09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੰਜਾਬ ਸਰਕਾਰ ਵਲੋਂ ਡਾਇਰੈਕਟਰ ਇਨਫੋਟੈਕ ਨਿਯੁਕਤ ਕੀਤੇ ਜਾਣ ’ਤੇ ਗੌਰਵ ਅਗਰਵਾਲ ਦਾ ਸਨਮਾਨ

ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਵਲੋਂ ਸ਼ਹਿਰ ਦੀ ਕੰਸਟਰੱਕਸ਼ਨ ਇੰਡਸਟਰੀ ਅਤੇ ਸੰਬੰਧਿਤ ਟਰੇਡ ਨਾਲ ਜੁੜੇ ਵਪਾਰੀਆਂ ਦੀ ਹਾਜ਼ਰੀ ‘ਚ ਪ੍ਰਧਾਨ ਹਰਵਿੰਦਰ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਗੌਰਵ ਅਗਰਵਾਲ ਨੂੰ ਪੰਜਾਬ ਸਰਕਾਰ ਵਲੋਂ ਡਾਇਰੈਕਟਰ ਇਨਫੋਟੈਕ ਨਿਯੁਕਤ ਕੀਤੇ ਜਾਣ ‘ਤੇ ਐਸੋਸੀਏਸ਼ਨ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 09-10-2026
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਵਲੋਂ ਸ਼ਹਿਰ ਦੀ ਕੰਸਟਰੱਕਸ਼ਨ ਇੰਡਸਟਰੀ ਅਤੇ ਸੰਬੰਧਿਤ ਟਰੇਡ ਨਾਲ ਜੁੜੇ ਵਪਾਰੀਆਂ ਦੀ ਹਾਜ਼ਰੀ ‘ਚ ਪ੍ਰਧਾਨ ਹਰਵਿੰਦਰ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਗੌਰਵ ਅਗਰਵਾਲ ਨੂੰ ਪੰਜਾਬ ਸਰਕਾਰ ਵਲੋਂ ਡਾਇਰੈਕਟਰ ਇਨਫੋਟੈਕ ਨਿਯੁਕਤ ਕੀਤੇ ਜਾਣ ‘ਤੇ ਐਸੋਸੀਏਸ਼ਨ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਅਗਰਵਾਲ ਪਿਛਲੇ ਲਗਭਗ 15 ਸਾਲਾਂ ਤੋਂ ਬਿਲਡਿੰਗ ਮਟੀਰੀਅਲ ਅਤੇ ਕੰਸਟਰੱਕਸ਼ਨ ਖੇਤਰ ਨਾਲ ਜੁੜੇ ਹੋਏ ਹਨ ਅਤੇ ਵਪਾਰ ਦੇ ਨਾਲ-ਨਾਲ ਸਮਾਜਿਕ ਸੇਵਾ ਦੇ ਖੇਤਰ ‘ਚ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ। ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਉਨ੍ਹਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਵਧਾਈ ਦਿੰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਵੀ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਜੀ. ਐੱਸ. ਅਰੋੜਾ, ਸ਼ਿਵ ਅਰੋੜਾ, ਗੁਰਿੰਦਰਪਾਲ ਗੁਲ੍ਹਾਟੀ, ਬਲਵਿੰਦਰ ਸਿੰਘ (ਅਜਨਾਲਾ), ਗੁਰਬਿੰਦਰ ਸਿੰਘ, ਰਜਿੰਦਰ ਸਿੰਘ ਰਾਜੂ, ਜਨਰਲ ਸਕੱਤਰ ਮਨਿੰਦਰ ਸਿੰਘ, ਸਿਮਰਨ, ਪ੍ਰੀਤ, ਬਲਵਿੰਦਰ ਸਿੰਘ, ਰਾਹੁਲ ਬਹਿਲ, ਰਾਜਾ, ਬੌਬੀ, ਮੰਦੀਪ ਅਰੋੜਾ ਸਮੇਤ ਅੰਮ੍ਰਿਤਸਰ ਬਿਲਡਿੰਗ ਮੈਟੀਰੀਅਲ ਐਸੋਸੀਏਸ਼ਨ ਦੇ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਖੱਤਰੀ ਸਭਾ ਮਹਿਲਾ ਮੰਡਲ ਅੰਮ੍ਰਿਤਸਰ ਦਾ ਰਾਸ਼ਟਰੀ ਪੱਧਰ ’ਤੇ ਸਨਮਾਨ ਅਗਲੀ ਖ਼ਬਰ ਬੀ.ਕਾਮ. ’ਚ ਅਸ਼ਨੂਰ, ਪ੍ਰਗਤੀ ਅਤੇ ਤਿਸ਼ਾ ਨੇ ਚਮਕਾਇਆ ਡੀ. ਏ. ਵੀ. ਕਾਲਜ ਦਾ ਨਾਂਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।