05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅੰਮ੍ਰਿਤਸਰ ’ਚ ਸਵਾਰੀ ਆਟੋ ਰਿਕਸ਼ਿਆਂ ਦੀ ਕੀਤੀ ਜਾ ਰਹੀ ਮਾਲ-ਢੁਆਈ ਲਈ ਵਰਤੋਂ * ਟ੍ਰੈਫਿਕ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ * ਸੜਕਾਂ ’ਤੇ ਹਾਦਸਿਆਂ ਦਾ ਖ਼ਤਰਾ ਵਧਿਆ

ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੀਆਂ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਇਕ ਗੰਭੀਰ ਮਾਮਲਾ ਸਾਹਮਣੇ ਆ ਰਿਹਾ ਹੈ। ਸ਼ਹਿਰ ਦੇ ਕਈ ਹਿੱਸਿਆਂ ’ਚ ਸਵਾਰੀਆਂ ਢੋਹਣ ਲਈ ਬਣੇ ਆਟੋ ਰਿਕਸ਼ਿਆਂ ਨੂੰ ਕਮਰਸ਼ੀਅਲ ਵਾਹਨਾਂ ਵਜੋਂ ਵਰਤਿਆ ਜਾ ਰਿਹਾ ਹੈ।

ਅਜੀਤ ਡੈਸਕ 05-11-2026
ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੀਆਂ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਇਕ ਗੰਭੀਰ ਮਾਮਲਾ ਸਾਹਮਣੇ ਆ ਰਿਹਾ ਹੈ। ਸ਼ਹਿਰ ਦੇ ਕਈ ਹਿੱਸਿਆਂ ’ਚ ਸਵਾਰੀਆਂ ਢੋਹਣ ਲਈ ਬਣੇ ਆਟੋ ਰਿਕਸ਼ਿਆਂ ਨੂੰ ਕਮਰਸ਼ੀਅਲ ਵਾਹਨਾਂ ਵਜੋਂ ਵਰਤਿਆ ਜਾ ਰਿਹਾ ਹੈ। ਨਿਯਮਾਂ ਅਨੁਸਾਰ ਪੈਸੰਜਰ ਆਟੋ ਰਿਕਸ਼ਾ ਸਿਰਫ਼ ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਉਣ ਲਈ ਰਜਿਸਟਰ ਹੁੰਦੇ ਹਨ, ਪਰ ਕੁੱਝ ਚਾਲਕ ਜ਼ਿਆਦਾ ਮੁਨਾਫ਼ਾ ਕਮਾਉਣ ਦੇ ਲਾਲਚ ’ਚ ਇਨ੍ਹਾਂ ਵਿਚ ਭਾਰੀ ਮਾਲ ਅਤੇ ਸਾਮਾਨ ਦੀ ਢੋਆ-ਢੁਆਈ ਕਰ ਰਹੇ ਹਨ। ਸ਼ਹਿਰ ਦੇ ਮੁੱਖ ਵਪਾਰਕ ਖੇਤਰਾਂ ਹਾਲ ਬਾਜ਼ਾਰ, ਕਟੜਾ ਜੈਮਲ ਸਿੰਘ, ਈਸਟ ਮੋਹਨ ਨਗਰ, 100 ਫੁੱਟੀ ਰੋਡ, ਮਕਬੂਲਪੁਰਾ, ਰਣਜੀਤ ਐਵਿਨਿਊ, ਬਟਾਲਾ ਰੋਡ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਆਦਿ ਦੇ ਆਸ-ਪਾਸ ਅਜਿਹੇ ਆਟੋ ਆਮ ਵੇਖੇ ਜਾ ਸਕਦੇ ਹਨ। ਇਨ੍ਹਾਂ ਵਾਹਨਾਂ ਦੀਆਂ ਪਿਛਲੀਆਂ ਸੀਟਾਂ ਕੱਢ ਕੇ ਜਾਂ ਸੀਟਾਂ ਦੇ ਉੱਪਰ ਅਤੇ ਛੱਤ ’ਤੇ ਭਾਰੀ ਗੱਠਾਂ, ਵਪਾਰਕ ਮਾਲ, ਲੋਹੇ ਦੇ ਪਾਈਪ, ਪਲਾਈਵੁੱਡ ਅਤੇ ਉਸਾਰੀ ਸਮਗਰੀ ਲੱਦੀ ਜਾਂਦੀ ਹੈ। ਕਈ ਵਾਰ ਤਾਂ ਸਾਮਾਨ ਆਟੋ ਦੇ ਦੋਵੇਂ ਪਾਸਿਆਂ ਤੋਂ ਬਾਹਰ ਨਿਕਲਿਆ ਹੁੰਦਾ ਹੈ, ਜਿਸ ਕਾਰਨ ਪਿੱਛੇ ਜਾਂ ਨਾਲ ਚੱਲਣ ਵਾਲੇ ਵਾਹਨ ਚਾਲਕਾਂ ਲਈ ਗੰਭੀਰ ਖ਼ਤਰਾ ਪੈਦਾ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਤਕਨੀਕੀ ਤੌਰ ’ਤੇ ਤਿੰਨ ਪਹੀਆ ਵਾਹਨਾਂ ਦਾ ਸੰਤੁਲਨ ਬਹੁਤ ਨਾਜ਼ੁਕ ਹੁੰਦਾ ਹੈ। ਸਮਰੱਥਾ ਤੋਂ ਵੱਧ ਭਾਰ ਲੱਦਣ ਕਾਰਨ ਮੋੜ ਕੱਟਣ ਵੇਲੇ ਜਾਂ ਅਚਾਨਕ ਬ੍ਰੇਕ ਲਗਾਉਣ ‘ਤੇ ਇਹ ਆਟੋ ਸੰਤੁਲਨ ਗੁਆ ਬੈਠਦੇ ਹਨ। ਟ੍ਰੈਫਿਕ ਮਾਹਿਰਾਂ ਅਨੁਸਾਰ ਸਵਾਰੀ ਵਾਹਨ ਨੂੰ ਮਾਲ ਢੋਣ ਲਈ ਵਰਤਣਾ ਮੋਟਰ ਵਹੀਕਲ ਐਕਟ ਦੀ ਸਿੱਧੀ ਉਲੰਘਣਾ ਹੈ। ਇਹ ਨਾ ਸਿਰਫ਼ ਗ਼ੈਰ-ਕਾਨੂੰਨੀ ਹੈ, ਸਗੋਂ ਇਸ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵੀ ਵਿਗੜਦੀ ਹੈ। ਸੁਸਤ ਰਫ਼ਤਾਰ ਅਤੇ ਬੇਢੰਗੇ ਢੰਗ ਨਾਲ ਲੱਦੇ ਇਹ ਆਟੋ ਅਕਸਰ ਜਾਮ ਦਾ ਕਾਰਨ ਬਣਦੇ ਹਨ। ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਨਿਯਮ ਤੋੜਨ ਵਾਲੇ ਆਟੋ ਰਿਕਸ਼ਾ ਚਾਲਕਾਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਜਾਵੇ।
ਪਿਛਲੀ ਖ਼ਬਰ ਸ: ਪੁਖਰਾਜ ਸਿੰਘ ਨੇ ਬਤੌਰ ਐਸ. ਡੀ. ਓ. ਪਾਵਰਕਾਮ ਅਹੁਦਾ ਸੰਭਾਲਿਆ ਅਗਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਫਾਰ ਵੂਮੈਨ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।