ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਨੌਸ਼ਹਿਰਾ ਢਾਲਾ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ
ਝਬਾਲ, 27 ਅਗਸਤ (ਸਰਬਜੀਤ ਸਿੰਘ)– ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਦੁਬਾਰਾ ਚਲਾਏ ਜਾ ਰਹੀ ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੌਸ਼ਹਿਰਾ ਢਾਲਾ ਵਿਖੇ ਸਕੂਲ ਦੇ ਮੈਂਬਰ ਇੰਚਾਰਜ ਸਰਦਾਰ ਜਸਪਾਲ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਰੱਖੜੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੇ ਰੱਖੜੀ ਬਣਾਉਣ ਅਤੇ ਰੱਖੜੀ ਥੀਮ ’ਤੇ ਸੁੰਦਰ ਪੋਸਟਰ ਬਣਾਉਣ ਦੀਆਂ ਗਤੀਵਿਧੀਆਂ ’ਚ ਭਾਗ ਲਿਆ ।
ਝਬਾਲ, 27 ਅਗਸਤ (ਸਰਬਜੀਤ ਸਿੰਘ)– ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਦੁਬਾਰਾ ਚਲਾਏ ਜਾ ਰਹੀ ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੌਸ਼ਹਿਰਾ ਢਾਲਾ ਵਿਖੇ ਸਕੂਲ ਦੇ ਮੈਂਬਰ ਇੰਚਾਰਜ ਸਰਦਾਰ ਜਸਪਾਲ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਰੱਖੜੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੇ ਰੱਖੜੀ ਬਣਾਉਣ ਅਤੇ ਰੱਖੜੀ ਥੀਮ ’ਤੇ ਸੁੰਦਰ ਪੋਸਟਰ ਬਣਾਉਣ ਦੀਆਂ ਗਤੀਵਿਧੀਆਂ ’ਚ ਭਾਗ ਲਿਆ । ਵਿਦਿਆਰਥੀਆਂ ਨੇ ਆਪਣੀ ਕਲਪਨਾਸ਼ਕਤੀ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਰੰਗਾਂ ਅਤੇ ਸਜਾਵਟੀ ਸਮੱਗਰੀ ਦੀ ਵਰਤੋਂ ਨਾਲ ਸੁੰਦਰ ਰੱਖੜੀਆਂ ਤਿਆਰ ਕੀਤੀਆਂ । ਇਸ ਦੇ ਨਾਲ ਹੀ ਬੱਚਿਆਂ ਨੇ ਰੱਖੜੀ ਦੇ ਪਵਿੱਤਰ ਰਿਸ਼ਤੇ, ਪਿਆਰ, ਸਨੇਹ ਅਤੇ ਭਾਈਚਾਰੇ ਨੂੰ ਦਰਸਾਉਂਦੇ ਆਕਰਸ਼ਕ ਪੋਸਟਰ ਵੀ ਬਣਾਏ । ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਸਹਿਯੋਗ ਅਤੇ ਭਾਰਤੀ ਤਿਉਹਾਰਾਂ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਕਰਨਾ ਸੀ। ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਇਸ ਦਿਨ ਨੂੰ ਯਾਦਗਾਰ ਬਣਾਇਆ। ਸਕੂਲ ਦੇ ਪ੍ਰਿੰਸੀਪਲ ਦਮਿੰਦਰ ਸ਼ਰਮਾ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।