16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅਮਨਦੀਪ ਹਸਪਤਾਲ ਸਮੂਹ ਅਤੇ ਹਸਪਤਾਲ ਫਾਰ ਸਪੈਸ਼ਲ ਸਰਜਰੀ ਨਿਊਯਾਰਕ ਦਰਮਿਆਨ ‘ਆਰਥੋਪੈਡਿਕ ਨਵੀਨਤਾ ਦਾ ਭਵਿੱਖ’ ਵਿਸ਼ੇ ’ਤੇ ਕੀਤੀ ਵਿਚਾਰ ਚਰਚਾ

ਅੰਮ੍ਰਿਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)-ਅਮਨਦੀਪ ਹਸਪਤਾਲ ਸਮੂਹ ਦੇ ਡਾਇਰੈਕਟਰ ਅਤੇ ਜੋੜ ਬਦਲਣ ਦੀ ਸਰਜਰੀ ਦੇ ਖੇਤਰ ਵਿਚ ਆਪਣੇ ਯੋਗਦਾਨ ਅਤੇ ਆਧੁਨਿਕ ਸਰਜਰੀ ਤਕਨੀਕਾਂ ਨੂੰ ਅਪਣਾਉਣ ਲਈ ਜਾਣੇ ਜਾਂਦੇ ਡਾ. ਅਵਤਾਰ ਸਿੰਘ ਅਤੇ ਨਿਊਯਾਰਕ ਦੇ ਹਸਪਤਾਲ ਫਾਰ ਸਪੈਸ਼ਲ ਸਰਜਰੀ ਦੇ ਡਿਵਾਈਸ ਡਿਵੈਲਪਮੈਂਟ ਡਾਇਰੈਕਟਰ ਜ਼ੋਸਫ਼ ਲਿਪਮੈਨ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰਥੋਪੀਡਿਕ ਖੇਤਰ ਵਿਚ ਨਵੀਆਂ ਤਕਨੀਕਾਂ ਦੀ ਬਦਲਾਅ ਲਿਆਉਣ ਵਾਲੀ ਭੂਮਿਕਾ ਅਤੇ ਵਿਸ਼ਵ ਪੱਧਰ ’ਤੇ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਅਮਨਦੀਪ ਹਸਪਤਾਲ ਸਮੂਹ ਦੇ ਡਾ: ਅਵਤਾਰ ਸਿੰਘ, ਨਿਊਯਾਰਕ ਦੇ ਹਸਪਤਾਲ ਫਾਰ ਸਪੈਸ਼ਲ ਸਰਜਰੀ ਦੇ ਡਿਵਾਈਸ ਡਿਵੈਲਪਮੈਂਟ ਡਾਇਰੈਕਟਰ ਜ਼ੋਸਫ਼ ਲਿਪਮੈਨ ਨੂੰ ਸਨਮਾਨਤ ਕਰਦੇ ਹੋਏ। ਤਸਵੀਰ : ਹਰਜੀਤ ਸਿੰਘ 17-11-2026
ਅੰਮ੍ਰਿਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)-ਅਮਨਦੀਪ ਹਸਪਤਾਲ ਸਮੂਹ ਦੇ ਡਾਇਰੈਕਟਰ ਅਤੇ ਜੋੜ ਬਦਲਣ ਦੀ ਸਰਜਰੀ ਦੇ ਖੇਤਰ ਵਿਚ ਆਪਣੇ ਯੋਗਦਾਨ ਅਤੇ ਆਧੁਨਿਕ ਸਰਜਰੀ ਤਕਨੀਕਾਂ ਨੂੰ ਅਪਣਾਉਣ ਲਈ ਜਾਣੇ ਜਾਂਦੇ ਡਾ. ਅਵਤਾਰ ਸਿੰਘ ਅਤੇ ਨਿਊਯਾਰਕ ਦੇ ਹਸਪਤਾਲ ਫਾਰ ਸਪੈਸ਼ਲ ਸਰਜਰੀ ਦੇ ਡਿਵਾਈਸ ਡਿਵੈਲਪਮੈਂਟ ਡਾਇਰੈਕਟਰ ਜ਼ੋਸਫ਼ ਲਿਪਮੈਨ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰਥੋਪੀਡਿਕ ਖੇਤਰ ਵਿਚ ਨਵੀਆਂ ਤਕਨੀਕਾਂ ਦੀ ਬਦਲਾਅ ਲਿਆਉਣ ਵਾਲੀ ਭੂਮਿਕਾ ਅਤੇ ਵਿਸ਼ਵ ਪੱਧਰ ’ਤੇ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਅੰਮ੍ਰਿਤਸਰ ਵਿਚ ਆਰਥੋਪੀਡਿਕ ਇਲਾਜ ਦੇ ਭਵਿੱਖ ਅਤੇ ਨਵੀਆਂ ਕਾਢਾਂ ਬਾਰੇ ਅਹਿਮ ਵਿਚਾਰ-ਚਰਚਾ ਉਪ੍ਰੰਤ ਮੈਡੀਕਲ ਖੇਤਰ ਦੀਆਂ ਦੋਹਾਂ ਵਿਸ਼ਵ ਪੱਧਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਰੋਬੋਟਿਕਸ, ਆਰਟੀਫੀਸ਼ੀਅਲ ਇੰਟੈਲੀਜੈਂਸ, ਉੱਨਤ ਇੰਪਲਾਂਟ ਡਿਜ਼ਾਈਨ ਅਤੇ 3ਡੀ ਪ੍ਰਿੰਟਿੰਗ ਕਾਰਨ ਆਰਥੋਪੀਡਿਕ ਸਿਹਤ ਸੇਵਾਵਾਂ ਵਿਚ ਵੱਡੇ ਬਦਲਾਅ ਆ ਰਹੇ ਹਨ। ਡਾ: ਅਵਤਾਰ ਸਿੰਘ ਨੇ ਦੱਸਿਆ ਕਿ ਹਸਪਤਾਲ ਫਾਰ ਸਪੈਸ਼ਲ ਸਰਜਰੀ ਨਿਊਯਾਰਕ ਦੀ ਸਥਾਪਨਾ 1863 ਵਿਚ ਹੋਈ ਸੀ। ਇਹ ਹੱਡੀਆਂ, ਜੋੜਾਂ ਅਤੇ ਮਾਸਪੇਸ਼ੀਆਂ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਲਈ ਸਮਰਪਿਤ ਵਿਸ਼ਵ ਪੱਧਰ ਦਾ ਪ੍ਰਸਿੱਧ ਇਲਾਜ ਕੇਂਦਰ ਤੇ ਨਿਊਜ਼ਵੀਕ ਦੀ ਵਰਲਡਜ਼ ਬੈਸਟ ਸਪੈਸ਼ਲਾਈਜ਼ਡ ਹਸਪਤਾਲਜ਼ 2027 ਦੀ ਦਰਜਾਬੰਦੀ ਵਿਚ ਆਰਥੋਪੀਡਿਕ ਇਲਾਜ ਦੇ ਖੇਤਰ ਵਿਚ ਦੁਨੀਆ ਦਾ ਨੰਬਰ ਇਕ ਹਸਪਤਾਲ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਾਇਰੈਕਟਰ ਜੋਸਫ਼ ਲਿਪਮੈਨ ਨੂੰ ਮੈਡੀਕਲ ਖੋਜ ਅਤੇ ਇਲਾਜ ਵਿਚ ਵਰਤੇ ਜਾਣ ਵਾਲੇ ਉਪਕਰਨਾਂ ਦੇ ਵਿਕਾਸ ਦੇ ਖੇਤਰ ਵਿਚ 36 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਡਾ: ਲਿਪਮੈਨ ਨੇ ਕਮਰ, ਗੋਡੇ, ਕੂਹਣੀ, ਗੁੱਟ ਅਤੇ ਰੀੜ੍ਹ ਦੀ ਹੱਡੀ ਲਈ ਆਰਥੋਪੀਡਿਕ ਇੰਪਲਾਂਟ ਵਿਕਸਿਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ, ਜਿਨ੍ਹਾਂ ਦੀ ਵਰਤੋਂ ਦੁਨੀਆ ਭਰ ਵਿਚ ਕੀਤੀ ਜਾ ਰਹੀ ਹੈ। ਡਾ: ਅਵਤਾਰ ਨੇ ਕਿਹਾ ਕਿ ਉਨ੍ਹਾਂ ਦਾ ਅੰਮ੍ਰਿਤਸਰ ਦੌਰਾ ਭਾਰਤ ਵਿਚ ਆਰਥੋਪੀਡਿਕ ਇਲਾਜ ਦੇ ਖੇਤਰ ਵਿਚ ਹੋ ਰਹੀ ਤੇਜ਼ ਤਕਨੀਕੀ ਤਰੱਕੀ ਦੇ ਪੱਖੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਰੋਬੋਟਿਕਸ, ਆਰਟੀਫੀਸ਼ੀਅਲ ਇੰਟੈਲੀਜੈਂਸ, 3ਡੀ ਪ੍ਰਿੰਟਿੰਗ ਅਤੇ ਇੰਪਲਾਂਟ ਡਿਜ਼ਾਈਨ ਵਿਚ ਹੋ ਰਹੀ ਤਰੱਕੀ ਨੇ ਜੋੜ੍ਹ ਬਦਲਣ ਦੀ ਸਰਜਰੀ ਦੀ ਯੋਜਨਾ ਬਣਾਉਣ ਅਤੇ ਇਸ ਨੂੰ ਅੰਜਾਮ ਦੇਣ ਦੇ ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਆਪਣੇ ਭਾਰਤ ਤੇ ਖਾਸਕਰ ਅੰਮ੍ਰਿਤਸਰ ਦੌਰੇ ਬਾਰੇ ਡਾਇਰੈਕਟਰ ਲਿਪਮੈਨ ਨੇ ਕਿਹਾ ਕਿ ਮੇਰੇ ਲਈ ਭਾਰਤ ਆਉਣਾ ਅਤੇ ਇੱਥੇ ਆਰਥੋਪੀਡਿਕ ਖੇਤਰ ਵਿਚ ਹੋ ਰਹੀ ਸ਼ਾਨਦਾਰ ਤਰੱਕੀ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਇਕ ਬਹੁਤ ਵਧੀਆ ਮੌਕਾ ਹੈ ਤੇ ਮੈਂ ਸੱਚਮੁੱਚ ਪ੍ਰਭਾਵਿਤ ਹੋਇਆ ਹਾਂ। ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਨਾਲ ਹਸਪਤਾਲ ਫਾਰ ਸਪੈਸ਼ਲ ਸਰਜਰੀ ਅਤੇ ਅਮਨਦੀਪ ਹਸਪਤਾਲ ਸਮੂਹ ਵਿਚਕਾਰ ਭਵਿੱਖ ਵਿਚ ਲਗਾਤਾਰ ਪੇਸ਼ੇਵਰ ਸਹਿਯੋਗ ਦੀਆਂ ਸੰਭਾਵਨਾਵਾਂ ਵੀ ਖੁੱਲ੍ਹੀਆਂ ਹਨ ਤੇ ਦੋਵਾਂ ਧਿਰਾਂ ਨੇ ਆਪਸੀ ਦਿਲਚਸਪੀ ਵਾਲੇ ਖੇਤਰਾਂ ਅਤੇ ਸੰਭਾਵੀ ਸਹਿਯੋਗ ਬਾਰੇ ਵਿਚਾਰ ਕਰਨ ਵਿਚ ਦਿਲਚਸਪੀ ਦਿਖਾਈ ਹੈ। ਇਸ ਮੌਕੇ ਡਾ: ਅਵਤਾਰ ਸਿੰਘ ਵਲੋਂ ਡਾ: ਜੋਸਫ਼ ਲਿਪਮੈਨ ਨੂੰ ਸਨਮਾਨਿਤ ਵੀ ਕੀਤਾ ਗਿਆ।
ਪਿਛਲੀ ਖ਼ਬਰ ਗਰਭ ਅਵਸਥਾ ’ਚ ਸਹੀ ਖੁਰਾਕ ਬੱਚੇ ਦੇ ਬਿਹਤਰ ਭਵਿੱਖ ਲਈ ਜ਼ਰੂਰੀ : ਡਾ: ਪ੍ਰਿਆ ਈ. ਐੱਮ. ਸੀ. ਅਗਲੀ ਖ਼ਬਰ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਮੌਕੇ ਅਣਗੌਲੇ ਵਿਰਾਸਤੀ ਸਮਾਰਕਾਂ ਦੀ ਸਾਂਭ-ਸੰਭਾਲ ਲਈ ਕੀਤੇ ਜਾਣ ਉਪਰਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।