ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਵਲੋਂ ਚੋਰੀ
ਤਰਨ ਤਾਰਨ, 28 ਅਗਸਤ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਚੋਰਾਂ ਵਲੋਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਕਰਿਆਨੇ ਦਾ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਝਬਾਲ ਵਿਖੇ ਵਿਕਾਸ ਅਰੋੜਾ ਪੁੱਤਰ ਮਹਿੰਦਰ ਸਿੰਘ ਵਾਸੀ ਅੱਡਾ ਝਬਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਦੁਕਾਨ ਬਜਾਜ ਕਰਿਆਨਾ ਸਟੋਰ ਅਟਾਰੀ ਅੱਡਾ ਝਬਾਲ ਵਿਖੇ ਹੈ, ਜਿਸ ਨੇ ਇਕ ਵੱਖਰਾ ਕਰਿਆਨੇ ਦਾ ਸਮਾਨ ਰੱਖਣ ਲਈ ਸਟੋਰ ਬਣਾਇਆ ਹੈ।
ਅਜੀਤ ਡੈਸਕ
29-08-2026