17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅੰਮ੍ਰਿਤਸਰ ’ਚ ਖੁੱਲ੍ਹਾ ਛਡਿਆ ਬੋਰਵੈੱਲ ਦੇ ਰਿਹਾ ਕਿਸੇ ਗੰਭੀਰ ਹਾਦਸੇ ਨੂੰ ਸੱਦਾ

ਅੰਮ੍ਰਿਤਸਰ, 16 ਨਵੰਬਰ (ਰੇਸ਼ਮ ਸਿੰਘ)-ਸੁਪਰੀਮ ਕੋਰਨ ਵਲੋਂ ਖੁੱਲ੍ਹੇ ਛੱਡੇ ਹੋੲੋੇ ਬੋਰਵੈਲ੍ਹਾ ਅਤੇ ਟਿਊਬਵੈੱਲਾਂ ’ਚ ਬੱਚਿਆ ਦੇ ਡਿਗੱਣ ਕਾਰਨ ਹੋਏ ਘਾਤਕ ਹਾਦਸਿਆ ਨੂੰ ਰੋਕਣ ਲਈ ਰਿੱਟ ਪਟੀਸ਼ਨ ਰਾਹੀਂ ਲਾਜਮੀਂ ਸੁਰਖਿਆ ਤੇ ਰੋਕਥਾਮ ਦੇ ਉਪਾਅ ਨਿਰਧਾਰਿਤ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਅੰਮ੍ਰਿਤਸਰ ’ਚ ਇਕ ਬੋੱਰ ਵੈੱਲ ਖੁੱਲਾ ਛਡਿਆ ਹੋਇਆ ਹੈ ਜਿਸ ਕਾਰਨ ਕੋਈ ਗੰਭੀਰ ਹਾਦਸਾ ਵਾਪਰ ਸਕਦਾ ਹੈ। ਦੂਜੇ ਪਾਸੇ ਇਹ ਮਾਮਲਾ ਡੀ.

ਗੋਲਡਨ ਐਵੇਨਿਊ ਵਿਖੇ ਖੁੱਲ੍ਹਾ ਛੱਡਿਆ ਗਿਆ ਬੋਰਵੈੱਲ ਦਿਖਾਉਂਦੇ ਹੋਏ ਐਡਵੋਕੇਟ ਨਰੇਸ਼ ਗਿੱਲ ਤੇ ਅਸ਼ਵਨੀ ਕੁਮਾਰ ਨਾਮੇ ਸ਼ਾਹ। ਤਸਵੀਰ: ਨਿਰਮਲ ਸਟੂਡੀਓ 17-11-2026
ਅੰਮ੍ਰਿਤਸਰ, 16 ਨਵੰਬਰ (ਰੇਸ਼ਮ ਸਿੰਘ)-ਸੁਪਰੀਮ ਕੋਰਨ ਵਲੋਂ ਖੁੱਲ੍ਹੇ ਛੱਡੇ ਹੋੲੋੇ ਬੋਰਵੈਲ੍ਹਾ ਅਤੇ ਟਿਊਬਵੈੱਲਾਂ ’ਚ ਬੱਚਿਆ ਦੇ ਡਿਗੱਣ ਕਾਰਨ ਹੋਏ ਘਾਤਕ ਹਾਦਸਿਆ ਨੂੰ ਰੋਕਣ ਲਈ ਰਿੱਟ ਪਟੀਸ਼ਨ ਰਾਹੀਂ ਲਾਜਮੀਂ ਸੁਰਖਿਆ ਤੇ ਰੋਕਥਾਮ ਦੇ ਉਪਾਅ ਨਿਰਧਾਰਿਤ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਅੰਮ੍ਰਿਤਸਰ ’ਚ ਇਕ ਬੋੱਰ ਵੈੱਲ ਖੁੱਲਾ ਛਡਿਆ ਹੋਇਆ ਹੈ ਜਿਸ ਕਾਰਨ ਕੋਈ ਗੰਭੀਰ ਹਾਦਸਾ ਵਾਪਰ ਸਕਦਾ ਹੈ। ਦੂਜੇ ਪਾਸੇ ਇਹ ਮਾਮਲਾ ਡੀ.ਸੀ. ਸ੍ਰੀ ਦਲਵਿੰਦਰਜੀਤ ਸਿੰਘ ਦੇ ਧਿਆਨ ’ਚ ਆਉਣ ’ਤੇ ਉਨ੍ਹਾਂ ਤੁਰੰਤ ਨੋਟਿਸ ਲੈਂਦਿਆ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਂਰ ਪਾਸੋਂ ਜਵਾਬ ਮੰਗਿਆ ਜਾ ਰਿਹਾ ਹੈ। ਵਕੀਲ ਸ੍ਰੀ ਨਰੇਸ਼ ਗਿੱਲ ਤੇ ਸਮਾਜ ਸੇਵਕ ਅਸ਼ਵਨੀ ਨਾਮੇ ਸ਼ਾਹ ਵਲੋਂ ਦਸਿਆ ਕਿ ਇਥੇ ਗੋਲਡਨ ਐਵੇਨਿਊ ਵਿਚ ਇਕ ਖ਼ਤਰਨਾਕ ਖੁੱਲ੍ਹਾ ਬੋਰਵੈੱਲ ਕਿਸੇ ਆਫ਼ਤ ਦੀ ਘੜੀ ਨੂੰ ਮੁੜ ਸੱਦਾ ਦੇ ਰਿਹਾ ਜਿਸ ’ਚ ਪਹਿਲਾਂ ਹੀ ਦੇਸ਼ ਭਰ ’ਚ ਮਾਸੂਮ ਬੱਚਿਆਂ ਦੀਆਂ ਜਾਨਾ ਜਾ ਚੁੱਕੀਆਂ ਹਨ। ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਤੇ ਅਤੇ ਨਗਰ ਨਿਗਮ ਦੇ ਕੰਮਕਾਜ ‘ਤੇ ਸਵਾਲ ਉਠਾਉਂਦੇ ਉਠਾਉਂਦਿਆਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਾਂ ਕਰਨ ’ਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ। ਵਾਟਰ ਵਰਕਸ ਸਕੀਮ ਤਹਿਤ ਇਥੇ ਗੋਲਡਨ ਐਵੇਨਿਊ ਦੇ ਖੇਤਰ ਵਿਕਾਸ ਯੋਜਨਾ ਦਾ ਬੋਰਵੈੱਲ ਖੁੱਲਾ ਛੱਡਣ ’ਤੇ ਭਗਵਾਨ ਵਾਲਮੀਕਿ ਤੀਰਥ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਐਡਵੋਕੇਟ ਨਰੇਸ਼ ਗਿੱਲ ਅਤੇ ਸੋਨਾ ਕਾਰੋਬਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਮੇ ਸ਼ਾਹ ਸਮੇਤ ਕਈ ਸਥਾਨਕ ਨਿਵਾਸੀਆਂ ਨੇ ਇਸ ਗੰਭੀਰ ਸਥਿਤੀ ’ਤੇ ਡੂੰਘੀ ਚਿੰਤਾ ਅਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਰਿਹਾਇਸ਼ੀ ਖੇਤਰ ਦੇ ਇਲਾਕੇ ਵਿਚ ਛੋਟੇ ਬੱਚਿਆਂ ਦੀ ਮੌਜੂਦਗੀ ਆਮ ਹੁੰਦੀ ਹੈ ਅਤੇ ਖ਼ਾਸ ਕਰਕੇ ਜਦੋਂ ਉਹ ਇਥੇ ਖੇਡ ਰਹੇ ਹੁੰਦੇ ਹਨ, ਖ਼ਤਰਾ ਹੋਰ ਵੀ ਵਧ ਜਾਂਦਾ ਹੈ। ਪ੍ਰਸ਼ਾਸਨ ਵਲੋਂ ਥੋੜ੍ਹੀ ਜਿਹੀ ਲਾਪਰਵਾਹੀ ਵੀ ਇਕ ਮਾਸੂਮ ਬੱਚੇ ਦੀ ਜਾਨ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਜ਼ਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦਾ ਮੁੱਖ ਉਦੇਸ਼ ਛੋਟੇ ਬੱਚਿਆਂ ਨੂੰ ਖੁੱਲ੍ਹੇ ਬੋਰਵੈੱਲਾਂ ਅਤੇ ਟਿਊਬਵੈੱਲਾਂ ਵਿਚ ਡਿੱਗਣ ਤੋਂ ਬਚਾਉਣਾ ਅਤੇ ਅਜਿਹੀਆਂ ਮੌਤਾਂ ਨੂੰ ਰੋਕਣਾ ਹੈ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਮੀਨ ਮਾਲਕ ਨੂੰ ਬੋਰਵੈੱਲ ਜਾਂ ਟਿਊਬਵੈੱਲ ਦੀ ਖੁਦਾਈ ਸ਼ੁਰੂ ਕਰਨ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ, ਸਥਾਨਕ ਅਥਾਰਟੀ, ਭੂਮੀਗਤ ਜਲ ਵਿਭਾਗ, ਜਨ ਸਿਹਤ ਵਿਭਾਗ, ਜਾਂ ਨਗਰ ਨਿਗਮ ਨੂੰ ਲਿਖਤੀ ਨੋਟਿਸ ਦੇਣਾ ਲਾਜਮੀਂ ਹੈ ਅਤੇ ਇਸ ਤੋਂ ਇਲਾਵਾ, ਸਾਰੀਆਂ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਡ੍ਰਿਲਿੰਗ ਏਜੰਸੀਆਂ ਨੂੰ ਸਬੰਧਤ ਅਥਾਰਟੀ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ। ਖੁਦਾਈ ਦੌਰਾਨ, ਬੋਰਵੈੱਲ ਦੇ ਆਲੇ-ਦੁਆਲੇ ਇੱਕ ਤਾਰ ਜਾਂ ਹੋਰ ਢੁਕਵੀਂ ਸੁਰੱਖਿਆ ਰੁਕਾਵਟ ਲਗਾਈ ਜਾਣੀ ਚਾਹੀਦੀ ਹੈ। ਬੋਰਵੈੱਲ ਦੇ ਮੂੰਹ ਨੂੰ ਇੱਕ ਵੈਲਡਡ ਸਟੀਲ ਪਲੇਟ ਜਾਂ ਬੋਲਟ ਅਤੇ ਗਿਰੀਆਂ ਨਾਲ ਸੁਰੱਖਿਅਤ ਢੰਗ ਨਾਲ ਸੁਰੱਖਿਅਤ ਢੱਕਣ ਨਾਲ ਬੰਦ ਕੀਤਾ ਜਾਣਾ ਚਾਹੀਦਾ ਹੈ। ਮੋਟਰ ਜਾਂ ਪੰਪ ਦੀ ਮੁਰੰਮਤ ਦੌਰਾਨ ਵੀ ਟਿਊਬਵੈੱਲ ਖੁੱਲ੍ਹੇ ਨਹੀਂ ਛੱਡੇ ਜਾ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੋਰਵੈੱਲ ਵਰਤੋਂ ਯੋਗ ਨਹੀਂ ਜਾਂ ਛੱਡ ਦਿੱਤਾ ਜਾਂਦਾ ਹੈ, ਤਾਂ ਇਸਨੂੰ ਮਿੱਟੀ, ਰੇਤ, ਬੱਜਰੀ, ਪੱਥਰ, ਜਾਂ ਡ੍ਰਿਲਿੰਗ ਮਲਬੇ ਨਾਲ ਪੂਰੀ ਤਰ੍ਹਾਂ ਭਰਨਾ ਚਾਹੀਦਾ ਹੈ ਜੋ ਹੇਠਾਂ ਤੋਂ ਜ਼ਮੀਨੀ ਪੱਧਰ ਤੱਕ ਹੁੰਦਾ ਹੈ। ਖੁਦਾਈ ਦੌਰਾਨ ਬਣੇ ਮਿੱਟੀ ਦੇ ਟੋਇਆਂ ਅਤੇ ਨਾਲੀਆਂ ਨੂੰ ਤੁਰੰਤ ਪੱਧਰ ਕਰਨਾ ਵੀ ਸੁਰੱਖਿਆ ਉਪਾਵਾਂ ਦਾ ਹਿੱਸਾ ਹੈ। ਦੂਜੇ ਪਾਸੇ ਇਸ ਸਬੰਧੀ ਪੁੱਛੇ ਜਾਣ ’ਤੇ ਡੀ.ਸੀ. ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਅਤੇ ਇਸ ਲਈ ਨਿਗਮ ਕਮਿਸ਼ਨਰ ਪਾਸੋਂ ਜਵਾਬ ਮੰਗਿਆ ਗਿਆ ਹੈ।
ਪਿਛਲੀ ਖ਼ਬਰ ਬਟਾਲਾ ’ਚ 19 ਨਵੰਬਰ ਨੂੰ ਆਰੰਭ ਹੋਵੇਗੀ ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਈ ਜਾ ਰਹੀ ਤਿੰਨ ਦਿਨਾ ‘69ਵੀਂ ਵਿਸ਼ਵ ਸਿੱਖ ਵਿੱਦਿ... ਅਗਲੀ ਖ਼ਬਰ ਬਸੰਤ ਐਵੇਨਿਊ ’ਚ ਔਰਤ ਨਾਲ ਗੰਨ ਪੁਆਇੰਟ ’ਤੇ ਹੋਈ ਲੁੱਟ ਖੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।