23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਕੱਤਰ ਸਿੰਘ ਸੰਧੂ ਨੇ ਕੈਨੇਡਾ ਦੀ ਗ੍ਰਹਿ ਮੰਤਰੀ ਰੂਬੀ ਸਹੋਤਾ ਕੋਲ ਵਿਦਿਆਰਥੀਆਂ ਦਾ ਮੁੱਦਾ ਉਠਾਇਆ

ਮੀਆਂਵਿੰਡ, 22 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)-ਐਨ. ਆਰ.

ਅਜੀਤ ਡੈਸਕ 23-08-2026
ਮੀਆਂਵਿੰਡ, 22 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)-ਐਨ. ਆਰ. ਆਈ. ਕਮਿਸ਼ਨ ਦੇ ਡਾਇਰੈਕਟਰ ਸਕੱਤਰ ਸਿੰਘ ਸੰਧੂ ਜੋ ਪਿੰਡ ਮੀਆਂਵਿੰਡ ਦੇ ਵਸਨੀਕ ਸਨ ਤੇ ਹੁਣ ਕੈਨੇਡਾ ਦੇ ਕਾਰੋਬਾਰੀ ਹਨ, ਵਲੋਂ ਐਡਮਿੰਟਨ ਵਿਖੇ ਗਏ ਵਿਦਿਆਰਥੀ ਜਿਨ੍ਹਾਂ ਨੂੰ ਵਰਕ ਕੈਨੇਡਾ ਸਰਕਾਰ ਵਲੋਂ ਵਰਕ ਪਰਮਿਟ ਨਹੀਂ ਦਿੱਤਾ ਜਾ ਰਿਹਾ ਤੇ ਉਹ ਲੰਮੇ ਸਮੇਂ ਤੋਂ ਧਰਨੇ ’ਤੇ ਬੈਠੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਮੁੱਦਾ ਕੇਨੈਡਾ ਦੇ ਗ੍ਰਹਿ ਮੰਤਰੀ ਰੂਬੀ ਸਹੋਤਾ ਕੋਲ ਉਠਾਇਆ ਤੇ ਉਨ੍ਹਾਂ ਨੂੰ ਵਰਕ ਪਰਮਿਟ ਜਾਰੀ ਕਰਨ ਦੀ ਬੇਨਤੀ ਕੀਤੀ। ਇਸ ਸੰਬੰਧੀ ਫੋਨ ’ਤੇ ਗੱਲਬਾਤ ਕਰਦਿਆਂ ਸਕੱਤਰ ਸਿੰਘ ਨੇ ਕਿਹਾ ਕਿ ਰੂਬੀ ਸਹੋਤਾ ਐਡਮਿੰਟਨ ਆਏ ਸੀ। ਉਸ ਦਿਨ ਰੂਬੀ ਸਹੋਤਾ, ਫੈਡਰਲ ਦੇ ਸਾਬਕਾ ਮੰਤਰੀ ਅਤੇ ਸਾਬਕਾ ਮੇਅਰ ਐਡਮਿੰਟਨ ਅਮਰਜੀਤ ਸਿੰਘ ਸੋਹੀ ਨਾਲ ਵਿਦਿਆਰਥੀਆਂ ਦੇ ਵਫ਼ਦ ਨਾਲ ਮੁਲਾਕਾਤ ਕਰਵਾਈ ਅਤੇ ਉਨ੍ਹਾਂ ਨੂੰ ਦੱਸਿਆ ਕਿ ਇਹ ਜਿਹੜੇ ਬੱਚੇ ਜਦੋਂ ਪੰਜਾਬ ਤੋਂ ਇੱਥੇ ਪਹੁੰਚੇ ਸਨ ਤਾ ਂ ਉਨ੍ਹਾਂ ਦੀ ਗਲਤੀ ਨਾਲ ਜੋ ਕਿ ਗੌਰਮੈਂਟ ਵਲੋਂ ਇਕ ਕਾਲਮ ਪਾਇਆ ਗਿਆ ਸੀ। ਕਾਲਜਾਂ ਵਾਲਿਆਂ ਨੇ ਆਪਣੀਆਂ ਫੀਸਾਂ ਲੈ ਲਈਆਂ ਤੇ ਇਨ੍ਹਾਂ ਨੂੰ ਦੋ ਸਾਲ ਦੀ ਪੜ੍ਹਾਈ ਕਰਵਾਉਣ ਉਪਰੰਤ ਉਹ ਕਾਲਜ ਬੰਦ ਕਰਕੇ ਦੌੜ ਗਏ, ਜਿਸ ਕਰਕੇ ਹੁਣ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਤੇ ਜੇਕਰ ਕੈਨੇਡਾ ਸਰਕਾਰ ਇਨ੍ਹਾਂ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇ ਦੇਵੇ ਤਾਂ ਬਹੁਤਾ ਵੱਡਾ ਕੈਨੇਡਾ ਨੂੰ ਫਰਕ ਨਹੀਂ ਪੈਣਾ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰੀ ਰੂਬੀ ਸਹੋਤਾ ਵਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਵਿਦਿਆਰਥੀਆਂ ਦੇ ਮਸਲੇ ਨੂੰ ਹੱਲ ਕਰਵਾਉਣਗੇ
ਪਿਛਲੀ ਖ਼ਬਰ ਮਮਤਾ ਨਿਕੇਤਨ ਸਕੂਲ ’ਚ ਲੱਗੀਆਂ ਤੀਆਂ ਦੀਆਂ ਰੌਣਕਾਂ ਅਗਲੀ ਖ਼ਬਰ ਬਰੀਜਾ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।