18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਜਸਕੰਵਰ ਸਿੰਘ ਜੱਸਾ ਪੱਟੀ ਹੋਣਗੇ ‘ਦੁਸਹਿਰਾ ਮੇਲੇ’ ਦੇ ਮੁੱਖ ਮਹਿਮਾਨ

ਪੱਟੀ, 17 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)- ਦੁਸਹਿਰਾ ਕਮੇਟੀ ਪੱਟੀ ਦੇ ਮੈਂਬਰਾਂ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਪੱਟੀ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਪਹਿਲਵਾਨ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਪੱਟੀ ਵਿਖੇ ਦੁਸਹਿਰਾ ਮੇਲਾ ਮਨਾਉਣ ਸੰਬੰਧੀ ਵਿਚਾਰ-ਵਟਾਂਦਰਾ ਕਰਦਿਆਂ ਮੇਲੇ ਦੀਆਂ ਤਿਆਰੀਆਂ ਦੀ ਰੂਪ-ਰੇਖਾ ਤਿਆਰ ਕੀਤੀ ਗਈ।

ਅਜੀਤ ਡੈਸਕ 18-09-2026
ਪੱਟੀ, 17 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)- ਦੁਸਹਿਰਾ ਕਮੇਟੀ ਪੱਟੀ ਦੇ ਮੈਂਬਰਾਂ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਪੱਟੀ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਪਹਿਲਵਾਨ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਪੱਟੀ ਵਿਖੇ ਦੁਸਹਿਰਾ ਮੇਲਾ ਮਨਾਉਣ ਸੰਬੰਧੀ ਵਿਚਾਰ-ਵਟਾਂਦਰਾ ਕਰਦਿਆਂ ਮੇਲੇ ਦੀਆਂ ਤਿਆਰੀਆਂ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਦੁਸਹਿਰਾ ਕਮੇਟੀ ਪੱਟੀ ਦੇ ਪ੍ਰਧਾਨ ਬੱਲੂ ਮਹਿਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 20 ਅਕਤੂਬਰ ਨੂੰ ਦੁਸਹਿਰਾ ਗਰਾਊਂਡ ਪੱਟੀ ਵਿਖੇ ਦੁਸਹਿਰਾ ਮੇਲਾ ਧੂੰਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੁਸਹਿਰਾ ਮੇਲੇ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਹੈ। ਮੇਲੇ ਤੋਂ ਪਹਿਲਾਂ ਸ਼ਹਿਰ ਦੀਆਂ ਵੱਖ-ਵੱਖ ਰਾਮਲੀਲਾ ਕਲੱਬਾਂ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਵਿਚ ਦੀ ਵਾਲਮੀਕਿ ਰਾਮਲੀਲਾ ਸੰਗੀਤ ਕਲੱਬ, ਦੀ ਯੰਗਮੈਨ ਰਾਮਾ ਕ੍ਰਿਸ਼ਨਾ ਰਾਮਲੀਲਾ ਕਲੱਬ ਪੱਟੀ ਅਤੇ ਦੀ ਨੀਲ ਕਮਲ ਰਾਮਲੀਲਾ ਸੋਸ਼ਲ ਵੈਲਫੇਅਰ ਕਲੱਬ ਵਲੋਂ ਸਹਿਯੋਗ ਕੀਤਾ ਜਾਵੇਗਾ। ਬੱਲੂ ਮਹਿਤਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਉਪਰੰਤ ਸ਼ਾਮ ਸਮੇਂ ਦੁਸਹਿਰਾ ਗਰਾਊਂਡ ਵਿਖੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਦੁਸਹਿਰਾ ਮੇਲੇ ਦੇ ਮੁੱਖ ਮਹਿਮਾਨ ਜਸਕੰਵਰ ਸਿੰਘ ਜੱਸਾ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪੱਟੀ ਹੋਣਗੇ। ਸਮਾਗਮ ਦੌਰਾਨ ਸਮਾਜਿਕ, ਧਾਰਮਿਕ ਅਤੇ ਹੋਰ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਮੀਟਿੰਗ ਦੌਰਾਨ ਜਸਕੰਵਰ ਸਿੰਘ ਜੱਸਾ ਵਲੋਂ ਦੁਸਹਿਰਾ ਮੇਲੇ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਕਮੇਟੀ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਮੇਲੇ ਦੌਰਾਨ ਲੋਕਾਂ ਦੀ ਸਹੂਲਤ, ਸੁਰੱਖਿਆ ਅਤੇ ਪ੍ਰਬੰਧਾਂ ਸਬੰਧੀ ਵੀ ਲੋੜੀਂਦੇ ਪ੍ਰਬੰਧ ਕਰਨ ਲਈ ਕਮੇਟੀ ਨਾਲ ਗੱਲਬਾਤ ਕੀਤੀ। ਇਸ ਮੌਕੇ ਸੁਰੇਸ਼ ਪਾਠਕ ਚੇਅਰਮੈਨ, ਕੇ.ਕੇ. ਬਿੱਟੂ ਜਨਰਲ ਸਕੱਤਰ, ਕੰਵਲਪ੍ਰੀਤ ਸਿੰਘ ਗਿੱਲ ਮੀਤ ਪ੍ਰਧਾਨ, ਦਿਵਿਆਸ਼ੂ ਤੇਜੀ ਇੰਚਾਰਜ, ਦੀਪਕ ਕੁਮਾਰ, ਮਨੀਸ਼ ਸ਼ਰਮਾ, ਐਡਵੋਕੇਟ ਗੁਰਪ੍ਰੀਤ ਸਿੰਘ ਲਵ, ਸ਼ੰਕਰ ਮਹਿਤਾ, ਰਾਜੇਸ਼ ਸੱਭਰਵਾਲ, ਗੁਰਸੇਵਕ ਸਿੰਘ, ਬੂਟਾ ਸਿੰਘ, ਬਲਜਿੰਦਰ ਸਿੰਘ ਖਹਿਰਾ, ਨਛੱਤਰ ਸਿੰਘ ਭੁੱਲਰ ਤੇ ਰਛਪਾਲ ਬੇਦੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚੇਅ. ਅੰਗਦਦੀਪ ਸਿੰਘ ਸੋਹਲ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਚੋਹਲਾ ਸਾਹਿਬ ਸਰਹਾਲੀ ਰੋਡ ਤੇ ਨਖ਼ਾਸੂ ਨਹਿਰ ਦੇ ਪੁਲ ਸੁਰੱਖਿਆ ਬੁਰਜੀਆਂ ਨਾ ਹੋਣ ਕਰਕੇ ਸੜਕ ਨਾਲ ਲੱਗਾ ਨਹਿਰ ਦਾ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।