ਬਿਜਲੀ ਦੇ ਲੱਗ ਰਹੇ ਲੰਬੇ-ਲੰਬੇ ਕੱਟਾਂ ਤੋਂ ਪ੍ਰੇਸ਼ਾਨ ਗੋਹਲਵੜ ਦੇ ਕਿਸਾਨਾਂ ਨੇ ਦੇਰ ਰਾਤ ਦਿੱਤਾ ਧਰਨਾ
ਤਰਨ ਤਾਰਨ, 28 ਅਗਸਤ (ਇਕਬਾਲ ਸਿੰਘ ਸੋਢੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਅਧੀਨ ਜ਼ੋਨ ਬਾਬਾ ਦੀਪ ਸਿੰਘ ਜੀ ਦੇ ਪਿੰਡ ਗੋਹਲਵੜ ਤੋਂ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ ਰਾਤ ਜਿਹੜਾ ਲੱਗਾ ਮੋਰਚਾ, ਕਾਫੀ ਲੰਮੇ ਸਮੇਂ ਤੋਂ ਮੰਗ ਸੀ ਕਿ ਗੋਹਲਵੜ ਫੀਡਰ ਦੀਆਂ ਕੇਵਲਾਂ ਸਹੀ ਕੀਤੀਆਂ ਜਾਣ, ਕਿਉਂਕਿ ਕਾਫੀ ਪੁਰਾਣੀ ਹਾਲਤ ਕਰਕੇ ਰਾਤ ਬਿਜਲੀ ਨਹੀਂ ਆਉਂਦੀ, ਹੁਣ ਵੀ ਬਿਜਲੀ ਨੂੰ ਲਗਾਤਾਰ ਪੰਜਵਾਂ ਦਿਨ ਹੋ ਗਿਆ ਰਾਤ ਬਿਜਲੀ ਨਹੀਂ ਆਉਂਦੀ। ਇਸ ਮਸਲੇ ਨੂੰ ਲੈ ਕੇ ਰਾਤ ਧਰਨਾ ਲਾਇਆ ਸੀ ਤੇ ਅੰਮ੍ਰਿਤਸਰ ਤੋਂ ਗੰਗਾਨਗਰ ਰੋਡ ਨੂੰ ਬੰਦ ਕਰਨਾ ਪਿਆ, ਕਿਉਂਕਿ ਪ੍ਰਸ਼ਾਸਨ ਕੋਈ ਗੱਲ ਨਹੀਂ ਸੀ ਸੁਣਦਾ, ਉਸ ਤੋਂ ਬਾਅਦ ਫਿਰ ਰਾਤ ਹੀ ਸਬ ਡਵੀਜ਼ਨ ਗੋਹਲਵੜ ਦੇ ਐੱਸ.
ਕ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਲਗਾਏ ਗਏ ਮੌਕੇ ਵਿਸ਼ਵਾਸ ਦਿਵਾਉਂਦੇ ਹੋਏ ਪੁਲਿਸ ਅਧਿਕਾਰੀ। ਤਸਵੀਰ: ਲਵਲੀ
29-08-2026
ਤਰਨ ਤਾਰਨ, 28 ਅਗਸਤ (ਇਕਬਾਲ ਸਿੰਘ ਸੋਢੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਅਧੀਨ ਜ਼ੋਨ ਬਾਬਾ ਦੀਪ ਸਿੰਘ ਜੀ ਦੇ ਪਿੰਡ ਗੋਹਲਵੜ ਤੋਂ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ ਰਾਤ ਜਿਹੜਾ ਲੱਗਾ ਮੋਰਚਾ, ਕਾਫੀ ਲੰਮੇ ਸਮੇਂ ਤੋਂ ਮੰਗ ਸੀ ਕਿ ਗੋਹਲਵੜ ਫੀਡਰ ਦੀਆਂ ਕੇਵਲਾਂ ਸਹੀ ਕੀਤੀਆਂ ਜਾਣ, ਕਿਉਂਕਿ ਕਾਫੀ ਪੁਰਾਣੀ ਹਾਲਤ ਕਰਕੇ ਰਾਤ ਬਿਜਲੀ ਨਹੀਂ ਆਉਂਦੀ, ਹੁਣ ਵੀ ਬਿਜਲੀ ਨੂੰ ਲਗਾਤਾਰ ਪੰਜਵਾਂ ਦਿਨ ਹੋ ਗਿਆ ਰਾਤ ਬਿਜਲੀ ਨਹੀਂ ਆਉਂਦੀ। ਇਸ ਮਸਲੇ ਨੂੰ ਲੈ ਕੇ ਰਾਤ ਧਰਨਾ ਲਾਇਆ ਸੀ ਤੇ ਅੰਮ੍ਰਿਤਸਰ ਤੋਂ ਗੰਗਾਨਗਰ ਰੋਡ ਨੂੰ ਬੰਦ ਕਰਨਾ ਪਿਆ, ਕਿਉਂਕਿ ਪ੍ਰਸ਼ਾਸਨ ਕੋਈ ਗੱਲ ਨਹੀਂ ਸੀ ਸੁਣਦਾ, ਉਸ ਤੋਂ ਬਾਅਦ ਫਿਰ ਰਾਤ ਹੀ ਸਬ ਡਵੀਜ਼ਨ ਗੋਹਲਵੜ ਦੇ ਐੱਸ. ਡੀ. ਓ. ਤੇ ਜੇ. ਈ. ਸਾਰੇ ਮੁਲਾਜ਼ਮਾਂ ਨਾਲ ਅਤੇ ਸਿਟੀ ਥਾਣੇ ਤੋਂ ਇੰਚਾਰਜ ਪਰਮਜੀਤ ਵਿਰਦੀ ਉਹ ਵੀ ਪਹੁੰਚੇ ਸੀ। ਕਿਸਾਨ ਆਗੂਆਂ ਨੇ ਬਿਜਲੀ ਮੁਲਾਜ਼ਮਾਂ ਤੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਅੱਜ ਤੁਹਾਡੀ ਰਾਤ ਨੂੰ ਬਿਜਲੀ ਚਾਲੂ ਹੋ ਜਾਵੇਗੀ ਤੇ ਕੱਲ੍ਹ ਤੋਂ ਲਗਾਤਾਰ ਬਿਜਲੀ ਚੱਲਿਆ ਕਰੇਗੀ, ਜਿਸ ਦੇ ਵਿਚ ਇਕ ਮਿੰਟ ਦਾ ਕੱਟ ਹੀ ਲੱਗੇਗਾ। ਸਿਟੀ ਥਾਣਾ ਇੰਚਾਰਜ ਪਰਮਜੀਤ ਸਿੰਘ ਵਿਰਦੀ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਧਰਨਾ ਚੁੱਕਿਆ ਗਿਆ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਬੜੀ ਵੱਡੀ ਜਿੱਤ ਹੋਈ। ਇਸ ਮੌਕੇ ਪ੍ਰਧਾਨ ਸਤਵਿੰਦਰ ਸਿੰਘ ਗੋਰਾ ਖਾਰਾ, ਨਵਜੀਤ ਸਿੰਘ ਗੋਹਲਵੜ, ਜ਼ੋਨ ਆਗੂ ਅੰਗਰੇਜ ਸਿੰਘ ਦਬੁਰਜੀ, ਪ੍ਰਧਾਨ ਪਾਲਾ ਸਿੰਘ ਠੱਠੀ, ਪ੍ਰਧਾਨ ਮਲਕੀਤ ਸਿੰਘ ਬਿੱਟੂ ਪੰਡੋਰੀ ਤਖਤ ਮੱਲ, ਆਦਿ ਗੋਹਲਵੜ ਤੋਂ ਕਿਸਾਨ-ਮਜ਼ਦੂਰ ਇਕੱਠੇ ਹੋਏ।