18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਾਕਿ ਈ. ਟੀ. ਪੀ. ਬੀ. ਚੇਅਰਮੈਨ ਨੇ ਨਵੇਂ ਚੁਣੇ ਹਿੰਦੂ ਸਿੱਖ ਤੇ ਹੋਰ ਮੈਂਬਰਾਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ.

ਅਜੀਤ ਡੈਸਕ 19-11-2026
ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦਾ 359ਵਾਂ ਦੋ-ਰੋਜ਼ਾ ਇਜਲਾਸ ਚੇਅਰਮੈਨ ਬੋਰਡ ਕਮਰ-ਉਲ-ਜ਼ਮਾਨ ਦੀ ਪ੍ਰਧਾਨਗੀ ਹੇਠ ਹੋਇਆ। ਮੀਟਿੰਗ ਦੇ ਪਹਿਲੇ ਦਿਨ ਬੋਰਡ ਦੇ ਨਵੇਂ ਚੁਣੇ ਗਏ ਮੈਂਬਰਾਂ ਅਤੇ ਸੰਘੀ ਤੇ ਸੂਬਾਈ ਸਰਕਾਰਾਂ ਦੇ ਸੰਬੰਧਿਤ ਵਿਭਾਗਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਰਡ ਦੇ ਸਕੱਤਰ ਨਾਸਿਰ ਮੁਸ਼ਤਾਕ ਨੇ ਵਿਸਥਾਰਪੂਰਵਕ ਬ੍ਰੀਫਿੰਗ ਦਿੱਤੀ। ਇਜਲਾਸ ’ਚ ਬੋਰਡ ਮੈਂਬਰਾਂ ਸਾਬਕਾ ਐੱਮ. ਪੀ. ਏ. ਇਖ਼ਤਿਆਰ ਵਲੀ ਖ਼ਾਨ, ਐਡਵੋਕੇਟ ਅਲੀ ਰਜ਼ਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸਕੱਤਰ ਸਤਵੰਤ ਕੌਰ, ਡਾ: ਮਿਮਪਾਲ ਸਿੰਘ, ਸਾਬਕਾ ਪ੍ਰਧਾਨ ਤਾਰਾ ਸਿੰਘ, ਸੁਰਜੀਤ ਸਿੰਘ ਕੰਵਲ, ਇੰਦਰਜੀਤ ਸਿੰਘ ਅਰੋੜਾ, ਮਨਮੀਤ ਕੌਰ ਉਰਫ਼ ਮਿਸ਼ਾਲ ਜਾਵੇਦ, ਡਾ: ਸਵੇਰਾ ਪ੍ਰਕਾਸ਼, ਅਜੈ ਕੁਮਾਰ, ਲੀਲਾ ਕਲਪਨਾ, ਕ੍ਰਿਸ਼ਨ ਸ਼ਰਮਾ, ਇਜ਼ਹਾਰ-ਉਲ-ਹਸਨ, ਬ੍ਰਿਗੇਡੀਅਰ (ਸੇਵਾਮੁਕਤ) ਖ਼ਾਲਿਦ ਸਿੱਦੀਕ, ਮੀਸਾਕ ਆਰਿਫ਼ ਅਤੇ ਹੋਰ ਸਰਕਾਰੀ ਨੁਮਾਇੰਦਿਆਂ ਨੇ ਹਿੱਸਾ ਲਿਆ। ਚੇਅਰਮੈਨ ਕਮਰ-ਉਲ-ਜ਼ਮਾਨ ਨੇ ਸਾਰੇ ਨਵੇਂ ਮੈਂਬਰਾਂ ਨੂੰ ਬੋਰਡ ਦੀਆਂ ਮੁੱਖ ਜ਼ਿੰਮੇਵਾਰੀਆਂ ’ਚ ਟਰੱਸਟ ਦੀਆਂ ਜਾਇਦਾਦਾਂ ਦੀ ਸੁਰੱਖਿਆ ਤੇ ਪ੍ਰਬੰਧਨ, ਧਾਰਮਿਕ ਘੱਟ-ਗਿਣਤੀਆਂ ਦੇ ਪਵਿੱਤਰ ਅਸਥਾਨਾਂ ਅਤੇ ਇਤਿਹਾਸਕ ਵਿਰਾਸਤ ਦੀ ਸੰਭਾਲ, ਪੂਜਾ ਅਸਥਾਨਾਂ ਦੀ ਦੇਖਭਾਲ ਅਤੇ ਅੰਤਰ-ਧਰਮ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਬਾਰੇ ਜਾਣਕਾਰੀ ਦਿੱਤੀ। ਸਕੱਤਰ ਨਾਸਿਰ ਮੁਸ਼ਤਾਕ ਨੇ ਇਤਿਹਾਸਕ ਘੱਟਗਿਣਤੀ ਧਾਰਮਿਕ ਅਸਥਾਨਾਂ ਦੀ ਬਹਾਲੀ ਤੇ ਨਵੀਨੀਕਰਨ, ਸਿੱਖ ਅਤੇ ਹਿੰਦੂ ਸ਼ਰਧਾਲੂਆਂ ਲਈ ਰਿਹਾਇਸ਼, ਲੰਗਰ, ਡਾਕਟਰੀ ਸਹੂਲਤਾਂ, ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ‘ਵਾਈਟ ਕੋਟ’ ਸਮਾਰੋਹ ਕਰਵਾਇਆ ਅਗਲੀ ਖ਼ਬਰ ਸੇਵਾ ਕੇਂਦਰ ਨੰਗਲੀ ਦੇ ਆਲੇ-ਦੁਆਲੇ ਉੱਗੀ ਘਾਹ-ਬੂਟੀ ਨੇ ਧਾਰਿਆ ਜੰਗਲ ਦਾ ਰੂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।