25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸੱਤਾਧਾਰੀ ਪਾਰਟੀ ਆਗੂ ਦੇ ਪੀਏ ਵਲੋਂ ਦੁਕਾਨਦਾਰ ’ਤੇ ਕਿਰਚ ਨਾਲ ਹਮਲੇ ਦੇ ਮਾਮਲੇ ’ਤੇ ਮਲਿਕ ਨੇ ਘੇਰੀ ਸੂਬਾ ਸਰਕਾਰ

ਅੰਮ੍ਰਿਤਸਰ, 24 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸ਼ਵੇਤ ਮਲਿਕ ਨੇ ਆਮ ਆਦਮੀ ਪਾਰਟੀ ਅਪਰਾਧਿਕ ਬਿਰਤੀ ਵਾਲੀ ਲੋਕ ਸ਼ਾਮਲ ਹਨ ਜੋ ਸ਼ਰੇਆਮ ਆਮ ਲੋਕਾਂ ’ਤੇ ਹਮਲੇ ਕਰ ਰਹੇ ਹਨ। ਜਿਸ ਦਾ ਅੰਦਾਜਾ ਅੰਮ੍ਰਿਤਸਰ ’ਚ ਵਾਪਰੀ ਇਕ ਘਟਨਾ ਤੋਂ ਲੱਗ ਜਾਂਦਾ ਹੈ।

ਸ਼ਵੇਤ ਮਲਿਕ 25-10-2026
ਅੰਮ੍ਰਿਤਸਰ, 24 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸ਼ਵੇਤ ਮਲਿਕ ਨੇ ਆਮ ਆਦਮੀ ਪਾਰਟੀ ਅਪਰਾਧਿਕ ਬਿਰਤੀ ਵਾਲੀ ਲੋਕ ਸ਼ਾਮਲ ਹਨ ਜੋ ਸ਼ਰੇਆਮ ਆਮ ਲੋਕਾਂ ’ਤੇ ਹਮਲੇ ਕਰ ਰਹੇ ਹਨ। ਜਿਸ ਦਾ ਅੰਦਾਜਾ ਅੰਮ੍ਰਿਤਸਰ ’ਚ ਵਾਪਰੀ ਇਕ ਘਟਨਾ ਤੋਂ ਲੱਗ ਜਾਂਦਾ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਦੇ ਪੀਏ ਮਨਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਕ ਦੁਕਾਨਦਾਰ ਅਸ਼ਵਨੀ ਕੁਮਾਰ ਨੂੰ ਬਾਜ਼ਾਰ ਵਿਚ ਘੇਰ ਕੇ ਉਸ ’ਤੇ ਕਥਿਤ ਜਾਨਲੇਵਾ ਹਮਲਾ ਕੀਤਾ। ਦੁਕਾਨਦਾਰ ਦੇ ਪੇਟ ’ਤੇ ਤੇਜ਼ਧਾਰ ਹਥਿਆਰ ਕਿਰਚ ਨਾਲ ਵਾਰ ਕੀਤੇ ਗਏ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਨਾਭਾ ਵਿਚ ਸਤਾਧਾਰੀ ਪਾਰਟੀ ਦੇ ਵਿਧਾਇਕ ਵਲੋਂ ਇਕ ਨੌਜਵਾਨ ਦੀ ਸ਼ਰੇਆਮ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ। ਫਗਵਾੜਾ ਵਿਚ ਵੀ ਇਸੇ ਸਤਾਧਾਰੀ ਪਾਰਟੀ ਦੇ ਇਕ ਆਗੂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਦੀ ਹਵੇਲੀ ਵਿਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਹੋਇਆ। ਉਕਤ ਅਕਾਲੀ ਨੌਜਵਾਨ ਨੇ ਕਥਿਤ ‘ਆਪ’ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਤਰ੍ਹਾਂ ਲੁਧਿਆਣਾ ਵਿਚ ‘ਆਪ’ ਵਿਧਾਇਕਾ ‘ਤੇ ਕਥਿਤ ਇਕ ਟਿੱਪਰ ਚਾਲਕ ਨੂੰ ਥੱਪੜ ਮਾਰਨ ਦਾ ਦੋਸ਼ ਲੱਗਿਆ। ਸ਼ਵੇਤ ਮਲਿਕ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ’ਚ ਵਿਧਾਇਕਾਂ ਤੋਂ ਲੈ ਕੇ ਉਨ੍ਹਾਂ ਦੇ ਪੀਏ ਅਤੇ ਵਰਕਰਾਂ ਤੱਕ, ਆਮ ਲੋਕਾਂ ’ਤੇ ਰੋਅਬ ਝਾੜ ਰਹੇ ਹਨ। ਇਹ ਬੇਹੱਦ ਸ਼ਰਮਨਾਕ ਹੈ ਅਤੇ ਪੰਜਾਬ ਦੇ ਲੋਕ ਇਸ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰਨਗੇ।
ਪਿਛਲੀ ਖ਼ਬਰ ਅਜੀਤ ਵਿਦਿਆਲਿਆ ਸਕੂਲ ਦੇ ਵਿਦਿਆਰਥੀਆਂ ਦਾ ਵਿੱਦਿਅਕ ਦੌਰਾ ਕਰਵਾਇਆ ਅਗਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਨੇਬਰਹੁੱਡ ’ਚ ਟ੍ਰਾਂਸਫਾਰਮੇਸ਼ਨ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।