18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸ਼ੈਲਰਾਂ ’ਤੇ ਪਈ ਕਣਕ ਤੇ ਚੌਲਾਂ ਵਾਸਤੇ ਗੋਦਾਮਾਂ ’ਚ ਜਗ੍ਹਾ ਨਾ ਹੋਣਾ ਨਵੇਂ ਝੋਨੇ ਦੇ ਸੀਜ਼ਨ ਲਈ ਅੜਿੱਕਾ - ਬਲਵਿੰਦਰ ਸਿੰਘ ਹਰੂਵਾਲ

ਤਰਨ ਤਾਰਨ, 17 ਸਤੰਬਰ (ਹਰਿੰਦਰ ਸਿੰਘ)—ਤਰਨ ਤਾਰਨ ਵਿਖੇ ਨਿਊ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਮੈਂਬਰ ਪੰਜ ਜ਼ਿਲ੍ਹਿਆ ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਦੇ ਸਮੂਹ ਸ਼ੈਲਰ ਮਾਲਕਾਂ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਤਰਨ ਤਾਰਨ ਜ਼ਿਲ੍ਹੇ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ ਚੇਅਰਮੈਨ ਨਿਊ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਤੇ ਮੀਤ ਪ੍ਰਧਾਨ ਨਵੀਨ ਗੁਪਤਾ ਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕੀਤੀ ਗਈ।

ਅਜੀਤ ਡੈਸਕ 18-09-2026
ਤਰਨ ਤਾਰਨ, 17 ਸਤੰਬਰ (ਹਰਿੰਦਰ ਸਿੰਘ)—ਤਰਨ ਤਾਰਨ ਵਿਖੇ ਨਿਊ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਮੈਂਬਰ ਪੰਜ ਜ਼ਿਲ੍ਹਿਆ ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਦੇ ਸਮੂਹ ਸ਼ੈਲਰ ਮਾਲਕਾਂ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਤਰਨ ਤਾਰਨ ਜ਼ਿਲ੍ਹੇ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ ਚੇਅਰਮੈਨ ਨਿਊ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਤੇ ਮੀਤ ਪ੍ਰਧਾਨ ਨਵੀਨ ਗੁਪਤਾ ਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕੀਤੀ ਗਈ। ਮੀਟਿੰਗ ਵਿਚ ਸ੍ਰੀ ਨਾਰੰਗ ਸਰਪ੍ਰਸਤ, ਵਿਨੋਦ ਚੱਡਾ ਸਰਪ੍ਰਸਤ, ਰਜਿੰਦਰ ਸਲਵਾਨ ਪ੍ਰਧਾਨ ਅੰਮ੍ਰਿਤਸਰ, ਸੰਜੀਵ ਆਨੰਦ ਜਨਰਲ ਸਕੱਤਰ, ਅਨਿਲ ਧਵਨ ਮੀਤ ਪ੍ਰਧਾਨ, ਦਲਜੀਤ ਸਿੰਘ ਮੀਤ ਪ੍ਰਧਾਨ, ਸੁਰਜੀਤ ਸਿੰਘ ਕੰਗ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲਗਪਗ ਸਾਰੇ ਸ਼ੈਲਰਾਂ ’ਤੇ ਸਰਕਾਰੀ ਕਣਕ ਦਾ ਸਟਾਕ ਮੌਜੂਦ ਹੈ। ਸਰਕਾਰ ਦੁਆਰਾ ਵਿਸ਼ਵਾਸ ਦਿਵਾਇਆ ਗਿਆ ਕਿ ਕਣਕ ਅਗਸਤ ਤੱਕ ਚੁੱਕ ਲਈ ਜਾਵੇਗੀ, ਪਰ ਕਣਕ ਜਿਉਂ ਦੀ ਤਿਉਂ ਪਈ ਹੈ। ਲੱਕੜ ਦੇ ਕਰੇਟ ਵੀ ਸ਼ੈਲਰਾਂ ਦੇ ਲੱਗੇ ਹੋਏ ਹਨ, ਉਸੇ ਜਗ੍ਹਾ ’ਤੇ ਝੋਨਾ ਸਟੋਰ ਹੁੰਦਾ ਹੈ। ਨਵੇਂ ਸੀਜ਼ਨ ਦਾ ਚੌਲ ਲਗਾਉਣ ਲਈ ਸਰਕਾਰੀ ਗੌਦਾਮਾਂ ਵਿਚ ਜਗ੍ਹਾ ਨਹੀਂ ਹੈ। ਸਾਡੇ ਜ਼ਿਲ੍ਹਿਆਂ ਵਿਚ ਹਾਈਬ੍ਰਿਡ ਝੋਨੇ ਦੀ ਬਿਜਾਈ ਬਹੁਤ ਵੱਡੇ ਪੱਧਰ ’ਤੇ ਹੋਈ ਹੈ, ਜਿਸ ਦਾ ਬਰੋਕਨ 40 ਫ਼ੀਸਦੀ ਹੈ ਅਤੇ ਚਾਵਲ ਵੀ 5 ਤੋਂ 6 ਕਿੱਲੋ ਘੱਟ ਨਿਕਲਦੇ ਹਨ। 10 ਫ਼ੀਸਦੀ ਬਰੋਕਨ ਜੇਕਰ ਸਰਕਾਰ ਨੇ ਲਗਾਉਣੇ ਹਨ ਤਾਂ 15 ਫ਼ੀਸਦੀ ਬਚੇ ਹੋਏ ਬਰੋਕਨ ਦਾ ਨਿਕਾਸ ਤੁਰੰਤ ਕੀਤਾ ਜਾਵੇ। ਇੰਪਰੂਵਡ ਰਾਈਸ ਦੀ ਕਸਟਮ ਮਿੰਲਿੰਗ 50 ਰੁਪਏ ਕੁਇੰਟਲ ਕੀਤੀ ਜਾਵੇ। ਸਾਰੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਨਵੇਂ ਸੀਜਨ ’ਤੇ ਝੋਨਾ ਸਟੋਰ ਕਰਨ ਲਈ ਸ਼ੈਲਰ ਮਾਲਕ ਮੁਸ਼ਕਿਲ ਵਿਚ ਹਨ ਅਤੇ ਆਉਣ ਵਾਲੇ ਹਾਲਾਤਾਂ ਮੁਤਾਬਿਕ ਅਗਲਾ ਫ਼ੈਸਲਾ ਲਿਆ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ, ਕਮਲ ਗੁਪਤਾ, ਕੇਸ਼ਵ ਅਗਰਵਾਲ, ਵੈਸ਼ਨੋ ਦਾਸ ਅਗਰਵਾਲ, ਪਾਰਸ ਜੋਸ਼ੀ, ਅਨਿਲ ਧਵਨ, ਕਪਿਲ ਗਰਗ, ਰਜੇਸ਼ ਜਿੰਦਲ, ਰਤਨ ਗਰਗ, ਅਨਿਲ ਜੈਨ, ਚੰਦਨ ਅਹੂਜਾ, ਗੁਰਜੀਤ ਸਿੰਘ, ਰਕੇਸ਼ ਕੁਮਾਰ, ਰਵੀ ਬਾਂਸਲ, ਸੁਰਿੰਦਰ ਕੁਮਾਰ ਕੱਕੜ, ਵਿਨੋਦ ਗੁਜਰਾਲ, ਸੁਰਜੀਤ ਸਿੰਘ ਕੰਗ, ਪਵਨ ਜੈਨ, ਕੁਲਦੀਪ ਸਿੰਘ, ਬਿੱਟੂ ਅਰੋੜਾ, ਬਲਵਿੰਦਰਜੀਤ ਸਿੰਘ ਸਾਬੀ, ਅਮੋਲਕ ਸਿੰਘ, ਸੁਖਵਿੰਦਰ ਸਿੰਘ, ਹੀਰਾ ਲਾਲ, ਰਵੀਕਰਨ ਸਿੰਘ, ਵਿਕਰਮ ਸਿੰਘ, ਗੁਰਦੀਪ ਸਿੰਘ ਸੈਣੀ, ਜਰਨੈਲ ਸਿੰਘ, ਜੰਗ ਬਹਾਦਰ ਸਿੰਘ, ਸੰਜੀਵ ਕੁਮਾਰ ਅਗਰਵਾਲ, ਮਲਕੀਤ ਸਿੰਘ, ਪ੍ਰੀਤ ਰਾਈਸ ਮਿੱਲ, ਗਣਪਤੀ ਰਾਈਸ ਮਿੱਲ, ਰਾਮੋ ਰਾਈਸ ਮਿੱਲ, ਰਾਮ ਲਾਲ, ਅਰਜੁਨ ਨਾਰੰਗ ਰਾਈਸ ਮਿੱਲ, ਨਾਰੰਗ ਰਾਈਸ ਮਿੱਲ, ਸ੍ਰੀ ਸ਼ਾਮ ਐਗਰੋ, ਬਾਬਾ ਸ੍ਰੀਚੰਦ ਰਾਈਸ ਮਿੱਲ, ਗੁਰੂ ਰਾਮਦਾਸ ਰਾਈਸ ਮਿੱਲ, ਰਾਇਲ ਐਗਰੋ, ਠਾਕੁਰ ਰਾਈਸ ਮਿੱਲ, ਐਸ.ਐਸ. ਰਾਈਸ ਲੈਂਡ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚੋਹਲਾ ਸਾਹਿਬ ਸਰਹਾਲੀ ਰੋਡ ਤੇ ਨਖ਼ਾਸੂ ਨਹਿਰ ਦੇ ਪੁਲ ਸੁਰੱਖਿਆ ਬੁਰਜੀਆਂ ਨਾ ਹੋਣ ਕਰਕੇ ਸੜਕ ਨਾਲ ਲੱਗਾ ਨਹਿਰ ਦਾ ਪਾਣੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ 20 ਨੂੰ ਕੀਤੀ ਜਾ ਰਹੀ ਰੈਲੀ ਬੇਮਿਸਾਲ ਹੋਵੇਗੀ - ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।