18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੇ ਖਿਡਾਰੀ ਖੇਡਾਂ ਵਿਚ ਰਹੇ ਜੇਤੂ

ਤਰਨ ਤਾਰਨ, 17 ਸਤੰਬਰ (ਇਕਬਾਲ ਸਿੰਘ ਸੋਢੀ)-70ਵੀਂਆਂ ਜੋਨ ਪੱਧਰੀ ਅਥਲੈਟਿਕਸ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਹੁਕਮਾਂ ਤੇ ਜ਼ਿਲ੍ਹਾ ਕੋਆਰਡੀਨੇਟਰ ਜੁਗਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਕਰਵਾਏ ਗਏ, ਜਿਸ ਵਿਚ ਜ਼ੋਨ ਤਰਨ ਤਾਰਨ-2 ਦੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸੇ ਲੜੀ ਤਹਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੇ ਖਿਡਾਰੀਆਂ ਨੇ ਭਾਗ ਲੈਂਦੇ ਹੋਏ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ।

ਅਜੀਤ ਡੈਸਕ 18-09-2026
ਤਰਨ ਤਾਰਨ, 17 ਸਤੰਬਰ (ਇਕਬਾਲ ਸਿੰਘ ਸੋਢੀ)-70ਵੀਂਆਂ ਜੋਨ ਪੱਧਰੀ ਅਥਲੈਟਿਕਸ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਹੁਕਮਾਂ ਤੇ ਜ਼ਿਲ੍ਹਾ ਕੋਆਰਡੀਨੇਟਰ ਜੁਗਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਕਰਵਾਏ ਗਏ, ਜਿਸ ਵਿਚ ਜ਼ੋਨ ਤਰਨ ਤਾਰਨ-2 ਦੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸੇ ਲੜੀ ਤਹਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੇ ਖਿਡਾਰੀਆਂ ਨੇ ਭਾਗ ਲੈਂਦੇ ਹੋਏ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ। ਅੰਡਰ-14 ਸਾਲ ਉਮਰ ਵਰਗ ਵਿਚ 600 ਮੀਟਰ ਤੇ 400 ਮੀਟਰ ਦੌੜ ਵਿਚ ਸੰਦੀਪ ਕੌਰ ਨੇ ਸੋਨ ਤਗਮਾ ਹਾਸਿਲ ਕੀਤਾ। 100 ਮੀਟਰ ਤੇ 200 ਮੀਟਰ ਦੌੜ ਵਿਚ ਸ਼ੁਭਦੀਪ ਕੌਰ ਨੇ ਸੋਨ ਤਗਮੇ ਹਾਸਿਲ ਕੀਤੇ । ਅੰਡਰ-17 ਸਾਲ ਵਿਚ ਤਨਵੀਰ ਕੌਰ ਨੇ 100 ਮੀਟਰ ਦੌੜ ਵਿਚ ਸੋਨ ਤਗਮਾ ਹਾਸਿਲ ਕੀਤਾ। ਅੰਡਰ-17 (ਲੜਕੇ) 100 ਮੀਟਰ ਵਿਚ ਯੁਵਰਾਜ ਸਿੰਘ ਨੇ ਕਾਂਸੇ ਤਗਮਾ, ਸ਼ਾਟਪੁੱਟ ਵਿਚ ਅਭੀਜੋਤ ਸਿੰਘ ਨੇ ਕਾਂਸੀ ਤਗਮਾ ਤੇ ਡਿਸਕਸ ਥ੍ਰੋ ਵਿਚ ਅਭੀਜੋਤ ਸਿੰਘ ਨੇ ਸੋਨ ਤਗਮੇ ਹਾਸਿਲ ਕੀਤੇ। ਅੰਡਰ-19 ਸਾਲ ਉਮਰ ਵਰਗ ਵਿਚ ਗੁਰਦਰਸ਼ਨ ਸਿੰਘ ਸੋਨ ਤਗਮਾ, 800 ਮੀਟਰ ਵਿਚ ਗੁਰਦਰਸ਼ਨ ਸਿੰਘ ਸੋਨ ਤਗਮਾ ਅਤੇ ਇਕਬਾਲ ਸਿੰਘ ਨੇ 400 ਮੀਟਰ ਦੌੜ ਵਿਚ ਸੋਨ ਤਗਮਾ ਹਾਸਿਲ ਕੀਤੇ। ਇਨ੍ਹਾਂ ਖਿਡਾਰੀਆਂ ਨੇ ਜਿਥੇ ਸਕੂਲ ਦਾ ਨਾਂਅ ਰੌਸ਼ਨ ਕੀਤਾ, ਉਥੇ ਆਪਣੇ ਮਾਪਿਆਂ ਦਾ ਵੀ ਨਾਂਅ ਰੌਸ਼ਨ ਕੀਤਾ। ਪਿ੍ਸੀਪਲ ਦਵਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਗੇ ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ’ਤੇ ਪਹੁੰਚ ਕੇ ਸਕੂਲ ਦਾ ਨਾਂਅ ਰੌਸ਼ਨ ਕਰਨ ਲਈ ਕਿਹਾ। ਇਸ ਮੌਕੇ ਕੁਲਵਿੰਦਰ ਸਿੰਘ ਡੀ. ਪੀ. ਈ. ਤੇ ਸਮੂਹ ਸਟਾਫ ਮੌਜੂਦ ਸੀ।
ਪਿਛਲੀ ਖ਼ਬਰ ਗੁਰੂ ਅਮਰਦਾਸ ਸ. ਸ. ਸਕੂਲ ਭਲਾਈਪੁਰ ਦੀਆਂ ਤਿੰਨ ਅਧਿਆਪਿਕਾਵਾਂ ਦਾ ‘ਪਰਮ ਭੂਸ਼ਣ ਨੈਸ਼ਨਲ ਐਕਸੀਲੈਂਸ ਐਵਾਰਡ 2026’ ਨਾਲ ਸ... ਅਗਲੀ ਖ਼ਬਰ ਗੁਰਦੁਆਰਾ ਸੰਤ ਨਿਵਾਸ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਜਾਵੇਗਾ - ਬਾਬਾ ਭੋਲਾ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।