16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪਿੰਡ ਦੋਦੇ ਵਿਖੇ ਚੋਰਾਂ ਵਲੋਂ ਇਕੋ ਰਾਤ ਵਿਚ ਤਿੰਨਾਂ ਘਰਾਂ ਵਿਚੋਂ ਛੇ ਮੋਬਾਈਲ ਅਤੇ 10 ਹਜ਼ਾਰ ਰੁਪਏ ਚੋਰੀ

ਝਬਾਲ, 14 ਸਤੰਬਰ (ਸੁਖਦੇਵ ਸਿੰਘ)-ਥਾਣਾ ਝਬਾਲ ਅਧੀਨ ਆਉਂਦੇ ਪਿੰਡ ਦੋਦੇ ਵਿਖੇ ਬੀਤੀ ਰਾਤ ਚੋਰ ਇਕੋ ਰਾਤ ਵਿਚ ਤਿੰਨਾਂ ਘਰਾਂ ਵਿਚੋਂ ਛੇ ਮੋਬਾਈਲ ਅਤੇ 10 ਹਜਾ਼ਰ ਰੁਪਏ ਚੋਰੀ ਕਰਕੇ ਲੈ ਗਏ। ਚੋਰੀ ਦੀਆਂ ਵਾਰਦਾਤਾਂ ਨੇ ਪਿੰਡ ਵਿਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ।

ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ। ਤਸਵੀਰ: ਸੁਖਦੇਵ ਸਿੰਘ 15-09-2026
ਝਬਾਲ, 14 ਸਤੰਬਰ (ਸੁਖਦੇਵ ਸਿੰਘ)-ਥਾਣਾ ਝਬਾਲ ਅਧੀਨ ਆਉਂਦੇ ਪਿੰਡ ਦੋਦੇ ਵਿਖੇ ਬੀਤੀ ਰਾਤ ਚੋਰ ਇਕੋ ਰਾਤ ਵਿਚ ਤਿੰਨਾਂ ਘਰਾਂ ਵਿਚੋਂ ਛੇ ਮੋਬਾਈਲ ਅਤੇ 10 ਹਜਾ਼ਰ ਰੁਪਏ ਚੋਰੀ ਕਰਕੇ ਲੈ ਗਏ। ਚੋਰੀ ਦੀਆਂ ਵਾਰਦਾਤਾਂ ਨੇ ਪਿੰਡ ਵਿਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਵਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਦੋਦੇ ਨੇ ਦੱਸਿਆ ਕਿ ਉਹ ਮਾਂ-ਪੁੱਤ ਨਵੇਂ ਬਣ ਰਹੇ ਮਕਾਨ ਦੀ ਛੱਤ ’ਤੇ ਸੁੱਤੇ ਪਏ ਸੀ ਤਾਂ ਰਾਤ ਦੇ ਹਨੇਰੇ ਵਿਚ ਚੋਰ ਆਏ ਤੇ ਸਿਰਹਾਣੇ ’ਤੇ ਪਿਆ ਮੋਬਾਈਲ ਫੋਨ ਤੇ ਪਰਸ, ਜਿਸ ਵਿਚ ਤਕਰੀਬਨ ਪੰਜ ਹਜ਼ਾਰ ਰੁਪਏ ਤੇ ਜ਼ਰੂਰੀ ਕਾਗਜ਼ਾਤ ਸਨ ਅਤੇ ਮਾਤਾ ਦਾ ਮੋਬਾਈਲ ਫੋਨ ਵੀ ਲੈ ਕੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਉਨ੍ਹਾਂ ਦੇ ਘਰ ਦੇ ਨੇੜ੍ਹੇ ਛੱਤ ’ਤੇ ਸੁੱਤੇ ਪਏ ਸੁਖਦੇਵ ਸਿੰਘ ਪੁੱਤਰ ਕੁਲਦੀਪ ਸਿੰਘ ਦਾ ਮੋਬਾਈਲ ਫੋਨ ਤੇ ਪਰਸ, ਜਿਸ ਵਿਚ 4500 ਰੁਪਏ ਤੇ ਜ਼ਰੂਰੀ ਕਾਗਜ਼ਾਤ ਚੋਰ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਬਚਿੱਤਰ ਸਿੰਘ ਪੁੱਤਰ ਜੋਗਾ ਸਿੰਘ ਅਤੇ ਉਸ ਦੇ ਲੜਕੇ ਦਲਜੀਤ ਸਿੰਘ ਦੇ ਮੋਬਾਈਲ ਫੋਨ ਲੈ ਕੇ ਚੋਰ ਫ਼ਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਦਾ ਉਨ੍ਹਾਂ ਨੂੰ ਸਵੇਰ ਵੇਲੇ ਉਠਣ ਤੋਂ ਬਾਅਦ ਪਤਾ ਲੱਗਾ। ਲੋਕਾਂ ਦਾ ਕਹਿਣਾ ਹੈ ਕਿ ਨਸ਼ੇੜੀਆਂ ਵਲੋਂ ਨਸ਼ੇ ਦੀ ਪੂਰਤੀ ਲਈ ਆਏ ਦਿਨ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੀੜਤ ਪਰਿਵਾਰਾਂ ਵਲੋਂ ਇਸ ਸੰਬੰਧੀ ਥਾਣਾ ਝਬਾਲ ਵਿਖੇ ਦਰਖਾ਼ਸਤ ਦੇ ਦਿੱਤੀ ਗਈ ਹੈ।
ਪਿਛਲੀ ਖ਼ਬਰ ਬਿਜਲੀ ਦੇ ਲੰਮੇ ਕੱਟਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਐਸ.ਈ. ਦਫ਼ਤਰ ਰੋਸ ਧਰਨਾ ਅਗਲੀ ਖ਼ਬਰ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਕਸਬਾ ਖਾਲੜਾ ਨਿਵਾਸੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।