16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੜਕ ਹਾਦਸੇ ’ਚ ਜ਼ਖ਼ਮੀ ਹੋਏ ਕਸਬਾ ਖਾਲੜਾ ਨਿਵਾਸੀ ਦੀ ਮੌਤ

ਖਾਲੜਾ, 14 ਸਤੰਬਰ (ਜੱਜਪਾਲ ਸਿੰਘ ਜੱਜ)-ਕਸਬਾ ਖਾਲੜਾ ਦਾ ਇਕ ਵਿਅਕਤੀ ਜੋ ਕਰੀਬ ਦੋ ਦਿਨ ਪਹਿਲਾਂ ਅਵਾਰਾ ਗਾਂ ਨਾਲ ਹੋਈ ਟੱਕਰ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਸੀ, ਅੱਜ ਉਸ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਹੈ। ਇੱਥੇ ਵਰਨਣਯੋਗ ਹੈ ਕਿ ਦਲਬੀਰ ਸਿੰਘ (62) ਵਾਸੀ ਖਾਲੜਾ ਜੋ ਮੋਟਰਾਂ ਦੇ ਬੋਰ ਕਰਨ ਦਾ ਕੰਮ ਕਰਦਾ ਸੀ, ਸ਼ਨੀਵਾਰ ਨੂੰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਕਸਬਾ ਖਾਲੜਾ ਵੱਲ ਆ ਰਿਹਾ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਗੇਟ ਸਾਹਮਣੇ ਉਸ ਦੀ ਇਕ ਅਵਾਰਾ ਗਾਂ ਨਾਲ ਟੱਕਰ ਹੋ ਗਈ ਸੀ ਅਤੇ ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ।

ਮ੍ਰਿਤਕ ਦਲਬੀਰ ਸਿੰਘ ਦੀ ਫਾਈਲ ਤਸਵੀਰ। 15-09-2026

ਖਾਲੜਾ, 14 ਸਤੰਬਰ (ਜੱਜਪਾਲ ਸਿੰਘ ਜੱਜ)-ਕਸਬਾ ਖਾਲੜਾ ਦਾ ਇਕ ਵਿਅਕਤੀ ਜੋ ਕਰੀਬ ਦੋ ਦਿਨ ਪਹਿਲਾਂ ਅਵਾਰਾ ਗਾਂ ਨਾਲ ਹੋਈ ਟੱਕਰ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਸੀ, ਅੱਜ ਉਸ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਹੈ। ਇੱਥੇ ਵਰਨਣਯੋਗ ਹੈ ਕਿ ਦਲਬੀਰ ਸਿੰਘ (62) ਵਾਸੀ ਖਾਲੜਾ ਜੋ ਮੋਟਰਾਂ ਦੇ ਬੋਰ ਕਰਨ ਦਾ ਕੰਮ ਕਰਦਾ ਸੀ, ਸ਼ਨੀਵਾਰ ਨੂੰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਕਸਬਾ ਖਾਲੜਾ ਵੱਲ ਆ ਰਿਹਾ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਗੇਟ ਸਾਹਮਣੇ ਉਸ ਦੀ ਇਕ ਅਵਾਰਾ ਗਾਂ ਨਾਲ ਟੱਕਰ ਹੋ ਗਈ ਸੀ ਅਤੇ ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਜ਼ਖ਼ਮੀ ਦਲਬੀਰ ਸਿੰਘ ਨੂੰ ਤੁਰੰਤ ਬੀੜ ਸਾਹਿਬ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ (ਅੰਮ੍ਰਿਤਸਰ) ਰੈਫਰ ਕਰ ਦਿੱਤਾ। ਇਲਾਜ ਦੌਰਾਨ ਅੱਜ ਤੜਕੇ ਕਰੀਬ 2 ਵਜੇ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ।

ਪਿਛਲੀ ਖ਼ਬਰ ਪਿੰਡ ਦੋਦੇ ਵਿਖੇ ਚੋਰਾਂ ਵਲੋਂ ਇਕੋ ਰਾਤ ਵਿਚ ਤਿੰਨਾਂ ਘਰਾਂ ਵਿਚੋਂ ਛੇ ਮੋਬਾਈਲ ਅਤੇ 10 ਹਜ਼ਾਰ ਰੁਪਏ ਚੋਰੀ ਅਗਲੀ ਖ਼ਬਰ ਖਾਲੜਾ ਦੇ ਸ਼ਮਸ਼ਾਨਘਾਟ ’ਚੋਂ ਮੱਛੀ ਮੋਟਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।