22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਖਾਣ ਪੀਣ ਦੀਆਂ ਖ਼ਰਾਬ ਵਸਤੂਆਂ ਵੇਚ ਕੇ ਮੁਨਾਫਾ ਕਰਨ ਵਾਲਿਆਂ ਖਿਲਾਫ਼ ਸਿਹਤ ਵਿਭਾਗ ਸਖ਼ਤ 15 ਕਿਲੋ ਪੁਰਾਣੀਆਂ ਮਠਿਆਈਆਂ ਤੇ 12 ਲੀਟਰ ਚਟਣੀ ਡੋਲ੍ਹ ਕੇ ਕੀਤੀ ਨਸ਼ਟ

ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)-ਖਾਣ ਪੀਣ ਦੀਆਂ ਨਕਲੀ ਵਸਤੂਆਂ ਵੇਚ ਕੇ ਮੁਨਾਫਾ ਕਮਾ ਰਹੇ ਕਾਰੋਬਾਰੀਆਂ ਦੀ ਹੁਣ ਖ਼ੈਰ ਨਹੀਂ ਜਿਨ੍ਹਾਂ ਖਿਲਾਫ਼ ਸਿਹਤ ਵਿਭਾਗ ਨੇ ਸ਼ਿਕੰਜ਼ਾ ਕੱਸ ਦਿੱਤਾ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਦੋ ਦਿਨਾਂ ’ਚ ਫੂਡ ਸੇਫਟੀ ਵਿੰਗ ਦੀਆਂ ਵਿਸੇਸ਼ ਟੀਮਾਂ ਬਣਾ ਕੇ ਕੀਤੀ ਜਾਂਚ ਉਪਰੰਤ ਮਠਿਆਈ ਤੇ ਬੇਕਰੀ ਦੀਆਂ ਕਰੀਬ 25 ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਗਈ ।

ਅਜੀਤ ਡੈਸਕ 22-09-2026
ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)-ਖਾਣ ਪੀਣ ਦੀਆਂ ਨਕਲੀ ਵਸਤੂਆਂ ਵੇਚ ਕੇ ਮੁਨਾਫਾ ਕਮਾ ਰਹੇ ਕਾਰੋਬਾਰੀਆਂ ਦੀ ਹੁਣ ਖ਼ੈਰ ਨਹੀਂ ਜਿਨ੍ਹਾਂ ਖਿਲਾਫ਼ ਸਿਹਤ ਵਿਭਾਗ ਨੇ ਸ਼ਿਕੰਜ਼ਾ ਕੱਸ ਦਿੱਤਾ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਦੋ ਦਿਨਾਂ ’ਚ ਫੂਡ ਸੇਫਟੀ ਵਿੰਗ ਦੀਆਂ ਵਿਸੇਸ਼ ਟੀਮਾਂ ਬਣਾ ਕੇ ਕੀਤੀ ਜਾਂਚ ਉਪਰੰਤ ਮਠਿਆਈ ਤੇ ਬੇਕਰੀ ਦੀਆਂ ਕਰੀਬ 25 ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਗਈ । ਜਿਸ ਦੌਰਾਨ ਸਫਾਈ ਪੱਖੋਂ ਕਮੀਆਂ ਪਾਏ ਜਾਣ ’ਤੇ 14 ਖਾਧ ਕਾਰੋਬਾਰੀਆਂ ਨੂੰ ਸੁਧਾਰ ਹਿੱਤ ਚੇਤਾਵਨੀ ਨੋਟਿਸ ਦਿੱਤੇ ਗਏ। ਜਦੋਂ ਕਿ 5 ਕਾਰੋਬਾਰੀਆਂ ਦੇ ਖਾਣ ਪੀਣ ਵਾਲੀਆਂ ਥਾਵਾਂ ’ਤੇ ਸਾਫ ਸਫਾਈ ਦੇ ਪ੍ਰਬੰਧ ਨਾਕਸ ਹੋਣ ਕਾਰਨ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਬਿਨ੍ਹਾ ਲਾਇਸੰਸ ਕਾਰੋਬਾਰ ਕਰਨ ਵਾਲਿਆਂ ਦੇ ਮਾਮਲੇ ’ਚ ਇਕ ਖਿਲਾਫ਼ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟੀਮ ’ਚ ਫੂਡ ਸੇਫਟੀ ਅਫਸਰ ਸਤਨਾਮ ਸਿੰਘ, ਅਮਨਦੀਪ ਸਿੰਘ, ਸਿਮਰਨਜੀਤ ਸਿੰਘ, ਰਜਨੀ ਰਾਣੀ ਤੇ ਕਮਲਦੀਪ ਕੌਰ ਸ਼ਾਮਿਲ ਸਨ ਜਿਨ੍ਹਾ ਵਲੋਂ ਖਾਣ ਪੀਣ ਦਾ ਕੰਮ ਕਰਦੇ ਕਾਰੋਬਾਰੀਆਂ ਨੂੰ ਸਫਾਈ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ।
ਪਿਛਲੀ ਖ਼ਬਰ ਹੁਣ ਬਿਨ੍ਹਾਂ ਵੈਧ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ ਡੀਜ਼ਲ ਨਹੀਂ ਦੇਣਗੇ ਪੈਟਰੋਲ ਪੰਪ ਨੰਬਰ ਪਲੇਟ ਟੁੱਟੀ, ਨੁਕਸਾਨ... ਅਗਲੀ ਖ਼ਬਰ ਰੀਗ਼ੋ ਪੁਲ ਦੇ ਨਿਰਮਾਣ ਦਾ ਕਾਂਗਰਸ ਦੇ ਲੋਕ ਸਭਾ ਮੈਂਬਰ ਔਜਲਾ ਨੇ ਲਿਆ ਜਾਇਜ਼ਾ ਦਸਬੰਰ ਤੱਕ ਇਕ ਲੇਨ ਚਾਲੂ ਹੋਣ ਦਾ ਕੀਤਾ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।