25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਗੁਰਦੁਆਰਾ ਸਾਹਿਬ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਗੁਰਮਤਿ ਸਮਾਗਮ ਅੱਜ

ਅੰਮ੍ਰਿਤਸਰ, 24 ਸਤੰਬਰ (ਜੱਸ)- ਗੁਰੂ ਘਰ ਦੇ ਅਨ੍ਹਿੰਨ ਸ਼ਰਧਾਲੂ ਅਤੇ ਗੁਰੂ ਨਗਰੀ ਦੇ ਉੱਘੇ ਕਾਰੋਬਾਰੀ ਗੁਰਪੁਰਵਾਸੀ ਸ. ਜਸਵੰਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਮਾਤਾ ਜੋਗਿੰਦਰ ਕੌਰ (ਸਰਦਾਰ ਪਗੜੀ ਹਾਊਸ ਵਾਲਿਆਂ) ਦੀ ਇਸ ਗੁਰਮੁਖ ਜੋੜੀ ਨੇ ਆਪਣੀ ਸਾਰੀ ਹਯਾਤੀ ਸੇਵਾ ਸਿਮਰਨ ਕਰਦਿਆਂ ਅਤੇ ਗੁਰੂ ਨਗਰੀ ’ਚ ਦਸਤਾਰਾਂ ਦਾ ਚੰਗਾ ਕਾਰੋਬਾਰ ਸਥਾਪਿਤ ਕਰਨ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਅੰਮ੍ਰਿਤ ਵੇਲੇ ਦਰਸ਼ਨ ਇਸ਼ਨਾਨ ਕਰਕੇ ਗੁਰੂ ਦਰ ‘ਤੇ ਸੀਸ ਨਿਵਾਉਣ ਅਤੇ ਪਰਿਕਰਮਾ ਵਾਲੀ ਛਬੀਲ ’ਤੇ ਜੂਠੇ ਕੌਲੇ ਮਾਂਜਣ ਦੀ ਸੇਵਾ ਕਰਨ ਦਾ ਨਿਤਨੇਮ ਅੰਤਲੇ ਸਾਹਾਂ ਤੱਕ ਨਿਭਾਇਆ।

ਗੁਰਪੁਰਵਾਸੀ ਸ: ਜਸਵੰਤ ਸਿੰਘ ਤੇ ਮਾਤਾ ਜੋਗਿੰਦਰ ਕੌਰ ਦੀ ਫਾਈਲ ਤਸਵੀਰ। 25-09-2026
ਅੰਮ੍ਰਿਤਸਰ, 24 ਸਤੰਬਰ (ਜੱਸ)- ਗੁਰੂ ਘਰ ਦੇ ਅਨ੍ਹਿੰਨ ਸ਼ਰਧਾਲੂ ਅਤੇ ਗੁਰੂ ਨਗਰੀ ਦੇ ਉੱਘੇ ਕਾਰੋਬਾਰੀ ਗੁਰਪੁਰਵਾਸੀ ਸ. ਜਸਵੰਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਮਾਤਾ ਜੋਗਿੰਦਰ ਕੌਰ (ਸਰਦਾਰ ਪਗੜੀ ਹਾਊਸ ਵਾਲਿਆਂ) ਦੀ ਇਸ ਗੁਰਮੁਖ ਜੋੜੀ ਨੇ ਆਪਣੀ ਸਾਰੀ ਹਯਾਤੀ ਸੇਵਾ ਸਿਮਰਨ ਕਰਦਿਆਂ ਅਤੇ ਗੁਰੂ ਨਗਰੀ ’ਚ ਦਸਤਾਰਾਂ ਦਾ ਚੰਗਾ ਕਾਰੋਬਾਰ ਸਥਾਪਿਤ ਕਰਨ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਅੰਮ੍ਰਿਤ ਵੇਲੇ ਦਰਸ਼ਨ ਇਸ਼ਨਾਨ ਕਰਕੇ ਗੁਰੂ ਦਰ ‘ਤੇ ਸੀਸ ਨਿਵਾਉਣ ਅਤੇ ਪਰਿਕਰਮਾ ਵਾਲੀ ਛਬੀਲ ’ਤੇ ਜੂਠੇ ਕੌਲੇ ਮਾਂਜਣ ਦੀ ਸੇਵਾ ਕਰਨ ਦਾ ਨਿਤਨੇਮ ਅੰਤਲੇ ਸਾਹਾਂ ਤੱਕ ਨਿਭਾਇਆ। ਉਨ੍ਹਾਂ ਵਲੋਂ ਸੇਵਾ-ਸਿਮਰਨ ਦੇ ਪਾਏ ਪੂਰਨਿਆਂ ‘ਤੇ ਚੱਲਦਿਆਂ ਉਨ੍ਹਾਂ ਦੇ ਫਰਜ਼ੰਦਾਂ ਵਲੋਂ ਵੀ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੱਈਏ ਪੜ੍ਹਣ ਦੀ ਸੇਵਾ ਦਹਾਕਿਆਂ ਤੋਂ ਨਿਭਾਈ ਜਾ ਰਹੀ ਹੈ। ਸ. ਤੇਜਿੰਦਰ ਸਿੰਘ ਸਰਦਾਰ ਪਗੜੀ ਹਾਊਸ ਪ੍ਰਾ: ਲਿਮ: ਅਤੇ ਮੈਂਬਰ ਚੀਫ਼ ਖ਼ਾਲਸਾ ਦੀਵਾਨ ਅਤੇ ਸ: ਰਵਿੰਦਰ ਸਿੰਘ ਅਨੁਸਾਰ ਗੁਰਮੁਖ ਸ਼ਖਸੀਅਤਾਂ ਜਸਵੰਤ ਸਿੰਘ ਤੇ ਮਾਤਾ ਜੋਗਿੰਦਰ ਕੌਰ ਦੀ ਸਾਲਾਨਾ ਯਾਦ ਨੂੰ ਸਮਰਪਿਤ ਕੱਲ੍ਹ 25 ਸਤੰਬਰ ਨੂੰ ਰਾਤ 8 ਤੋਂ 9 ਵਜੇ ਤੱਕ ਗੁਰਦੁਆਰਾ ਸਾਹਿਬ ਸੈਂਟਰਲ ਖ਼ਾਲਸਾ ਯਤੀਮਖਾਨਾ ਪੁਤਲੀਘਰ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤੇਜਿੰਦਰ ਸਿੰਘ ਤੇ ਸਾਥੀ ਧੁਰ ਕੀ ਬਾਣੀ ਦਾ ਸ਼ਬਦ ਕੀਰਤਨ ਸਰਵਨ ਕਰਾਉਣਗੇ ਤੇ ਹੋਰ ਧਾਰਿਮਕ ਸ਼ਖਸੀਅਤਾਂ ਹਾਜ਼ਰੀਆਂ ਭਰਨਗੀਆਂ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਰਣਜੀਤ ਐਵੀਨਿਊ ਵਿਖੇ ‘ਬੇਕਾਰ ਕਾਗ਼ਜ਼ੀ ਸਮੱਗਰੀ ਨੂੰ ਵਰਤੋਂ ’ਚ ਲਿਆਉਣ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਵਲੋਂ ਐਸ.ਓ.ਐਸ. ਮੈਡੀਟੇਸ਼ਨ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।