ਕਾਰੋਬਾਰੀ ਨੂੰ ਮਿਲੀ 5 ਲੱਖ ਦੀ ਫ਼ਿਰੌਤੀ ਲਈ ਜਾਨੋਂ ਮਾਰਨ ਦੀ ਧਮਕੀ
ਅੰਮ੍ਰਿਤਸਰ, 17 ਨੰਵਬਰ (ਰੇਸ਼ਮ ਸਿੰਘ)-ਇਕ ਕਾਰੋਬਾਰੀ ਨੂੰ 5 ਲੱਖ ਦੀ ਫ਼ਿਰੌਤੀ ਲਈ ਜਾਨੋ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਰਾਮ ਬਾਗ਼ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰਵੀਨ ਕੁਮਾਰ ਵਾਸੀ ਨਿਊ ਤਹਿਸੀਲ ਪੁਰਾ ਨੇ ਦਸਿਆਕਿ ਉਸ ਦੇ ਮੋਬਾਈਲ ਫੋਨ ’ਤੇ ਇਕ ਟੈਕਸਟ ਸੰਦੇਸ਼ ਮਿਲਿਆ ਜਿਸ ’ਚ ਧਮਕੀਂ ਦੇਣ ਵਾਲੇ ਨੇ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਤੇ ਜਾਨੋ ਮਾਰਨ ਦੀ ਧਮਕੀਂ ਦਿੱਤੀ।
ਅਜੀਤ ਡੈਸਕ
18-11-2026