24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

338 ਵੀਂ ਚਿਨਮਯ ਭਜਨ ਸੰਧਿਆ ਕਰਵਾਈ

ਅੰਮ੍ਰਿਤਸਰ, 23 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਚਿਨਮਯ ਅੰਮ੍ਰਿਤ ਆਸ਼ਰਮ ਅੰਮ੍ਰਿਤਸਰ ਦੇ ਵਿਹੜੇ ’ਚ ਇਕ ਸ਼ਾਨਦਾਰ ਅਤੇ ਰੂਹਾਨੀ ਅਧਿਆਤਮਿਕ ਸ਼ਾਮ ਭਜਨ ਸੰਧਿਆ ‘ਚਿਨਮਯ ਸਵਰਾਂਜਲੀ’ ਕਰਵਾਈ ਗਈ। ਇਸ ਪਵਿੱਤਰ ਸ਼ਾਮ ਦੀ ਮੇਜ਼ਬਾਨੀ ਉਮਾ ਆਹੂਜਾ ਅਤੇ ਪਰਿਵਾਰ ਨੇ ਕੀਤੀ।

ਅਜੀਤ ਡੈਸਕ 24-11-2026
ਅੰਮ੍ਰਿਤਸਰ, 23 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਚਿਨਮਯ ਅੰਮ੍ਰਿਤ ਆਸ਼ਰਮ ਅੰਮ੍ਰਿਤਸਰ ਦੇ ਵਿਹੜੇ ’ਚ ਇਕ ਸ਼ਾਨਦਾਰ ਅਤੇ ਰੂਹਾਨੀ ਅਧਿਆਤਮਿਕ ਸ਼ਾਮ ਭਜਨ ਸੰਧਿਆ ‘ਚਿਨਮਯ ਸਵਰਾਂਜਲੀ’ ਕਰਵਾਈ ਗਈ। ਇਸ ਪਵਿੱਤਰ ਸ਼ਾਮ ਦੀ ਮੇਜ਼ਬਾਨੀ ਉਮਾ ਆਹੂਜਾ ਅਤੇ ਪਰਿਵਾਰ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਮੂਹ ਗਣੇਸ਼ ਵੰਦਨਾ ਨਾਲ ਹੋਈ। ਇਸ ਮੌਕੇ ਸੁਮਨ ਠਾਕੁਰ ਦੁਆਰਾ ਪੇਸ਼ ਕੀਤੇ ਗਏ ਗੁਰੂ ਸ਼ਲੋਕ ਨੇ ਸਾਰੇ ਸਾਧਕਾਂ ਨੂੰ ਗੁਰੂ ਸਿਧਾਂਤ ਦੀ ਮਹੱਤਤਾ ਨਾਲ ਜੋੜਿਆ। ਇਸ ਤੋਂ ਬਾਅਦ ਤਜਿੰਦਰ, ਸੁਮਨ ਠਾਕੁਰ, ਇੰਦੂ ਬਾਲਾ, ਸਿਮਰਨਜੀਤ, ਅਨੁਪਮਾ, ਦੀਪਕ, ਰੋਹਿਤਸ਼ਵ ਬਾਲੀ ਨੇ ਸੁਰੀਲੇ ਭਜਨਾਂ ਰਾਹੀਂ ਵਾਤਾਵਰਨ ਭਗਤੀ ਵਾਲਾ ਬਣਾ ਦਿੱਤਾ। ਚਿਨਮਯਾ ਮਿਸ਼ਨ ਦੇ ਪ੍ਰਧਾਨ ਅਵਿਨਾਸ਼ ਮਹੇਂਦਰੂ ਨੇ ਮਨੁੱਖੀ ਜੀਵਨ ਦੇ ਅਰਥ ‘ਤੇ ਕੀਮਤੀ ਵਿਚਾਰ ਦੇ ਕੇ ਭਜਨ ਸ਼ਾਮ ਦਾ ਸਾਰ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਗੁਰੂਦੇਵ ਦੀ ਆਰਤੀ ਤੇ ਸ਼ਾਂਤੀ ਪਾਠ ਨਾਲ ਹੋਈ।
ਪਿਛਲੀ ਖ਼ਬਰ ਅੰਮ੍ਰਿਤਸਰ ਹਵਾਈ ਅੱਡੇ ’ਤੇ ਓਲਾ ਓਬਰ ਟੈਕਸੀ ਚਾਲਕਾਂ ਦੀਆਂ ਮੁਸ਼ਕਿਲਾਂ ਵਧੀਆਂ ਅਗਲੀ ਖ਼ਬਰ ਪਹਿਲੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।