13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸ਼੍ਰੋਮਣੀ ਅਕਾਲੀ ਦਲ ਵਲੋਂ ਕੌਂਸਲਰ ਦੀ ਵਾਰਡ ਨੰ: 14 ਤੋਂ ਚੋਣ ਲੜ ਚੁੱਕੇ ਅਜੇ ਮਹਿਰਾ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ

ਅੰਮ੍ਰਿਤਸਰ, 12 ਅਕਤੂਬਰ (ਹਰਮਿੰਦਰ ਸਿੰਘ)-ਵਿਧਾਨ ਸਭਾ ਹਲਕਾ ਉੱਤਰੀ ਦੇ ਅਧੀਨ ਆਉਂਦੀ ਵਾਰਡ ਨੰਬਰ 14 ’ਚ ਭਾਜਪਾ ਦੇ ਹਲਕਾ ਇੰਚਾਰਜ਼ ਸੁਖਮਿੰਦਰ ਸਿੰਘ ਪਿੰਟੂ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ 2024 ’ਚ ਕੌਂਸਲਰ ਦੀ ਚੋਣ ਲੜ ਚੁੱਕੇ ਅਜੇ ਮਹਿਰਾ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋਇਆ।

ਅਜੀਤ ਡੈਸਕ 13-10-2026
ਅੰਮ੍ਰਿਤਸਰ, 12 ਅਕਤੂਬਰ (ਹਰਮਿੰਦਰ ਸਿੰਘ)-ਵਿਧਾਨ ਸਭਾ ਹਲਕਾ ਉੱਤਰੀ ਦੇ ਅਧੀਨ ਆਉਂਦੀ ਵਾਰਡ ਨੰਬਰ 14 ’ਚ ਭਾਜਪਾ ਦੇ ਹਲਕਾ ਇੰਚਾਰਜ਼ ਸੁਖਮਿੰਦਰ ਸਿੰਘ ਪਿੰਟੂ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ 2024 ’ਚ ਕੌਂਸਲਰ ਦੀ ਚੋਣ ਲੜ ਚੁੱਕੇ ਅਜੇ ਮਹਿਰਾ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋਇਆ। ਇਸ ਦੌਰਾਨ ਸੁਖਮਿੰਦਰ ਸਿੰਘ ਪਿੰਟੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦੂਸਰੀਆਂ ਪਾਰਟੀਆਂ ਤੋਂ ਵੱਡੀ ਗਿਣਤੀ ਵਿਚ ਵਰਕਰ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਜਿਹੀ ਪਾਰਟੀ ਹੈ ਜੋ ਆਪਣੇ ਹਰ ਵਰਕਰ ਨੂੰ ਮਾਨ ਸਤਿਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜੇ ਮਹਿਰਾ ਨੇ 2024 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਕੌਂਸਲਰ ਦੀ ਚੋਣ ਲੜੀ ਸੀ ਅੱਜ ਉਹ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਦਰਜ਼ਨਾਂ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਅਜੇ ਮਹਿਰਾ ਦੇ ਨਾਲ ਗੁਰਮੀਤ ਮਹਿਰਾ (ਮੰਨੂ), ਰੋਹਿਤ ਮਹਿਰਾ, ਰਾਹੁਲ ਭਗਤ, ਅਨਿਲ ਭਗਤ, ਵਿੱਕੀ ਭਗਤ, ਹਰਪ੍ਰੀਤ ਸਿੰਘ ਹੈਪੀ, ਸੌਰਵ ਗੌਤਮ, ਅਨਮੋਲ ਸ਼ਰਮਾ, ਦੇਵ ਅਤੇ ਅਰੁਣ ਸੁਖਜਿੰਦਰ ਵੀ ਭਾਜਪਾ ਪਰਿਵਾਰ ਦਾ ਹਿੱਸਾ ਬਣੇ। ਇਸ ਮੌਕੇ ਹਲਕਾ ਉੱਤਰੀ ਦੇ ਅਧੀਨ ਬਾਈਪਾਸ ਮੰਡਲ ਪ੍ਰਧਾਨ ਕਿਸ਼ੋਰ ਰੈਣਾ, ਉੱਤਰੀ ਹਲਕਾ ਬਾਈਪਾਸ ਮੰਡਲ ਯੁਵਾ ਮੋਰਚਾ ਪ੍ਰਧਾਨ ਸੁਨੀਲ ਕੁਮਾਰ ਹੰਸ, ਰਾਕੇਸ਼ ਭਾਰਦਵਾਜ, ਵਿਕਰਮ ਡੰਡੋਨਾ, ਅੰਕੁਰ ਅਰੋੜਾ, ਰਮੇਸ਼ ਗਿੱਲ ਅਤੇ ਅਰਜੁਨ ਗਿੱਲ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਅਤੇ ਪੰਜਾਬ ਵਪਾਰ ਮੰਡਲ ਨੇ ਡਿਪਟੀ ਕਮਿਸ਼ਨਰ ਸਟੇਟ ਟੈਕਸ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਸ੍ਰੀ ਰਾਮਾਇਣ ਮਹਾਂਯੱਗ ਦਾ ਸਫਲਤਾਪੂਰਵਕ ਸਮਾਪਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।