵਿਚ ਹੋਈ ਦੇਰੀ ਦੇ ਕਾਰਨਾਂ ਬਾਰੇ ਜਾਣਕਾਰੀ ਲਈ। ਇਹ ਜਾਣਕਾਰੀ ਦਿੰਦਿਆਂ ਸ: ਔਜਲਾ ਨੇ ਕਿਹਾ ਕਿ ਹੁਣ ਤਕਨੀਕੀ ਰੁਕਾਵਟਾਂ ਦੂਰ ਕਰ ਲਈਆਂ ਗਈਆਂ ਹਨ ਅਤੇ ਦਸੰਬਰ ਤੱਕ ਬ੍ਰਿਜ ਦੀ ਇਕ ਲੇਨ ਆਵਾਜਾਈ ਲਈ ਖੋਲ੍ਹਣ ਦਾ ਟੀਚਾ ਹੈ। ਇਸ ਤੋਂ ਬਾਅਦ ਕਰੀਬ ਤਿੰਨ ਮਹੀਨਿਆਂ ਵਿਚ ਦੂਜੀ ਲੇਨ ਵੀ ਚਾਲੂ ਕਰ ਦਿੱਤੀ ਜਾਵੇਗੀ। ਸ: ਔਜਲਾ ਨੇ ਦੱਸਿਆ ਕਿ ਰੀਗੋ ਪੁੱਲ ਦਾ ਇਤਿਹਾਸ ਕਰੀਬ 1917-18 ਨਾਲ ਜੁੜਿਆ ਹੋਇਆ ਹੈ। ਇਹ ਪੁੱਲ ਪੁਰਾਣੇ ਸ਼ਹਿਰ ਨੂੰ ਜੀ.ਟੀ. ਰੋਡ ਅਤੇ ਬਾਹਰੀ ਇਲਾਕਿਆਂ ਨਾਲ ਜੋੜਨ ਵਾਲਾ ਮਹੱਤਵਪੂਰਨ ਮਾਰਗ ਹੈ। ਸਮੇਂ ਦੇ ਨਾਲ ਇਸ ਦੇ ਉੱਪਰ ਅਤੇ ਹੇਠਾਂ ਗੋਬਿੰਦਗੜ੍ਹ ਕਿਲ੍ਹੇ ਨਾਲ ਸੰਬੰਧਿਤ ਫੌਜ ਦੀਆਂ ਸੰਚਾਰ ਅਤੇ ਬਿਜਲੀ ਦੀਆਂ ਲਾਈਨਾਂ ਤੋਂ ਇਲਾਵਾ ਨਗਰ ਨਿਗਮ ਦੀਆਂ ਪਾਈਪ ਲਾਈਨਾਂ ਅਤੇ ਕੇਬਲਾਂ ਵੀ ਲੰਘ ਰਹੀਆਂ ਸਨ। ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਸੇਵਾਵਾਂ ਨੂੰ ਤਬਦੀਲ ਕਰਨਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜ ਵਿਚ ਹੋਈ ਦੇਰੀ ਲਈ ਸੰਬੰਧਿਤ ਠੇਕੇਦਾਰ ਅਤੇ ਰੇਲਵੇ ਵਿਭਾਗ ਦੀ ਕਾਰਜਪ੍ਰਣਾਲੀ ਵੀ ਜ਼ਿੰਮੇਵਾਰ ਰਹੀ ਹੈ। ਜਦੋਂ ਵਿਭਾਗ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਤਾਂ ਠੇਕੇਦਾਰ ਨੂੰ ਤਕਨੀਕੀ ਰੁਕਾਵਟਾਂ ਅਤੇ ਲੋੜੀਂਦੀਆਂ ਮਨਜ਼ੂਰੀਆਂ ਬਾਰੇ ਪਹਿਲਾਂ ਹੀ ਜਾਣਕਾਰੀ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਲਗਾਤਾਰ ਦਬਾਅ ਬਣਾਉਣ ਤੋਂ ਬਾਅਦ ਹੀ ਇਹ ਸਮੱਸਿਆਵਾਂ ਸਪੱਸ਼ਟ ਤੌਰ ‘ਤੇ ਸਾਹਮਣੇ ਆਈਆਂ। ਪੁੱਲ ਦੇ ਮੁੱਢਲੇ ਢਾਂਚੇ ਅਤੇ ਪਿੱਲਰਾਂ ਦਾ ਕੰਮ ਪੂਰਾ ਹੋ ਚੁੱਕਾ ਹੈ। ਲੋਹੇ ਦੇ ਗਾਡਰਾਂ ਸਮੇਤ ਹੋਰ ਲੋੜੀਂਦੀ ਨਿਰਮਾਣ ਸਮੱਗਰੀ ਵੀ ਮੌਕੇ ’ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁੱਲ ਦਾ ਨਿਰਮਾਣ ਚਾਲੂ ਰੇਲਵੇ ਟਰੈਕ ਅਤੇ ਹਾਈ-ਟੈਂਸ਼ਨ ਬਿਜਲੀ ਦੀਆਂ ਤਾਰਾਂ ਦੇ ਬਿਲਕੁਲ ਉੱਪਰ ਕੀਤਾ ਜਾਣਾ ਹੈ। ਇਸ ਲਈ ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿਚ ਰੱਖਦਿਆਂ ਤਕਨੀਕੀ ਕੰਮ ਵਿਚ ਸਮਾਂ ਲੱਗਣਾ ਸੁਭਾਵਿਕ ਹੈ। ਚੱਲ ਰਹੀਆਂ ਵੱਖ-ਵੱਖ ਚਰਚਾਵਾਂ ’ਤੇ ਸ: ਔਜਲਾ ਨੇ ਕਿਹਾ ਕਿ ਕਿਸੇ ਨਿੱਜੀ ਹੋਟਲ ਦੀ ਜ਼ਮੀਨ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਠੇਕੇਦਾਰ ਵਲੋਂ ਬਜਟ ਵਧਾਉਣ ਦੀ ਕੋਈ ਮੰਗ ਨਹੀਂ ਕੀਤੀ ਗਈ। ਉਨ੍ਹਾਂ ਮੁਤਾਬਕ ਪੁੱਲ ਨਾਲ ਸੰਬੰਧਿਤ ਜ਼ਮੀਨ ਰੇਲਵੇ ਦੀ ਆਪਣੀ ਹੈ।
ਪਿਛਲੀ ਖ਼ਬਰ ਖਾਣ ਪੀਣ ਦੀਆਂ ਖ਼ਰਾਬ ਵਸਤੂਆਂ ਵੇਚ ਕੇ ਮੁਨਾਫਾ ਕਰਨ ਵਾਲਿਆਂ ਖਿਲਾਫ਼ ਸਿਹਤ ਵਿਭਾਗ ਸਖ਼ਤ 15 ਕਿਲੋ ਪੁਰਾਣੀਆਂ ਮਠਿਆਈਆਂ ਤ... ਅਗਲੀ ਖ਼ਬਰ ਰਯਾਨ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।